ਅਮੇਠੀ ’ਚ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਸੰਭਾਲਣ ਵਾਲੇ ਕਿਸ਼ੋਰੀ ਲਾਲ ਸ਼ਰਮਾ ਦਾ ਹੈ ਲੁਧਿਆਣਾ ਕੁਨੈਕਸ਼ਨ
Saturday, May 04, 2024 - 06:57 PM (IST)
ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਲੰਬੇ ਇੰਤਜ਼ਾਰ ਤੋਂ ਬਾਅਦ ਗਾਂਧੀ ਪਰਿਵਾਰ ਦੀ ਪ੍ਰੰਪਰਾਗਤ ਸੀਟਾਂ ਅਮੇਠੀ ਅਤੇ ਰਾਏ ਬਰੇਲੀ ਨੂੰ ਲੈ ਕੇ ਸਸਪੈਂਸ ਖਤਮ ਕਰ ਦਿੱਤਾ ਹੈ, ਜਿਸ ਦੇ ਤਹਿਤ ਰਾਹੁਲ ਗਾਂਧੀ ਵੱਲੋਂ ਪਿਛਲੀ ਵਾਰ ਅਮੇਠੀ ਤੋਂ ਸਮ੍ਰਿਤੀ ਇਰਾਨੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਮੁੜ ਉਸੇ ਸੀਟ ਤੋਂ ਲੋਕ ਸਭਾ ਚੋਣ ਨਾ ਲੜਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਰਾਹੁਲ ਗਾਂਧੀ ਵਾਇਨਾਡ ਤੋਂ ਮੌਜੂਦਾ ਐੱਮ. ਪੀ. ਹਨ ਅਤੇ ਇਕ ਵਾਰ ਫਿਰ ਉਥੋਂ ਹੀ ਲੋਕ ਸਭਾ ਚੋਣ ਲੜ ਰਹੇ ਹਨ ਪਰ ਵਿਰੋਧੀ ਖਾਸ ਕਰ ਕੇ ਪੀ. ਐੱਮ. ਮੋਦੀ ਵੱਲੋਂ ਮੈਦਾਨ ਛੱਡ ਕੇ ਭੱਜਣ ਦਾ ਦੋਸ਼ ਲਾਉਣ ਤੋਂ ਬਾਅਦ ਵਧਦੇ ਦਬਾਅ ਦੇ ਮੱਦੇਨਜ਼ਰ ਰਾਹੁਲ ਗਾਂਧੀ ਵੱਲੋਂ ਸਿਆਸੀ ਮੁੱਦਾ ਖ਼ਤਮ ਕਰਨ ਲਈ ਸਾਊਥ ਦੇ ਨਾਲ ਉੱਤਰ ’ਚ ਪਰਿਵਾਰ ਦੀ ਪ੍ਰੰਪਰਾਗਤ ਰਾਏ ਬਰੇਲੀ ਸੀਟ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ, ਜਿੱਥੋਂ ਸੋਨੀਆ ਗਾਂਧੀ ਪਿਛਲੀ ਵਾਰ 1.7 ਵੋਟਾਂ ਦੇ ਫਰਕ ਨਾਲ ਜਿੱਤ ਕੇ ਐੱਮ. ਪੀ. ਬਣੀ ਸੀ ਅਤੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਰਾਏ ਬਰੇਲੀ ਜਾਂ ਅਮੇਠੀ ਸੀਟ ਤੋਂ ਪ੍ਰਿਯੰਕਾ ਗਾਂਧੀ ਦੇ ਲੋਕ ਸਭਾ ਚੋਣ ਲੜਨ ਦੀਆਂ ਅਟਕਲਾਂ ਦੇ ਬਿਲਕੁਲ ਉਲਟ ਕਾਂਗਰਸ ਵੱਲੋਂ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਕਿਸ਼ੋਰੀ ਲਾਲ ਸ਼ਰਮਾ ਨੂੰ ਅਮੇਠੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਿਸ਼ੋਰੀ ਲਾਲ ਸ਼ਰਮਾ ਚਾਹੇ ਲੰਬੇ ਸਮੇਂ ਤੋਂ ਅਮੇਠੀ ਅਤੇ ਰਾਏ ਬਰੇਲੀ ’ਚ ਗਾਂਧੀ ਪਰਿਵਾਰ ਦੇ ਪ੍ਰਤੀਨਿਧੀ ਵਜੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਦਾ ਲੁਧਿਆਣਾ ਨਾਲ ਵੀ ਕੁਨੈਕਸ਼ਨ ਹੈ। ਉਹ ਲੁਧਿਆਣਾ ’ਚ ਪੈਦਾ ਹੋਏ ਅਤੇ ਇਥੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਦਾ ਘਰ ਵੀ ਲੁਧਿਆਣਾ ’ਚ ਹੈ ਅਤੇ ਉਨ੍ਹਾਂ ਦਾ ਪਰਿਵਾਰ ਵੀ ਹੁਣ ਤੱਕ ਲੁਧਿਆਣਾ ’ਚ ਹੀ ਰਹਿ ਰਿਹਾ ਹੈ। ਕਿਸ਼ੋਰੀ ਲਾਲ ਸ਼ਰਮਾ ਵੀ ਆਮ ਕਰ ਕੇ ਕੰਮ-ਕਾਜ ਦੇ ਸਿਲਸਿਲੇ ’ਚ ਲੁਧਿਆਣਾ ਆਉਂਦੇ ਹਨ ਅਤੇ ਉਨ੍ਹਾਂ ਦਾ ਪੰਜਾਬ ਅਤੇ ਖਾਸ ਕਰ ਕੇ ਲੁਧਿਆਣਾ ਕਾਂਗਰਸ ਦੀ ਸਿਆਸਤ ’ਚ ਵੀ ਦਖਲ ਦੇਖਣ ਨੂੰ ਮਿਲਦਾ ਹੈ। ਉਹ ਯੂਥ ਕਾਂਗਰਸ ਦੇ ਕੋਆਰਡੀਨੇਟਰ ਵਜੋਂ ਰਾਜੀਵ ਗਾਂਧੀ ਦੇ ਸੰਪਰਕ ’ਚ ਆਏ ਸਨ ਅਤੇ ਹੁਣ ਉਨ੍ਹਾਂ ਨੇ ਸਿੱਧਾ ਅਮੇਠੀ ਤੋਂ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਸੰਭਾਲ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਲੋਕ ਆਮ ਆਦਮੀ ਪਾਰਟੀ ਦੇ ਨਾਲ , ਪਵਨ ਟੀਨੂੰ ਭਾਰੀ ਬਹੁਮਤ ਨਾਲ ਜਿੱਤਣਗੇ : ਮਹਿੰਦਰ ਭਗਤ
ਲਗਾਤਾਰ 2 ਵਿਧਾਨ ਸਭਾ ਚੋਣਾਂ ਦੌਰਾਨ ਨਹੀਂ ਮਿਲੀ ਇਕ ਵੀ ਸੀਟ
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2007 ਤੋਂ ਲੈ ਕੇ 2022 ਤੱਕ ਦੀਆਂ 4 ਵਿਧਾਨ ਸਭਾ ਚੋਣਾਂ ਦੌਰਾਨ ਅਮੇਠੀ ਤੋਂ ਕਾਂਗਰਸ ਦਾ ਵੋਟ ਬੈਂਕ 20 ਫੀਸਦੀ ਡਾਊਨ ਹੋਇਆ ਹੈ। ਇਸੇ ਤਰ੍ਹਾਂ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਮੇਠੀ ਤੋਂ ਰਾਹੁਲ ਗਾਂਧੀ ਦੀ ਜਿੱਤ ਦਾ ਮਾਰਜ਼ਿਨ 2 ਲੱਖ ਡਾਊਨ ਹੋ ਗਿਆ ਸੀ। ਇਸ ਤੋਂ ਇਲਾਵਾ ਪਿਛਲੀਆਂ 2 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੂੰ ਅਮੇਠੀ ’ਚ ਇਕ ਵੀ ਸੀਟ ਨਹੀਂ ਮਿਲੀ, ਜਿਨ੍ਹਾਂ ’ਚ 2017 ਦੌਰਾਨ ਭਾਜਪਾ ਨੂੰ 4 ਅਤੇ ਸਮਾਜਵਾਦੀ ਪਾਰਟੀ ਨੂੰ ਅਮੇਠੀ ਦੀ 1 ਸੀਟ ’ਤੇ ਜਿੱਤ ਹਾਸਲ ਹੋਈ ਸੀ, ਜਦੋਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਮੇਠੀ ਦੀਆਂ 4 ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ ਸੀ। ਸ਼ਾਇਦ ਇਨ੍ਹਾਂ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਹੀ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਅਮੇਠੀ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੇ ਮੁਕਾਬਲੇ ਚੋਣ ਲੜਨ ਦਾ ਜ਼ੋਖਮ ਨਹੀਂ ਉਠਾਇਆ, ਜਿਨ੍ਹਾਂ ਦੇ ਹੱਥੋਂ ਉਨ੍ਹਾਂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਫੈਸਲੇ ਦਾ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਕੁਝ ਸਾਲਾਂ ’ਚ ਅਮੇਠੀ ਅਤੇ ਰਾਏ ਬਰੇਲੀ ਤੋਂ ਕਾਂਗਰਸ ਦੇ ਕਈ ਦਿੱਗਜ ਨੇਤਾ ਭਾਜਪਾ ’ਚ ਸ਼ਾਮਲ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : 5 ਸਾਲਾਂ ’ਚ ਖਾਣਾ 71 ਫੀਸਦੀ ਹੋਇਆ ਮਹਿੰਗਾ, ਸੈਲਰੀ ਵਧੀ ਸਿਰਫ਼ 37 ਫੀਸਦੀ
