ਜੀ. ਕੇ. ਯੂ. ਦੇ ਕ੍ਰਿਸ਼ਨ ਕੁਮਾਰ ਨੇ ਜਿੱਤਿਆ ਇਕ ਹੋਰ ਸੋਨ ਤਮਗਾ

Tuesday, Dec 22, 2020 - 11:18 AM (IST)

ਤਲਵੰਡੀ ਸਾਬੋ (ਮੁਨੀਸ਼): ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ ਫਾਈਨ ਆਰਟਸ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਨੇ ਕਲਾਕ੍ਰਿਤੀ ਸਕੂਲ ਆਫ ਆਰਟਸ ਝਾਰਖੰਡ ਵੱਲੋਂ ਕਰਵਾਏ ਆਨਲਾਈਨ ਪੇਂਟਿੰਗ ਮੁਕਾਬਲੇ ਦੇ ਗਰੁੱਪ ਡੀ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਜਿੱਤਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਕੰਵਲਜੀਤ ਕੌਰ (ਡੀਨ) ਨੇ ਦੱਸਿਆ ਕਿ ਲਾਕਡਾਊਨ ਤੋਂ ਬਆਦ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ’ਚੋਂ ਇਹ ਕ੍ਰਿਸ਼ਨ ਕੁਮਾਰ ਦਾ 5ਵਾਂ ਸੋਨ ਤਮਗਾ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਰਮਿਆਨ ਇਨਕਮ ਟੈਕਸ ਦੀ ਰੇਡ ਤੋਂ ਬਾਅਦ ਆੜ੍ਹਤੀਆਂ ਨੇ ਕੀਤਾ ਵੱਡਾ ਐਲਾਨ

ਕ੍ਰਿਸ਼ਨ ਕੁਮਾਰ ਦੀ ਇਸ ਪ੍ਰਾਪਤੀ ’ਤੇ ਵਰਸਿਟੀ ਦੇ ਉਪ-ਕੁਲਪਤੀ ਡਾ. ਹਰਜਿੰਦਰ ਸਿੰਘ ਰੋਜ਼ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਨੇ ਭਾਵੇਂ ਵਿਦਿਆਰਥੀਆਂ ਨੂੰ ਘਰ ਦੀ ਚਾਰ ਦੀਵਾਰੀ ’ਚ ਕੈਦ ਕਰ ਕੇ ਰੱਖ ਦਿੱਤਾ ਹੈ ਪਰ ਕ੍ਰਿਸ਼ਨ ਕੁਮਾਰ ਵਰਗੇ ਪ੍ਰਤਿਭਾਸ਼ਾਲੀ ਵਿਦਿਆਰਥੀ ਨੇ ਇਸ ਲਾਕਡਾਊਨ ਨੂੰ ਇਕ ਮੌਕੇ ਵੱਜੋਂ ਲਿਆ ਹੈ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਏ ਪੇਂਟਿੰਗ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਕਲਾ ਨੂੰ ਨਿਖਾਰਿਆ ਅਤੇ ਮੈਡਲ ਜਿੱਤ ਕੇ ਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਵਰਸਿਟੀ ਆਪਣੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਹਰ ਤਰ੍ਹਾਂ ਦੀ ਸਹੂਲਤ ਅਤੇ ਕੋਚਿੰਗ ਮੁਹੱਈਆ ਕਰਵਾ ਰਹੀ ਹੈ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਕ੍ਰਿਸ਼ਨ ਕੁਮਾਰ ਦੀ ਇਸ ਪ੍ਰਾਪਤੀ ’ਤੇ ਗੁਰਲਾਭ ਸਿੰਘ ਸਿੱਧੂ (ਚੇਅਰਮੈਨ), ਡਾ. ਆਰ. ਕੇ. ਗੁਪਤਾ (ਡਿਪਟੀ ਡੀਨ ਅਕਾਦਮਿਕ) ਅਤੇ ਲਵਲੀਨ ਸੱਚਦੇਵਾ (ਡਿਪਟੀ ਡਾਇਰੈਕਟਰ ਲੋਕ ਸੰਪਰਕ) ਨੇ ਵਿਦਿਆਰਥੀ ਅਤੇ ਸਮੂਹ ਫੈਕਲਿਟੀ ਮੈਂਬਰਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

ਇਹ ਵੀ ਪੜ੍ਹੋ:  ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ


Shyna

Content Editor

Related News