ਪਹਾੜਾਂ ’ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਨੇ ਵਧਾਈ ਠੰਡ, ਜਾਣੋ ਅਗਲੇ 4 ਦਿਨ ਕਿਵੇਂ ਦਾ ਰਹੇਗਾ ਮੌਸਮ

Tuesday, Mar 05, 2024 - 06:19 AM (IST)

ਪਹਾੜਾਂ ’ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਨੇ ਵਧਾਈ ਠੰਡ, ਜਾਣੋ ਅਗਲੇ 4 ਦਿਨ ਕਿਵੇਂ ਦਾ ਰਹੇਗਾ ਮੌਸਮ

ਪੰਜਾਬ ਡੈਸਕ– ਪਿਛਲੇ 3 ਦਿਨਾਂ ਤੋਂ ਪਹਾੜਾਂ ’ਤੇ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ’ਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਹੇਠਾਂ ਆ ਗਿਆ ਹੈ। ਪੱਛਮੀ ਗੜਬੜ ਹੁਣ ਪੰਜਾਬ ਤੋਂ ਮੱਧ ਭਾਰਤ ਵੱਲ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਹੁਣ ਹਾਲਾਤ ਆਮ ਵਾਂਗ ਰਹਿਣਗੇ ਤੇ ਇਕ-ਦੋ ਦਿਨਾਂ ’ਚ ਤਾਪਮਾਨ ਵੀ ਆਮ ਵਾਂਗ ਹੋ ਜਾਵੇਗਾ।

ਪਹਾੜਾਂ ’ਚ ਬਰਫ਼ਬਾਰੀ ਤੇ ਉਪਰਲੇ ਇਲਾਕਿਆਂ ਤੋਂ ਹੇਠਾਂ ਵੱਲ ਵਗਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦੇ ਘੱਟੋ-ਘੱਟ ਤਾਪਮਾਨ ’ਚ ਇਕ ਦਿਨ ’ਚ 3.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.9 ਡਿਗਰੀ ਘੱਟ ਦਰਜ ਕੀਤਾ ਗਿਆ। ਜਿਸ ਕਾਰਨ ਫ਼ਿਰੋਜ਼ਪੁਰ ਦਾ ਤਾਪਮਾਨ ਇਕ ਵਾਰ ਫਿਰ 5 ਤੋਂ 4.3 ਡਿਗਰੀ ਘੱਟ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਰਜ਼ੇ ਨੇ ਕਿਸਾਨ ਦੇ ਘਰ ’ਚ ਵਿਛਾ ਦਿੱਤੇ ਸੱਥਰ, 8 ਲੱਖ ਪਿੱਛੇ ਪਰਿਵਾਰ ਨੂੰ ਸਦਾ ਲਈ ਦੇ ਗਿਆ ਵਿਛੋੜਾ

ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ’ਚ 8.8 ਐੱਮ. ਐੱਮ., ਮੋਹਾਲੀ ’ਚ 7 ਐੱਮ. ਐੱਮ., ਫ਼ਿਰੋਜ਼ਪੁਰ ’ਚ 1.5 ਐੱਮ. ਐੱਮ., ਪਠਾਨਕੋਟ ’ਚ 1.7 ਐੱਮ. ਐੱਮ. ਤੇ ਲੁਧਿਆਣਾ ’ਚ 0.5 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਹੈ।

4 ਦਿਨਾਂ ’ਚ ਤਾਪਮਾਨ 5 ਡਿਗਰੀ ਵਧੇਗਾ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4 ਦਿਨਾਂ ’ਚ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਤਾਪਮਾਨ 5 ਡਿਗਰੀ ਤੱਕ ਵਧੇਗਾ। ਹੁਣ ਜਿਥੇ ਤਾਪਮਾਨ ਆਮ ਨਾਲੋਂ 4 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ, ਉਥੇ ਆਉਣ ਵਾਲੇ ਦਿਨਾਂ ’ਚ ਇਹ ਹੌਲੀ-ਹੌਲੀ ਆਮ ਵੱਲ ਵਧੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News