ਲਾਡੋਵਾਲ ਟੋਲ ਪਲਾਜ਼ਾ ''ਤੇ ਨਹੀਂ ਘਟਿਆ ਟ੍ਰੈਫਿਕ ਜਾਮ

01/22/2020 5:52:04 PM

ਲੁਧਿਆਣਾ : ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ 'ਤੇ ਰੋਜ਼ਾਨਾ ਟ੍ਰੈਫਿਕ ਜਾਮ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹ ਪਰ ਲੋਕਾਂ ਦੀ ਸਮੱਸਿਆ ਦੂਰ ਹੋਣ ਦੀ ਬਜਾਏ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਕੈਸ਼ ਲੇਨ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਕਈ ਕਿਲੋਮੀਟਰ ਤੱਕ ਲੱਗ ਜਾਂਦੀਆਂ ਹਨ, ਜਦੋਂ ਕਿ ਕੇਂਦਰ ਸਰਕਾਰ ਦੇ ਰਾਸ਼ਟਰੀ ਟਰਾਸ਼ਪੋਰਟ ਵਿਭਾਗ ਵਲੋਂ 16 ਜਨਵਰੀ ਤੋਂ ਡੇਲੀ ਪਾਸ ਦੀਆਂ 24 ਘੰਟੇ ਚੱਲਣ ਵਾਲੀਆਂ ਪਰਚੀਆਂ ਨੂੰ ਵੀ ਬੰਦ ਕਰ ਦਿੱਤਾ ਹੈ ਤਾਂ ਵਾਹਨ ਜਿੰਨੀ ਵਾਰ ਲੰਘੇਗਾ ਟੋਲ ਦੇਣਾ ਪਵੇਗਾ, ਜਿਸ ਕਾਰਨ ਚਾਲਕਾਂ ਦੀ ਟੋਲ ਕਰਮੀਆਂ ਨਾਲ ਬੂਥ 'ਤੇ ਬਹਿਸ ਹੋ ਜਾਂਦੀ ਹੈ ਪਰ ਟੋਲ ਕਰਮਚਾਰੀ ਟੋਲ ਵਸੂਲਣ ਤੋਂ ਬਾਅਦ ਹੀ ਵਾਹਨ ਨੂੰ ਅੱਗੇ ਜਾਣ ਦਿੰਦੇ ਹਨ। ਕੈਸ਼ ਵਸੂਲਣ ਲਈ ਦੋਵੇਂ ਪਾਸੇ ਕੈਸ਼ ਲੇਨ ਬਣਾ ਦਿੱਤੀ ਗਈ, ਜਿਸ ਕਾਰਨ ਬਿਨਾਂ ਫਾਸਟ ਟੈਗ ਲੱਗੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਉਸ ਦੇ ਪਿੱਛੇ ਫਾਸਟਟੈਗ ਲੱਗੇ ਵਾਹਨ ਵੀ ਜਾਮ ਚ ਫਸੇ ਰਹਿੰਦੇ ਹਨ।


Babita

Content Editor

Related News