ਕੋਟਕਪੂਰਾ ਗੋਲੀ ਕਾਂਡ ਦੇ ਚਸ਼ਮਦੀਦ ਨੇ ਐੱਸ. ਆਈ. ਟੀ. ਸਾਹਮਣੇ ਬਿਆਨ ਕੀਤੀ ਸਾਰੀ ਘਟਨਾ

Friday, Jan 18, 2019 - 06:59 PM (IST)

ਕੋਟਕਪੂਰਾ ਗੋਲੀ ਕਾਂਡ ਦੇ ਚਸ਼ਮਦੀਦ ਨੇ ਐੱਸ. ਆਈ. ਟੀ. ਸਾਹਮਣੇ ਬਿਆਨ ਕੀਤੀ ਸਾਰੀ ਘਟਨਾ

ਫਰੀਦਕੋਟ : ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿਚ ਪੁਲਸ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੇ ਅੱਜ ਐੱਸ. ਆਈ. ਟੀ. ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਮੋਗਾ ਦੇ ਪਿੰਡ ਸੇਖਾਂ ਕਲਾਂ ਦੇ ਰਹਿਣ ਵੇਲ ਗੁਰਪ੍ਰੀਤ ਦੀ ਸੱਜੀ ਲੱਤ ਵਿਚੋਂ ਗੋਲੀ ਆਰ-ਪਾਰ ਹੋ ਗਈ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਵੇਲੇ ਉਹ ਕੋਟਕਪੂਰਾ ਚੌਕ 'ਚ ਦਿੱਤੇ ਜਾ ਰਹੇ ਧਰਨੇ ਵਿਚ ਆਇਆ ਸੀ ਅਤੇ ਉਸ ਦਿਨ ਪੁਲਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। 
ਇਸ ਦੌਰਾਨ ਪੁਲਸ ਵਲੋਂ ਗੋਲੀਆਂ ਵੀ ਚਲੀਆਂ ਗਈਆਂ ਅਤੇ ਇਕ ਗੋਲੀ ਉਸ ਦੀ ਸੱਜੀ ਲੱਤ ਵਿਚ ਆ ਲੱਗੀ ਤੇ ਆਰ-ਪਾਰ ਹੋ ਗਈ ਸੀ। ਉਸ ਨੇ ਆਪਣਾ ਪ੍ਰਾਈਵੇਟ ਇਲਾਜ ਕਾਰਵਾਇਆ। ਉਸ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਵੀ ਬਿਆਨ ਦਰਜ ਕਰਵਾਏ ਸਨ। ਗੁਰਪ੍ਰੀਤ ਨੇ ਐੱਸ. ਆਈ. ਟੀ. ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।


author

Gurminder Singh

Content Editor

Related News