ਕੋਟਕਪੂਰਾ-ਬਹਿਬਲ ਕਲਾਂ ਗੋਲੀ ਕਾਂਡ ਦੀ ਸੁਣਵਾਈ 7 ਫਰਵਰੀ ਤੱਕ ਮੁਲਤਵੀ

01/18/2020 3:52:32 PM

ਫਰੀਦਕੋਟ (ਜਗਦੀਸ਼) : ਕੋਟਕਪੂਰਾ ਗੋਲੀ ਕਾਂਡ 'ਚ ਮਾਣਯੋਗ ਸੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਅਦਾਲਤ 'ਚ ਕੇਸ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਪਰ ਮਾਣਯੋਗ ਸੈਸ਼ਨ ਜੱਜ ਦੀ ਰਿਟਾਇਰਮੈਂਟ ਹੋਣ ਕਾਰਨ ਮਾਣਯੋਗ ਡਿਊਟੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ 'ਚ ਇਹ ਕੇਸ ਸੁਣਵਾਈ ਲਈ ਪੇਸ਼ ਕੀਤਾ ਗਿਆ। ਇਸ ਦੀ ਸੁਣਵਾਈ ਦੌਰਾਨ ਡੀ. ਐੱਸ. ਪੀ. ਪਰਮਜੀਤ ਸਿੰਘ ਪੰਨੂ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ , ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਐੱਸ. ਪੀ. ਬਲਜੀਤ ਸਿੰਘ ਸਿੱਧੂ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ ਅਦਾਲਤ ਦੇ ਸਾਹਮਣੇ ਪੇਸ਼ ਹੋਏ। ਇਸ 'ਤੇ ਅਗਲੀ ਤਾਰੀਖ 7 ਫਰਵਰੀ ਲਈ ਮੁਲਤਵੀ ਕੀਤੀ ਗਈ । ਜਾਣਕਾਰੀ ਦੇ ਅਨੂਸਾਰ ਕੋਟਕਪੂਰਾ ਗੋਲੀ ਕਾਂਡ 'ਚ ਵਿਸੇਸ਼ ਜਾਂਚ ਟੀਮ ਨੇ 17 ਅਗਸਤ 2018 ਨੂੰ ਆਈ. ਪੀ. ਸੀ. ਦੀ ਵੱਖ-ਵੱਖ ਧਾਰਾਵਾਂ ਤੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ । ਮੁਲਜ਼ਮਾਂ ਨੇ ਸੈਸ਼ਨ ਅਦਾਲਤ 'ਚ ਦਸਤਾਵੇਜ਼ ਲੈਣ ਦੀ ਇਕ ਪਟੀਸ਼ਨ ਦਾਈਰ ਕੀਤੀ ਸੀ। ਇਸ ਵਿਚ ਉਸ ਨੇ ਕਿਹਾ ਸੀ ਕਿ ਉਸ ਨੂੰ ਨਕਲਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ ।

ਇਸੇ ਦੌਰਾਨ ਹੀ ਬਹਿਬਲ ਗੋਲੀ ਕਾਂਡ 'ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਖਿਲਾਫ ਦਰਜ ਹੋਏ ਮਾਮਲੇ ਦੀ ਸੁਣਵਾਈ ਵੀ ਉਪਰੋਕਤ ਅਦਾਲਤ 'ਚ ਰੱਖੀ ਸੀ। ਇਸ ਮਾਮਲੇ ਵਿਚ ਦੋਸ਼ ਆਇਦ ਕਰਨ ਤੇ ਬਹਿਸ ਲਈ 7 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ ।

ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਮਿਲੀ ਅਗਾਊਂ ਜ਼ਮਾਨਤ              
ਕੋਟਕਪੂਰਾ ਗੋਡੀਕਾਂਡ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਅਗਾਉ ਜ਼ਮਾਨਤ ਦੇ ਦਿੱਤੀ ਹੈ । ਇਸ ਮਾਮਲੇ 'ਚ ਸਰਕਾਰ ਨੇ ਆਪਣੀਆਂ ਦਲੀਲਾਂ 'ਚ ਕਿਹਾ ਕਿ ਹਾਈਕੋਰਟ ਨੇ ਸ੍ਰੀ ਬਰਾੜ ਨੂੰ ਜਾਂਚ 'ਚ ਪੁਲਸ ਨੂੰ ਸਹਿਯੋਗ ਦੇਣ ਦੀ ਹਦਾਇਤ ਦਿੱਤੀ ਸੀ । ਇਸ 'ਤੇ ਬਰਾੜ ਜਾਂਚ 'ਚ ਸ਼ਾਮਲ ਹੋ ਗਏ ਸਨ। ਉਹ ਪੁਲਸ ਨੂੰ ਕੋਈ ਸਹਿਯੋਗ ਨਹੀ ਦੇ ਰਹੇ। ਇਹ ਵੀ ਕਿਹਾ ਕਿ ਹਿਰਾਸਤ 'ਚ ਲੈ ਕੇ ਗੋਲੀਕਾਂਡ ਵੇਲੇ ਉਨ੍ਹਾਂ ਦੀ ਭੂਮਿਕਾ ਬਾਰੇ ਪੁੱਛਗਿੱਛ ਕਰਨੀ ਹੈ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਕੀਤੀ ਬਹਿਸ ਉਪਰੰਤ ਉਪਰੋਕਤ ਮਾਨਯੋਗ ਅਦਾਲਤ ਨੇ ਬਰਾੜ ਦੀ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ।


Anuradha

Content Editor

Related News