ਕੋਟਕਪੂਰਾ ਦੀ 19 ਸਾਲਾ ਸ਼ਰੂਤੀ ਮੇਕਅੱਪ ਆਰਟਿਸਟ ਟਾਪ-6 ’ਚ ਹੋਈ ਸਲੈਕਟ, ਕੈਨੇਡਾ ਦਾ ਲੱਗ ਚੁੱਕਾ ਵੀਜ਼ਾ (ਤਸਵੀਰਾਂ)
Monday, Mar 21, 2022 - 12:39 PM (IST)
ਫਰੀਦਕੋਟ (ਜਗਤਾਰ) - ਅੱਜ ਦੇ ਦੌਰ ’ਚ ਮੁੰਡਿਆਂ ਨਾਲੋਂ ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਭਾਵੇਂ ਉਹ ਖੇਡਾਂ ਦਾ ਖੇਤਰ ਹੋਵੇ, ਪੜ੍ਹਾਈ ਦਾ, IAS, IPS ਜਾਂ ਫਿਰ ਜੁਡੀਸ਼ੀਅਲ। ਜਦੋਂ ਕੋਈ ਪੰਜਾਬੀ ਕੁੜੀ ਆਪਣੇ ਖ਼ਾਸ ਕੰਮ ਨਾਲ ਪੰਜਾਬੀਅਤ, ਪੰਜਾਬ ਦਾ ਨਾਂ ਰੋਸ਼ਨ ਕਰ ਦੇਵੇ ਤਾਂ ਮਾਪਿਆਂ ਦਾ ਸਿਰ ਉੱਚਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਤੋਂ ਇਕ ਸਧਾਰਨ ਪਰਿਵਾਰ ਦੀ 19 ਸਾਲਾਂ ਸ਼ਰੂਤੀ ਅਰੋੜਾ ਨੇ ਮੇਕਅੱਪ ਆਰਟਿਸਟ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ
ਮਿਲੀ ਜਾਣਕਾਰੀ ਅਨੁਸਾਰ ਸ਼ਰੂਤੀ ਅਰੋੜਾ ਨੇ 12 ਕਲਾਸ ਦੀ ਪੜ੍ਹਾਈ ਦੌਰਾਨ ਤਾਲਾਬੰਦੀ ਲੱਗਣ ’ਤੇ ਘਰ ਵਿਹਲੇ ਬੈਠਣ ਦਾ ਫ਼ਾਇਦਾ ਉਠਾਣਦੇ ਹੋਏ ਮੇਕਅੱਪ ਆਰਟਿਸਟ ਨੂੰ ਆਪਣਾ ਨਿਸ਼ਾਨਾ ਚੁੱਣਦੇ ਹੋਏ ਇਸ ਖੇਤਰ ’ਚ ਆਪਣੀ ਰੁਚੀ ਬਣਾਉਣੀ ਸ਼ੁਰੂ ਕਰ ਦਿੱਤੀ। ਉਹ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਇੰਸਟਾਗ੍ਰਾਮ ’ਤੇ ਪਾਉਂਦੀ ਰਹਿੰਦੀ ਸੀ। ਇਕ ਦਿਨ ਉਸ ਨੂੰ ਨੋਟੀਫਿਕੇਸ਼ਨ ’ਤੇ ਮੇਕਅੱਪ ਕੰਪੀਟੀਸ਼ਨ ਬਾਰੇ ਪਤਾ ਲੱਗਾ, ਜੋ ਆਨਲਾਈਨ ਖੇਡਿਆ ਜਾਣਾ ਸੀ ਅਤੇ ਉਸ ਨੇ ਅਪਲਾਈ ਕਰ ਦਿੱਤਾ। ਮੇਕਅੱਪ ਆਰਟਿਸਟ ’ਚ ਰੁੱਚੀ ਹੋਣ ਕਰਕੇ ਉਸ ਨੇ ਸਮਾਂ ਆਉਣ ’ਤੇ ਆਪਣੀ ਇਕ ਵੀਡੀਓ ਅਪਲੋਡ ਕਰ ਦਿੱਤੀ। ਉਸ ਵੀਡੀਓ ਜਰੀਏ ਸ਼ਰੂਤੀ ਨੂੰ ਨੋਇਡਾ ’ਚ ਇਕ ਕੰਪੀਟੀਸ਼ਨ ਵਿੱਚ ਭਾਗ ਲੈਣ ਦਾ ਆਫ਼ਰ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ
ਦੱਸ ਦੇਈਏ ਕਿ ਸ਼ਰੂਤੀ ਨੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਦਿਆਂ ਪਹਿਲੀ ਵਾਰ ਪੂਰੇ ਭਾਰਤ ਵਿੱਚੋਂ ਚੁਣੇ ਗਏ ਮੇਕਅੱਪ ਆਰਟਿਸਟ ਦੇ ਟਾਪ-6 ਵਿੱਚ ਆਪਣਾ ਸਥਾਨ ਬਣਾ ਲਿਆ ਹੈ। ਪੰਜਾਬ ਵਿੱਚੋਂ ਉਹ ਪਹਿਲੀ ਕੁੜੀ ਹੈ, ਜਿਸ ਨੇ ਇਸ ਖੇਤਰ ’ਚ ਕਾਮਯਾਬੀ ਹਾਸਲ ਕਰ ਲਈ। ਹੁਣ ਸ਼ਰੂਤੀ ਫ਼ਾਈਨਲ ਕਪਟੀਸ਼ਨ ਟਾਪ-2 ਦਾ ਹਿਸਾ ਬਣਨ ਜਾ ਰਹੀ ਹੈ। ਇਸ ਲਈ ਉਹ 21 ਮਾਰਚ ਦੀ ਰਾਤ 12 ਵਜੇ ਤੱਕ ਲੋਕਾਂ ਦੀ ਵੋਟ ਨਾਲ ਇਹ ਮੰਜ਼ਿਲ ਹਾਸਲ ਕਰ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਬੇਅਦਬੀ ਦੀ ਕੋਸ਼ਿਸ਼, ਬੀੜੀ ਪੀ ਰਹੀ ਜਨਾਨੀ ਗ੍ਰਿਫ਼ਤਾਰ (ਵੀਡੀਓ)
