ਕੋਟਕਪੂਰਾ ਨਗਰ ਕੌਂਸਲ ਚੋਣਾਂ ''ਚ ਕਾਂਗਰਸ ਪਾਰਟੀ ਨੇ ਪ੍ਰਾਪਤ ਕੀਤੀ ਵੱਡੀ ਜਿੱਤ

Wednesday, Feb 17, 2021 - 06:20 PM (IST)

ਕੋਟਕਪੂਰਾ ਨਗਰ ਕੌਂਸਲ ਚੋਣਾਂ ''ਚ ਕਾਂਗਰਸ ਪਾਰਟੀ ਨੇ ਪ੍ਰਾਪਤ ਕੀਤੀ ਵੱਡੀ ਜਿੱਤ

ਕੋਟਕਪੂਰਾ  (ਨਰਿੰਦਰ ਬੈੜ੍ਹ): ਸਥਾਨਕ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਕੋਟਕਪੂਰਾ ਦੇ 21 ਵਾਰਡਾਂ 'ਚ ਕਾਮਯਾਬੀ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅੱਜ ਇੱਥੇ ਚੋਣ ਅਧਿਕਾਰੀ ਅਮਰਿੰਦਰ ਸਿੰਘ ਟਿਵਾਣਾ ਐੱਸ.ਡੀ.ਐੱਮ. ਵੱਲੋਂ ਸ਼ਹਿਰ ਦੇ ਕੁੱਲ 29 ਵਾਰਡਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ 21, ਸ਼੍ਰੋਮਣੀ ਅਕਾਲੀ ਦਲ 3 ਅਤੇ ਆਜ਼ਾਦ 5 ਵਾਰਡਾਂ ਵਿੱਚ ਜੇਤੂ ਰਹੇ। ਇਨ੍ਹਾਂ ਚੋਣਾਂ ਦੀ ਖਾਸ ਗੱਲ ਇਹ ਰਹੀ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਇੱਥੋਂ ਇੱਕ ਵੀ ਜਿੱਤ ਨਸੀਬ ਨਹੀਂ ਹੋਈ। ਸ਼ਹਿਰ ਦੇ ਵਾਰਡ ਨੰਬਰ-1 ਤੋਂ ਕਾਂਗਰਸ ਦੀ ਪਿੰਕੀ ਦੇਵੀ, ਵਾਰਡ ਨੰਬਰ-2 ਤੋਂ ਕਾਂਗਰਸ ਦੀ ਸੁਰਿੰਦਰ ਪਾਲ ਕੌਰ, ਵਾਰਡ ਨੰਬਰ-3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੂਜਾ ਗਰੋਵਰ, ਵਾਰਡ ਨੰਬਰ-4 ਤੋਂ ਕਾਂਗਰਸ ਦੇ ਪ੍ਰਭ ਦਿਆਲ, ਵਾਰਡ ਨੰਬਰ-5 ਤੋਂ ਕਾਂਗਰਸ ਦੀ ਜੋਤੀ ਮਿੱਤਲ,

ਇਹ ਵੀ ਪੜ੍ਹੋ:  53 ਸਾਲ ਦੇ ਅਰਸੇ ਦੌਰਾਨ ਬਠਿੰਡਾ ’ਚ ਪਹਿਲੀ ਵਾਰ ਕਾਂਗਰਸ ਦਾ ਮੇਅਰ ਬਣੇਗਾ: ਮਨਪ੍ਰੀਤ ਬਾਦਲ

