ਮਜਦੂਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ

Saturday, Dec 02, 2017 - 07:55 PM (IST)

ਸਰਦੂਲਗੜ੍ਹ (ਚੋਪੜਾ)- ਨਜ਼ਦੀਕੀ ਪਿੰਡ ਜਟਾਣਾ ਕਲਾਂ ਵਿਖੇ ਮਜ਼ਦੂਰ ਗੰਡਾ ਸਿੰਘ (50) ਪੁੱਤਰ ਜੰਗੀਰ ਸਿੰਘ ਵਲੋਂ ਪ੍ਰੇਸ਼ਾਨੀ ਕਾਰਨ ਜ਼ਹਿਰੀਲੀ ਵਸਤੂ ਖਾਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਬੇਟੇ ਅੰਮ੍ਰਿਤਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਮਾਤਾ ਬੋਲ ਨਹੀਂ ਸਕਦੀ ਅਤੇ ਉਹ ਪਿਛਲੇ ਸਮੇਂ ਤੋਂ ਬਿਮਾਰ ਹੈ, ਜਿਸ ਦੇ ਇਲਾਜ ਲਈ ਕਾਫੀ ਖਰਚਾ ਹੋ ਗਿਆ ਸੀ, ਜਿਸ ਕਰਕੇ ਮੇਰੇ ਪਿਤਾ ਜੀ ਪ੍ਰੇਸ਼ਾਨ ਰਹਿੰਦੇ ਸਨ ਅਤੇ ਇਸੇ ਪ੍ਰੇਸ਼ਾਨੀ ਕਾਰਨ ਉਨ੍ਹਾਂ ਨੇ ਜ਼ਹਿਰੀਲੀ ਵਸਤੂ ਖਾਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।


Related News