ਇਸ ਕਾਮਯਾਬੀ ਲਈ ਉਹ ਆਪਣੇ ਪਰਿਵਾਰ ਦਾ ਪੂਰਨ ਸਹਿਯੋਗ ਮਿਲਣ ਨੂੰ ਤਰਜੀਹ ਦੇ ਰਹੀ ਹੈ। ਦਸਣਯੋਗ ਹੈ ਕਿ ਸ਼ਰੂਤੀ ਨੇ 12ਵੀਂ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਐਲੇਟਸ ’ਚੋਂ 8 ਬੈਂਡ ਵੀ ਹਾਸਲ ਕਰ ਲਏ ਹਨ ਅਤੇ ਉਸ ਦਾ ਕੈਨੇਡਾ ਜਾਣ ਦਾ ਵੀਜਾ ਵੀ ਆ ਚੁੱਕਾ ਹੈ।
ਪੜ੍ਹੋ ਇਹ ਵੀ ਖ਼ਬਰ - ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ
ਸ਼ਰੂਤੀ ਨੇ ਹੁਣ ਵਿਦੇਸ਼ ਜਾਣ ਦੀ ਬਜਾਏ ਭਾਰਤ ਯਾਨੀ ਆਪਣੇ ਦੇਸ਼ ’ਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਧਾਰਨ ਬਾਰੇ ਸੋਚ ਲਿਆ ਹੈ। ਲੜਕੀ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕੁੜੀਆਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਸਕਣ। ਸ਼ਰੂਤੀ ਨੇ ਲੋਕਾਂ ਨੂੰ ਆਪਣੇ ਲਈ ਵੋਟ ਕਰਨ ਦੀ ਅਪੀਲ ਵੀ ਕੀਤੀ, ਤਾਂਕਿ ਉਹ ਜਿੱਤ ਕੇ ਪੰਜਾਬ, ਫਰੀਦਕੋਟ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਦੇ ਨਾਲ-ਨਾਲ ਹੋਰਾਂ ਕੁੜੀਆਂ ਲਈ ਮਿਸਾਲ ਬਣ ਸਕੇ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਸੁੱਤੇ ਹੋਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਕੀਤਾ ਕਤਲ
ਸ਼ਰੂਤੀ ਦੀ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਕੁੜੀ ਦੀ ਉਪਲੱਬਧੀ ਤੋਂ ਬਹੁਤ ਖ਼ੁਸ਼ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੁੜੀ ਟਾਪ-2 ਦੇ ਕੰਪੀਟੀਸ਼ਨ ’ਚ ਵੀ ਵਿਨਰ ਬਣ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁੜੀਆਂਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਜੋ ਕੁੜੀਆਂ ਹਰ ਕਿੱਤੇ ਵਿੱਚ ਕੰਮ ਕਰਨ ਲਈ ਸਾਹਮਣੇ ਆ ਸਕਣ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਠਾਨਕੋਟ ਦੇ ਮੈਡੀਕਲ ਕਾਲਜ ’ਚ ਹੋਇਆ ਸਿਲੰਡਰ ਬਲਾਸਟ, ਦੇਖੋ ਤਸਵੀਰਾਂ