ਕੈਪਟਨ ਅਤੇ ਬਾਦਲ ਦਾ ਸਾਥ ਛੱਡਣ ਪੰਜਾਬੀ : ਲੱਖਾ ਸਿਧਾਣਾ

Sunday, May 16, 2021 - 10:11 AM (IST)

ਕੈਪਟਨ ਅਤੇ ਬਾਦਲ ਦਾ ਸਾਥ ਛੱਡਣ ਪੰਜਾਬੀ : ਲੱਖਾ ਸਿਧਾਣਾ

ਬਾਲਿਆਂਵਾਲੀ (ਸ਼ੇਖਰ): ਅੱਜ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਆਗੂ ਤੇ ਪ੍ਰਸਿੱਧ ਸਮਾਜ ਸੇਵੀ ਲਖਵੀਰ ਸਿੰਘ ਲੱਖਾ ਸਿਧਾਣਾ ਵੱਲੋਂ ਹਲਕਾ ਮੌੜ ਅਧੀਨ ਪੈਂਦੇ ਬਲਾਕ ਰਾਮਪੁਰਾ ਦੇ 4 ਪਿੰਡਾਂ ’ਚ ਕਿਸਾਨਾਂ ਮਜ਼ਦੂਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਦਿੱਲੀ ਵਿਖੇ ਲੱਗਿਆ ਕਿਸਾਨ ਮੋਰਚਾ ਆਪਣੇ ਸਿਖਰਾਂ ’ਤੇ ਪਹੁੰਚ ਚੁੱਕਾ ਹੈ ਅਤੇ ਅੰਦੋਲਨ ਦੀ ਸਫਲਤਾ ਹਰ ਪੰਜਾਬੀ ਦਾ ਮੋਰਚੇ ’ਚ ਸ਼ਮੂਲੀਅਤ ਕਰਨਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਨੂੰ ਜਿੱਤਣ ਲਈ ਜਵਾਨੀ ਦੇ ਜੋਸ਼ ਦੇ ਨਾਲ ਬਜ਼ੁਰਗਾਂ ਦਾ ਤਜ਼ਰਬਾ ਵੀ ਅਹਿਮ ਹੈ ਅਤੇ ਸਿਰਫ ਸਬਰ, ਸੰਤੋਖ ਤੇ ਸਿਰੜ ਨਾਲ ਹੀ ਲੜਾਈ ਜਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:  ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ

ਲੱਖਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਪੰਜਾਬੀਆਂ ਲਈ ਸੁਹਿਰਦ ਨਹੀਂ ਹਨ ਸੋ ਲੋਕਾਂ ਨੂੰ ਇਨ੍ਹਾਂ ਦਾ ਸਾਥ ਛੱਡ ਕੇ ਸਿਰਫ ਕਿਸਾਨ ਅੰਦੋਲਨ ’ਤੇ ਧਿਆਨ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ’ਚ ਬੱਸਾਂ ਭੇਜਣਗੇ ਤੇ ਲੋਕ ਇਨ੍ਹਾਂ ਬੱਸਾਂ ’ਚ ਬੈਠ ਕੇ ਦਿੱਲੀ ਪਹੁੰਚਣ ਲਈ ਆਪਣੀ ਤਿਆਰੀ ਕਰ ਲੈਣ। ਇਸ ਮੌਕੇ ਨੌਜਵਾਨ ਆਗੂ ਡਾ. ਰਾਜੂ ਢੱਡੇ, ਗਾਇਕ ਹਰਫ ਚੀਮਾ, ਲੇਖਕ ਮੱਟ ਸ਼ੇਰੋਂ ਵਾਲਾ, ਯੂਥ ਆਗੂ ਜਗਦੀਪ ਰੰਧਾਵਾ, ਅਮਰੀਕ ਖੋਸਾ ਕੰਮੈਨਟੇਟਰ ਅਤੇ ਢਿੱਲੋਂ ਬਠਿੰਡਾ ਵਾਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਕਿਸਾਨੀ ਸੰਘਰਸ਼ ’ਚ ਸ਼ਾਮਲ ਇਕ ਹੋਰ ਕਿਸਾਨ ਦੀ ਮੌਤ


author

Shyna

Content Editor

Related News