ਕੋਟਕਪੂਰਾ ਗੋਲੀ ਕਾਂਡ ''ਚ ਸਾਬਕਾ ਅਕਾਲੀ ਵਿਧਾਇਕ ਨੂੰ ਹਾਈਕੋਰਟ ਵਲੋਂ ਰਾਹਤ

Wednesday, Apr 03, 2019 - 06:39 PM (IST)

ਕੋਟਕਪੂਰਾ ਗੋਲੀ ਕਾਂਡ ''ਚ ਸਾਬਕਾ ਅਕਾਲੀ ਵਿਧਾਇਕ ਨੂੰ ਹਾਈਕੋਰਟ ਵਲੋਂ ਰਾਹਤ

ਚੰਡੀਗੜ੍ਹ : ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਬਰਾੜ ਨੂੰ ਰਾਹਤ ਦਿੰਦੇ ਹੋਏ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਫ਼ਰੀਦਕੋਟ ਦੀ ਜ਼ਿਲਾ ਅਦਾਲਤ ਤੋਂ ਜ਼ਮਾਨਤ ਦੀ ਅਰਜ਼ੀ ਖ਼ਾਰਜ ਹੋਣ ਤੋਂ ਬਾਅਦ ਮਨਤਾਰ ਬਰਾੜ ਨੇ ਹਾਈਕੋਰਟ ਦਾ ਰੁੱਖ ਕੀਤਾ ਸੀ। 
ਬਰਾੜ ਨੇ ਆਪਣੀ ਜ਼ਮਾਨਤ ਅਰਜ਼ੀ 'ਚ ਕਿਹਾ ਸੀ ਕਿ ਉਹ ਪਹਿਲਾਂ ਹੀ ਐੱਸ. ਆਈ. ਟੀ. ਕੋਲ ਪੁੱਛਗਿੱਛ ਲਈ ਪੇਸ਼ ਹੋ ਚੁੱਕੇ ਹਨ ਅਤੇ ਬਿਆਨ ਦਰਜ ਕਰਵਾ ਚੁੱਕੇ ਹਨ, ਇਸ ਤੋਂ ਇਲਾਵਾ ਉਸ ਕੋਲ ਸਿੱਟੀ ਨੂੰ ਦੱਸਣ ਲਈ ਕੁਝ ਨਹੀਂ ਹੈ।  ਹਾਲਾਂਕਿ ਸਿੱਟ ਨੇ ਹਾਈਕੋਰਟ ਨੂੰ ਦਲੀਲ ਦਿੱਤੀ ਕਿ ਬਰਾੜ ਖ਼ਿਲਾਫ਼ ਐੱਸ. ਆਈ. ਟੀ. ਕੋਲ ਕੁਝ ਅਹਿਮ ਸਬੂਤ ਹਨ ਜਿਸ ਦੀ ਤਫਤੀਸ਼ ਕਰਨੀ ਜ਼ਰੂਰੀ ਹੈ। ਇਸ ਦੌਰਾਨ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਬਰਾੜ ਨੂੰ ਰਾਹਤ ਦਿੰਦੇ ਹੋਏ ਅੰਤਰਿਮ ਜ਼ਮਾਨਤ ਦਿੱਤੀ ਹੈ।


author

Gurminder Singh

Content Editor

Related News