ਵਿਧਾਇਕ ਜ਼ੀਰਾ ਦੇ ਹੱਕ ਵਿਚ ਵੇਰਕਾ ਦਾ ਵੱਡਾ ਬਿਆਨ (ਵੀਡੀਓ)

Tuesday, Jan 15, 2019 - 06:57 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵ¤ਲੋਂ ਪੰਚਾਂ-ਸਰਪੰਚਾਂ ਦੇ ਸਹੁੰ ਚੁ¤ਕ ਸਮਾਗਮ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਦਾ ਬਾਈਕਾਟ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਕ ਪਾਸੇ ਜਿ¤ਥੇ ਕੈਪਟਨ ਸਰਕਾਰ ਨੇ ਜ਼ੀਰਾ ਤੋਂ ਪੁਲਸ ਖਿਲਾਫ ਲਾਏ ਦੋਸ਼ਾਂ ਲਈ ਕਾਰਨ ਦ¤ਸੋ ਨੋਟਿਸ ਭੇਜਿਆ ਹੈ, ਉ¤ਥੇ ਹੀ ਕਾਂਗਰਸ ਦੇ ਵਿਧਾਇਕ ਜ਼ੀਰਾ ਦੇ ਹ¤ਕ ’ਚ ਡ¤ਟ ਗਏ ਹਨ। ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਹੁਣ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜ਼ੀਰਾ ਨੂੰ ਆਪਣਾ ਪ¤ਖ ਰ¤ਖਣ ਦਾ ਪੂਰਾ ਮੌਕਾ ਦਿ¤ਤਾ ਜਾਵੇਗਾ। ਵੇਰਕਾ ਨੇ ਕਿਹਾ ਕਿ ਜ਼ੀਰਾ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਗੱਲ ਸੁਣੀ ਜਾਵੇਗੀ। 
ਇ¤ਥੇ ਦ¤ਸ ਦੇਈਏ ਕਿ ਜ਼ੀਰਾ ਨੇ ਪੰਚਾਂ-ਸਰਪੰਚਾਂ ਦੇ ਸਹੁੰ ਚੁ¤ਕ ਸਮਾਗਮ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਚੁ¤ਕਣ ਤੋਂ ਇਨਕਾਰ ਕਰ ਦਿ¤ਤਾ ਸੀ। ਜ਼ੀਰਾ ਦਾ ਕਹਿਣਾ ਸੀ ਕਿ ਉਸ ਦੇ ਹਲਕੇ ਵਿਚ ਪੁਲਸ ਦੀ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਉਹ ਝੂਠੀ ਸਹੁੰ ਖਾ ਕੇ ਲੋਕਾਂ ਨਾਲ ਧੋਖਾ ਨਹੀਂ ਕਰੇਗਾ।


author

Gurminder Singh

Content Editor

Related News