ਸਿਹਤ ਵਿਭਾਗ ਨੇ ਕੋਟਕਪੂਰਾ ''ਚ ਪਿਲਾਈਆਂ ਪੋਲੀਓ ਬੂੰਦਾ

Monday, Jan 29, 2018 - 12:30 PM (IST)


ਕੋਟਕਪੂਰਾ (ਨਰਿੰਦਰ) : ਸਿਹਤ ਵਿਭਾਗ ਨੇ ਸੂਬੇ ਨੂੰ ਪੋਲੀਓ ਮੁਕਤ ਬਣਾਉਣ ਲਈ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੀ ਅਗਵਾਈ ਐਸ. ਐਮ. ਓ. ਡਾ.ਕੁਲਦੀਪ ਧੀਰ ਕੋਟਕਪੂਰਾ ਵੱਲੋਂ ਕੀਤੀ ਗਈ। ਇਸ ਮੁਹਿੰਮ ਦਾ ਉਦਘਾਟਨ ਸਿਵਲ ਸਰਜਨ ਡਾ.ਰਜਿੰਦਰ ਕੁਮਾਰ, ਸੀਨੀਅਰ ਕਾਂਗਰਸੀ ਆਗੂ ਭਾਈ ਰਾਹੁਲ ਸਿੰਘ ਸਿੱਧੂ ਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ.ਸੰਜੀਵ ਸੇਠੀ ਨੇ ਬੱਤੀਆਂ ਵਾਲੇ ਚੌਂਕ 'ਚ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਬੂਥ 'ਤੇ ਛੋਟੇ ਬੱਚੇ ਨੂੰ ਪੋਲੀਓ ਦੀ ਖੁਰਾਕ ਪਿਲਾਈ।ਡਾ. ਕੁਲਦੀਪ ਧੀਰ ਨੇ ਦੱਸਿਆ ਕਿ ਬੱਤੀਆਂ ਵਾਲੇ ਚੌਂਕ, ਪੰਜਾਬ ਬਲੱਡ ਗਰੁੱਪ ਵੱਲੋਂ ਬੱਸ ਸਟੈਂਡ ਅਤੇ ਲਾਇਨ ਕਲੱਬ ਗਰੇਟਰ ਵੱਲੋਂ ਸੁਰਗਾਪੁਰੀ ਆਦਿ ਇਲਾਕਿਆਂ 'ਚ ਪੋਲੀਓ ਬੂੰਦਾ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਬਲਾਕ ਕੋਟਕਪੂਰਾ 'ਚ 14 ਹਜ਼ਾਰ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਜੈਪਾਲ ਗਰਗ, ਟੀ.ਆਰ. ਅਰੋੜਾ, ਸੰਜੀਵ ਸਿੰਗਲਾ ਫਾਰਮਾਸਿਸਟ ਪੱਪੂ ਨੰਬਰਦਾਰ ਆਦਿ ਹਾਜ਼ਰ ਸਨ। 


Related News