ਕੋਟਕਪੂਰਾ ਗੋਲੀਕਾਂਡ : ਸਿਟ ਨੇ ਪੁਲਸ ਅਧਿਕਾਰੀਆਂ ਦੇ ਬਿਆਨ ਕਲਮਬੰਦ ਕੀਤੇ
Wednesday, Aug 04, 2021 - 07:01 PM (IST)
 
            
            ਫ਼ਰੀਦਕੋਟ (ਰਾਜਨ) : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਏ.ਡੀ.ਜੀ. ਐੱਲ.ਕੇ.ਯਾਦਵ ਦੀ ਅਗਵਾਈ ਹੇਠ ਨਵ-ਗਠਿੱਤ ਸਿਟ ਵੱਲੋਂ ਅੱਜ ਆਪਣੇ ਕੈਂਪ ਦਫਤਰ ਵਿਖੇ ਐੱਸ.ਪੀ. ਬਲਜੀਤ ਸਿੰਘ ਉਸ ਵੇਲੇ, ਡੀ.ਐੱਸ.ਪੀ ਕੋਟਕਪੂਰਾ, ਐੱਸ.ਪੀ ਬਲਬੀਰ ਸਿੰਘ ਉਸ ਵੇਲੇ ਲੁਧਿਆਣਾ, ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ, ਐੱਸ.ਐੱਚ.ਓ ਅਮਰਜੀਤ ਕੁਲਾਰ ਉਸ ਵੇਲੇ ਬਾਜਾਖਾਨਾ ਅਤੇ ਏ.ਐੱਸ.ਆਈ ਹਰੀ ਕ੍ਰਿਸ਼ਨ ਨੂੰ ਪੁੱਛ-ਗਿੱਛ ਕਰਕੇ ਬਿਆਨ ਕਲਮਬੰਦ ਕੀਤੇ।
ਇਹ ਵੀ ਪੜ੍ਹੋ : ਪ੍ਰਧਾਨ ਬਣਦੇ ਹੀ ਨਵਜੋਤ ਸਿੱਧੂ ਨੇ ਲੱਭਿਆ ਖੇਤੀ ਕਾਨੂੰਨਾਂ ਦਾ ਹੱਲ, ਇਹ ਵੱਡਾ ਕਦਮ ਚੁੱਕਣ ਦਾ ਐਲਾਨ
ਜ਼ਿਕਰਯੋਗ ਹੈ ਕਿ 14 ਅਕਤੂਬਰ 2015 ’ਚ ਬੇਅਦਬੀ ਮਾਮਲਿਆਂ ਦੇ ਰੋਸ ਨੂੰ ਲੈ ਕੇ ਜਿਸ ਵੇਲੇ ਸਿੱਖ ਸੰਗਤਾਂ ਵੱਲੋਂ ਕੋਟਕਪੂਰਾ ਦੇ ਲਾਲ ਬੱਤੀਆਂ ਵਾਲੇ ਚੌਂਕ ਵਿਚ ਸ਼ਾਂਤਮਈ ਧਰਨਾ ਜਾਰੀ ਸੀ ਤਾਂ ਉਸ ਵੇਲੇ ਸੁਰੱਖਿਆ ਪੁਲਸ ਦਸਤਿਆਂ ਵੱਲੋਂ ਅਚਾਨਕ ਫਾਇਰਿੰਗ ਕਰ ਦਿੱਤੀ ਗਈ ਸੀ ਜਿਸਦੀ ਨਵੇਂ ਸਿਰਿਓਂ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਇਹ ਕਾਰਵਾਈ ਅੱਜ ਅਮਲ ਵਿਚ ਲਿਆਂਦੀ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            