ਨਹੀਂ ਰਹੇ ਬਾਰਡਰ ਫਿਲਮ ਦੇ ਅਸਲੀ ਹੀਰੋ ‘ਕੁਲਦੀਪ ਸਿੰਘ ਚੰਦਪੁਰੀ’

Saturday, Nov 17, 2018 - 12:38 PM (IST)

ਨਹੀਂ ਰਹੇ ਬਾਰਡਰ ਫਿਲਮ ਦੇ ਅਸਲੀ ਹੀਰੋ ‘ਕੁਲਦੀਪ ਸਿੰਘ ਚੰਦਪੁਰੀ’

ਚੰਡੀਗੜ੍ਹ : ਲੌਂਗੇਵਾਲਾ ਦੀ ਲੜਾਈ ਦੇ ਹੀਰੋ ਕਹੇ ਜਾਣ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਚੰਦਪੁਰੀ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖਰੀ ਸਾਹ ਲਏ। ਚੰਦਪੁਰੀ 78 ਸਾਲਾਂ ਦੇ ਸਨ ਅਤੇ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ। 

ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਲੌਂਗੇਵਾਲਾ 'ਚ ਚੰਦਪੁਰੀ ਨੇ ਇਕੱਲੇ ਹੀ ਫੌਜ ਦੀ ਨਿੱਕੀ ਜਿਹੀ ਟੁਕੜੀ ਨਾਲ ਪਾਕਿਸਤਾਨ ਨੂੰ ਧੂੜ ਚਟਾਈ ਸੀ। ਉਨ੍ਹਾਂ ਨੇ ਇਕੱਲਿਆਂ ਪੂਰੀ ਰਾਤ ਪਾਕਿਸਤਾਨੀ ਫੌਜ ਨੂੰ ਰੋਕੀ ਰੱਖਿਆ ਸੀ। 'ਬਾਰਡਰ' ਫਿਲਮ 'ਚ ਅਭਿਨੇਤਾ ਸੰਨੀ ਦਿਓਲ ਨੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੀ ਭੂਮਿਕਾ ਹੀ ਨਿਭਾਈ ਸੀ। ਇਸ ਫਿਲਮ 'ਚ ਦੇਸ਼ ਦੇ ਇਸ ਬੇਟੇ ਦੀ ਵੀਰਤਾ ਨੂੰ ਬਾਖੂਬੀ ਦਰਸਾਇਆ ਗਿਆ ਸੀ। ਕੁਲਦੀਪ ਸਿੰਘ ਚੰਦਪੁਰੀ ਨੂੰ ਆਪਣੀਆਂ ਸੇਵਾਵਾਂ ਲਈ ਮਹਾਂਵੀਰ ਚੱਕਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। 


author

Babita

Content Editor

Related News