PunjabKesari

ਵਾਰਡ ਨੰਬਰ-6 ਤੋਂ ਕਾਂਗਰਸ ਦੇ ਭੁਪਿੰਦਰ ਸਿੰਘ, ਵਾਰਡ ਨੰਬਰ-7 ਤੋਂ ਕਾਂਗਰਸ ਦੀ ਪਲਵਿੰਦਰ ਕੌਰ, ਵਾਰਡ ਨੰਬਰ-8 ਤੋਂ ਕਾਂਗਰਸ ਦੇ ਘਨਸ਼ਾਮ ਮਿੱਤਲ, ਵਾਰਡ ਨੰਬਰ-9 ਤੋਂ ਕਾਂਗਰਸ ਦੀ ਕਿਰਨਦੀਪ ਕੌਰ, ਵਾਰਡ ਨੰਬਰ-10 ਤੋਂ ਕਾਂਗਰਸ ਦੀ ਪ੍ਰੋਮਿਲ ਚੋਪੜਾ, ਵਾਰਡ ਨੰਬਰ-11 ਤੋਂ ਕਾਂਗਰਸ ਦੀ ਵਿਜੇ ਪ੍ਰੀਤ ਜੋਸ਼ੀ, ਵਾਰਡ ਨੰਬਰ-12 ਤੋਂ ਕਾਂਗਰਸ ਦੇ ਸਵਤੰਤਰ ਰਾਏ, ਵਾਰਡ ਨੰਬਰ-13 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ, ਵਾਰਡ ਨੰਬਰ-14 ਤੋਂ ਕਾਂਗਰਸ ਦੇ ਰਜਿੰਦਰ ਦਿਓੜਾ, ਵਾਰਡ ਨੰਬਰ-15 ਤੋਂ ਕਾਂਗਰਸ ਦੀ ਮੋਨਿਕਾ ਰਾਣੀ, ਵਾਰਡ ਨੰਬਰ-16 ਤੋਂ ਆਜ਼ਾਦ ਅਰੁਣ ਚਾਵਲਾ, ਵਾਰਡ ਨੰਬਰ-17 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੁਖਤਿਆਰ ਕੌਰ, ਵਾਰਡ ਨੰਬਰ-18 ਤੋਂ ਆਜ਼ਾਦ ਸ਼ਮਸ਼ੇਰ ਸਿੰਘ, ਵਾਰਡ ਨੰਬਰ-19 ਤੋਂ ਆਜ਼ਾਦ ਨਵਜੋਤ ਕੌਰ, ਵਾਰਡ ਨੰਬਰ-20 ਕਾਂਗਰਸ ਦੇ ਬਿੰਦਰ ਸਿੰਘ, ਵਾਰਡ ਨੰਬਰ-21 ਤੋਂ ਕਾਂਗਰਸ ਦੇ ਬਾਬੂ ਲਾਲ, ਵਾਰਡ ਨੰਬਰ-22 ਕਾਂਗਰਸ ਦੇ ਜਸਵਿੰਦਰ ਸਿੰਘ, ਵਾਰਡ ਨੰਬਰ-23 ਤੋਂ ਕਾਂਗਰਸ ਦੀ ਪੂਜਾ ਰਾਣੀ, ਵਾਰਡ ਨੰਬਰ-24 ਤੋਂ ਕਾਂਗਰਸ ਦੇ ਚੰਚਲ ਕੁਮਾਰ, ਵਾਰਡ ਨੰਬਰ-25 ਤੋਂ ਕਾਂਗਰਸ ਦੀ ਸੋਨੀਆ ਰਾਣੀ, ਵਾਰਡ ਨੰਬਰ-26 ਕਾਂਗਰਸ ਦੇ ਹਰਵਿੰਦਰ ਸਿੰਘ, ਵਾਰਡ ਨੰਬਰ-27 ਤੋਂ ਆਜ਼ਾਦ ਰਣਜੀਤ ਕੌਰ, ਵਾਰਡ ਨੰਬਰ-28 ਤੋਂ ਆਜ਼ਾਦ ਲਾਲ ਚੰਦ ਅਤੇ ਵਾਰਡ ਨੰਬਰ-29 ਤੋਂ ਕਾਂਗਰਸ ਦੇ ਡਾ.ਮਹਾਂਵੀਰ ਜੇਤੂ ਰਹੇ। ਇਸ ਦੌਰਾਨ ਚੋਣ ਅਧਿਕਾਰੀ ਅਮਰਿੰਦਰ ਸਿੰਘ ਵੱਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੰਦੇ ਹੋਏ ਚੋਣਾਂ ਅਤੇ ਗਿਣਤੀ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਧੰਨਵਾਦ ਵੀ ਕੀਤਾ। 

ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ


author

Shyna

Content Editor

Related News