ਮੁੜ ਵਿਵਾਦਾਂ 'ਚ ਘਿਰਿਆ ‘Kulhad Pizza’ ਕਪਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

Sunday, Dec 04, 2022 - 11:24 PM (IST)

ਮੁੜ ਵਿਵਾਦਾਂ 'ਚ ਘਿਰਿਆ ‘Kulhad Pizza’ ਕਪਲ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਜਲੰਧਰ : ਸ਼ਹਿਰ ਦੇ 'ਕੁੱਲ੍ਹੜ ਪਿੱਜ਼ਾ' ਕਪਲ ਦਾ ਇਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਕਾਰਨ ਉਕਤ ਜੋੜਾ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਿਆ ਹੈ। ਉਕਤ ਜੋੜੇ ਦੇ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਉਨ੍ਹਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਕਤ ਜੋੜੇ ਨੇ ਆਪਣੇ ਇਕ ਗੁਆਂਢੀ ਨਾਲ ਗਾਲੀ-ਗਲੌਚ ਕੀਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਉਕਤ ਜੋੜਾ ਗੁਆਂਢੀ ਨੂੰ 'ਮਾਂ-ਭੈਣ' ਲਈ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅਧਿਆਪਕ ਨੇ 10ਵੀਂ ਦੀ ਵਿਦਿਆਰਥਣ ਨਾਲ ਕੀਤਾ ਸ਼ਰਮਨਾਕ ਕਾਰਾ, ਲਾਇਬ੍ਰੇਰੀ 'ਚੋਂ ਕਿਤਾਬਾਂ ਲੈਣ ਜਾਂਦੀ ਸੀ ਤਾਂ...

ਵੀਡੀਓ 'ਚ ਸਹਿਜ ਗੁਆਂਢੀ ਦੁਕਾਨਦਾਰ ਨੂੰ ਗਾਲ੍ਹਾਂ ਕੱਢ ਰਿਹਾ ਹੈ। ਇਸ ਦੌਰਾਨ ਸਹਿਜ ਦੀ ਗੁਆਂਢੀਆਂ ਨਾਲ ਹਲਕੀ ਧੱਕਾਮੁੱਕੀ ਵੀ ਹੋਈ। ਵੀਡੀਓ ਵਿਚ ਦੋਹਾਂ ਜੀਆਂ ਵੱਲੋਂ ਗੁਆਂਢੀ ਦੁਕਾਨਦਾਰ ਨੂੰ ਗਾਲ਼ਾਂ ਕੱਢੀਆਂ ਜਾ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News