ਲਾਡੋਵਾਲ ਟੋਲ ਪਲਾਜ਼ਾ ਫਿਰ ਹੋਇਆ ਮਹਿੰਗਾ, ਵਧੇ 10 ਫੀਸਦੀ ਨਵੇਂ ਰੇਟ 1 ਸਤੰਬਰ ਤੋਂ ਹੋਣਗੇ ਲਾਗੂ
Sunday, Aug 27, 2023 - 02:57 AM (IST)
ਲੁਧਿਆਣਾ (ਅਨਿਲ)-ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ਇਕ ਵਾਰ ਫਿਰ ਹੋਰ ਮਹਿੰਗਾ ਹੋ ਗਿਆ ਹੈ। ਹੁਣ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ 1 ਸਤੰਬਰ ਤੋਂ ਵਾਹਨਾਂ ਦੀ ਟੋਲ ਫੀਸ ਪਹਿਲਾਂ ਤੋਂ ਵੱਧ ਦੇਣੀ ਪਵੇਗੀ ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹੁਣ ਟੋਲ ਫੀਸ ਵਿਚ ਕੀਤੇ ਵਾਧੇ ਦੀ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਥੇ ਹਰ ਸਾਲ 1 ਸਤੰਬਰ ਨੂੰ ਟੋਲ ਫੀਸ ਦਾ ਵਾਧਾ ਕੀਤਾ ਜਾਂਦਾ ਹੈ ਅਤੇ ਹੁਣ ਇਹ ਨਵੇਂ ਟੋਲ ਰੇਟ 31 ਅਗਸਤ ਦੀ ਰਾਤ 12 ਵਜੇ ਤੋਂ ਵਾਹਨਾਂ ’ਤੇ ਲਾਗੂ ਹੋ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਬੇਕਾਬੂ ਟਿੱਪਰ ਨੇ ਦੁਕਾਨਦਾਰਾਂ ਤੇ ਗਾਹਕਾਂ ਨੂੰ ਲਪੇਟ ’ਚ ਲਿਆ, 2 ਦੀ ਦਰਦਨਾਕ ਮੌਤ
ਧਿਆਨ ਦੇਣਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਅੰਮ੍ਰਿਤਸਰ ਤੋਂ ਪਾਣੀਪਤ ਤੱਕ ਦਾ ਸਭ ਤੋਂ ਵੱਧ ਮਹਿੰਗਾ ਟੋਲ ਹੋਣ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਪਾਣੀਪਤ ਤੱਕ ਜਿੰਨੇ ਵੀ ਟੋਲ ਪਲਾਜ਼ਾ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਧ ਟੋਲ ਫੀਸ ਲਾਡੋਵਾਲ ਟੋਲ ਪਲਾਜ਼ਾ ’ਤੇ ਵਸੂਲੀ ਜਾਂਦੀ ਹੈ। ਹੁਣ 1 ਸਤੰਬਰ ਤੋਂ ਫਿਰ ਆਮ ਜਨਤਾ ’ਤੇ ਨਵਾਂ ਬੋਝ ਪੈਣ ਜਾ ਰਿਹਾ ਹੈ। ਇਥੇ ਪੁਰਾਣੇ ਰੇਟਾਂ ਵਿਚ ਹੁਣ ਤਕਰੀਬਨ 10 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਟਰੱਕ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ ਤੇ ਪੁੱਤ ਦੀ ਦਰਦਨਾਕ ਮੌਤ
ਨਵੇਂ ਰੇਟ ਵਿਚ ਹੋਇਆ 10 ਫੀਸਦੀ ਵਾਧਾ
