ਖੂਹ ''ਚ ਮੋਟਰ ਠੀਕ ਕਰਨ ਉਤਰੇ 2 ਮਜ਼ਦੂਰਾਂ ਦੀ ਮੌਤ

Friday, Aug 23, 2019 - 04:05 PM (IST)

ਫਿਲੌਰ : ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਖੂਹ ਵਿਚ ਮੋਟਰ ਠੀਕ ਕਰਨ ਉਤਰੇ 2 ਮਜ਼ਦੂਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅਜੀਤ ਕੌਰ ਨੇ ਦੱਸਿਆ ਕਿ ਖੂਹ ਵਿਚ ਮੋਟਰ ਠੀਕ ਕਰਨ ਉਤਰੇ ਮਜ਼ਦੂਰ ਜਦੋਂ ਬਾਹਰ ਨਾ ਆਏ ਤਾਂ ਉੱਥੇ ਮੌਜੂਦ ਕੁੱਝ ਲੋਕਾਂ ਨੇ ਆਪਣੀ ਜਾਨ 'ਤੇ ਖੇਡ ਕੇ ਇਨ੍ਹਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਵਿਨੋਦ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜਿਸ ਦੀਆਂ 3 ਬੇਟੀਆਂ ਤੇ 1 ਬੇਟਾ ਹੈ, ਜਦਕਿ ਦੂਸਰੇ ਮਜ਼ਦੂਰ ਦੀ ਪਛਾਣ ਰਾਮ ਵਜੋਂ ਹੋਈ ਹੈ। ਦੋਵੇਂ ਪਿਛਲੇ ਕਈ ਸਾਲਾਂ ਤੋਂ ਫਿਲੌਰ 'ਚ ਹੀ ਕੰਮ ਕਰ ਰਹੇ ਸਨ। 

ਉੱਥੇ ਹੀ ਸਬ ਇੰਸਪੈਕਟਰ ਅਜੀਤ ਕੌਰ ਦਾ ਕਹਿਣਾ ਹੈ ਕਿ ਬਰਸਾਤ ਕਾਰਨ ਖੂਹ ਵਿਚ ਗੈਸ ਬਣ ਗਈ ਸੀ, ਜਿਸ ਦਾ ਅੰਦਾਜ਼ਾ ਲਗਾਏ ਬਿਨਾ ਹੀ ਦੋਵੇਂ ਮਜ਼ਦੂਰ ਖੂਹ ਵਿਚ ਉਤਰ ਗਏ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਫ਼ਿਲਹਾਲ ਪਾਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Gurminder Singh

Content Editor

Related News