ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਮੀਟਿੰਗ - ਮੱਲੋਕੇ
Wednesday, Dec 27, 2017 - 02:17 PM (IST)

ਜ਼ੀਰਾ(ਅਕਾਲੀਆਂ ਵਾਲਾ) - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਹਿੰਮ ਮੀਟਿੰਗ ਜ਼ਿਲਾ ਜਰਨਲ ਸਕੱਤਰ ਬਲਰਾਜ ਸਿੰਘ ਮੱਲੋਕੇ ਦੀ ਪ੍ਰਧਾਨਗੀ ਹੇਠ ਪਿੰਡ ਇੱਟਾਂ ਵਾਲੀ ਜ਼ੀਰਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪਿੰਡ ਇਟਾਂ ਵਾਲੀ ਦੇ ਮ੍ਰਿਤਕ ਕਿਸਾਨ ਹਰਜਿੰਦਰ ਸਿੰਘ ਵਲੋ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਜਾਣ ਬਾਅਦ ਪਰਿਵਾਰ ਨਾਲ ਪ੍ਰਸ਼ਾਸਨ ਵੱਲੋਂ ਰਾਬਤਾ ਕਾਇਮ ਨਾ ਕਰਨ 'ਤੇ ਕਿਸਾਨ ਆਗੂਆ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਰੜੇ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇ ਮੈਜਿਸਟ੍ਰੇਟ ਪੱਧਰ ਦਾ ਕੋਈ ਅਧਿਕਾਰੀ ਪਰਿਵਾਰ ਨਾਲ ਰਾਬਤਾ ਕਾਇਮ ਨਹੀਂ ਕਰਦਾ ਤਾਂ ਜਥੇਬੰਦੀ ਮਜ਼ਬੂਰਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢੇਗੀ। ਮ੍ਰਿਤਕ ਕਿਸਾਨ ਦੇ ਭਰਾ ਗੁਰਬਖ਼ਸ਼ ਸਿੰਘ ਨੇ ਖ਼ੁਦਕੁਸ਼ੀ ਕਰ ਲਈ, ਕਿਸਾਨ ਹਰਜਿੰਦਰ ਸਿੰਘ ਦੇ ਸਿਰ ਚੜੇ ਕਰਜ਼ੇ ਅਤੇ ਪਰਿਵਾਰਿਕ ਹਲਾਤਾਂ ਬਾਰੇ ਜਥੇਬੰਦੀ ਨੂੰ ਜਾਣੂ ਕਰਾਉਦਿਆ ਸਹਿਯੋਗ ਦੀ ਮੰਗ ਕੀਤੀ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਪ੍ਰਤੀ ਰੋਸ ਪ੍ਰਗਟ ਕੀਤਾ। ਇਸ ਮੌਕੇ ਬਲਦੇਵ ਸਿੰਘ, ਰਣਜੋਧ ਸਿੰਘ, ਅਮਲਦੀਪ ਸਿੰਘ,ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।