ਲਾਡੋਵਾਲ ਟੋਲ ਪਲਾਜ਼ਾ ’ਤੇ ਪਹਿਲਾਂ ਕਾਰ, ਜੀਪ ਦਾ ਟੋਲ 150 ਰੁਪਏ ਇਕ ਪਾਸੇ, ਦੋਵੇਂ ਪਾਸੇ 225 ਰੁਪਏ ਤੇ ਮਹੀਨਾ ਪਾਸ ਦਾ 4505 ਰੁਪਏ ਸੀ, ਹੁਣ 1 ਸਤੰਬਰ ਤੋਂ 155 ਰੁਪਏ ਇਕ ਪਾਸੇ, ਦੋਵੇਂ ਪਾਸੇ 235 ਰੁਪਏ ਤੇ ਮਹੀਨਾ ਪਾਸ 4710 ਰੁਪਏ ਕੀਤਾ ਗਿਆ ਹੈ। ਐੱਲ. ਸੀ. ਵੀ. ਵਾਹਨਾਂ ਦਾ ਪਹਿਲਾਂ ਇਕ ਪਾਸੇ ਦਾ 265 ਰੁਪਏ ਤੇ ਦੋਵੇਂ ਪਾਸੇ ਦਾ 395 ਰੁਪਏ ਤੇ ਮਹੀਨਾ ਪਾਸ 7880 ਰੁਪਏ ਸੀ, ਹੁਣ 275 ਰੁਪਏ, ਦੋਵੇਂ ਪਾਸੇ ਦਾ 410 ਤੇ ਮਹੀਨਾ ਪਾਸ 8240 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸ-ਟਰੱਕ ਦਾ ਪਹਿਲਾਂ ਇਕ ਪਾਸੇ ਦਾ 410 ਰੁਪਏ ਤੇ ਮਹੀਨਾ ਪਾਸ 8240 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸ-ਟਰੱਕ ਦਾ ਪਹਿਲਾਂ ਇਕ ਪਾਸੇ ਦਾ 525 ਰੁਪਏ, ਦੋਵੇਂ ਪਾਸੇ ਦਾ 790 ਰੁਪਏ ਤੇ ਮਹੀਨਾ ਪਾਸ 15765 ਰੁਪਏ ਸੀ, ਹੁਣ ਇਕ ਪਾਸੇ 550 ਰੁਪਏ, ਦੋਵੇਂ ਪਾਸੇ 825 ਰੁਪਏ ਤੇ ਮਹੀਨਾ ਪਾਸ 16485 ਰੁਪਏ ਕੀਤਾ ਗਿਆ ਹੈ। ਪਹਿਲਾਂ ਹੈਵੀ ਵਾਹਨਾਂ ਦਾ ਇਕ ਪਾਸੇ ਦਾ 845 ਰੁਪਏ, ਦੋਵੇਂ ਪਾਸੇ 1265 ਰੁਪਏ ਤੇ ਮਹੀਨਾ ਪਾਸ 25335 ਰੁਪਏ ਸੀ। ਹੁਣ ਇਕ ਪਾਸੇ 885 ਰੁਪਏ, ਦੋਵੇਂ ਪਾਸੇ 1325 ਰੁਪਏ ਤੇ ਮਹੀਨਾ ਪਾਸ 26490 ਰੁਪਏ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ, ਚੁੱਕਿਆ ਇਹ ਕਦਮ
ਕੀ ਕਹਿੰਦੇ ਹਨ ਟੋਲ ਪਲਾਜ਼ਾ ਮੈਨੇਜਰ
ਜਦੋਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਅਨੂਪ ਦਾਸ ਨਾਲ ਟੋਲ ਫੀਸ ਵਾਧੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਸਾਡੀ ਕੰਪਨੀ ਵੱਲੋਂ ਕੋਈ ਰੇਟ ਨਹੀਂ ਵਧਾਇਆ ਗਿਆ। ਇਹ ਨਵੇਂ ਟੋਲ ਰੇਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰੂਲ ਮੁਤਾਬਕ ਹਰ ਟੋਲ ’ਤੇ 1 ਸਤੰਬਰ ਨੂੰ ਵਧਾਏ ਜਾਂਦੇ ਹਨ।