ਨਹਿਰੂ, ਗਾਂਧੀ ਪਰਿਵਾਰ ਦਾ ਰਿਹਾ ਹੈ ਗੜ੍ਹ, ਹੁਣ ਤੱਕ 5 ਵਾਰ ਮਿਲੀ ਹੈ ਹਾਰ
ਅਮੇਠੀ ਅਤੇ ਰਾਏ ਬਰੇਲੀ ਨੂੰ ਨਹਿਰੂ, ਗਾਂਧੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਇਥੋਂ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੰਜੇ ਗਾਂਧੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਦਾ ਲੰਬੇ ਸਮੇਂ ਤੱਕ ਕਬਜ਼ਾ ਰਿਹਾ ਹੈ। ਜੇਕਰ ਗੱਲ ਅਮੇਠੀ ਦੀ ਕਰੀਏ ਤਾਂ ਪਹਿਲਾਂ ਸੰਜੇ ਗਾਂਧੀ 1977 ’ਚ ਹਾਰੇ ਤਾਂ 1980 ’ਚ ਚੋਣ ਜਿੱਤੇ ਸਨ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ 1991 ਤੱਕ ਜਿੱਤ ਦਰਜ ਕੀਤੀ। ਹਾਲਾਂਕਿ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਕੈਪਟਨ ਸਤੀਸ਼ ਸ਼ਰਮਾ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ, ਜੋ ਇਕ ਵਾਰ ਜਿੱਤੇ ਅਤੇ 1998 ’ਚ ਹਾਰ ਗਏ। ਇਸ ਤੋਂ ਬਾਅਦ 1999 ਵਿਚ ਸੋਨੀਆ ਗਾਂਧੀ ਅਤੇ 2004 ’ਚ ਰਾਹੁਲ ਗਾਂਧੀ ਨੇ ਅਮੇਠੀ ਤੋਂ ਚੋਣ ਲੜੀ, ਜੋ 2019 ’ਚ ਸਮ੍ਰਿਤੀ ਇਰਾਨੀ ਦੇ ਹੱਥੋਂ ਹਾਰ ਗਏ। ਜਿਥੋਂ ਤੱਕ ਰਾਏ ਬਰੇਲੀ ਦਾ ਸਵਾਲ ਹੈ, ਇਥੋਂ ਸੋਨੀਆ ਗਾਂਧੀ ਤੋਂ ਪਹਿਲਾਂ ਇੰਦਰਾ ਗਾਂਧੀ, ਉਨ੍ਹਾਂ ਦੇ ਪਤੀ ਫਿਰੋਜ਼ ਗਾਂਧੀ, ਜਵਾਹਰ ਲਾਲ ਨਹਿਰੂ ਦੇ ਪੋਤੇ ਅਰੁਣ ਨਹਿਰੂ, ਭਾਬੀ ਸ਼ੀਲਾ ਕੌਲ ਐੱਮ. ਪੀ. ਰਹਿ ਚੁੱਕੇ ਹਨ, ਜਦੋਂਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ 2 ਵਾਰ ਨਹਿਰੂ ਗਾਂਧੀ ਪਰਿਵਾਰ ਦੇ ਮੈਂਬਰ ਇਸ ਸੀਟ ’ਤੇ ਚੋਣ ਨਹੀਂ ਲੜੇ ਅਤੇ 3 ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿਚ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਦਾ ਨਾਂ ਵੀ ਸ਼ਾਮਲ ਹੈ ਅਤੇ 2 ਵਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵਿਕਰਮ ਕੌਲ ਅਤੇ ਦੀਪਾ ਕੌਲ ਹਾਰ ਗਏ ਸਨ।
ਇਹ ਖ਼ਬਰ ਵੀ ਪੜ੍ਹੋ : ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨਾਂ ਵੱਲੋਂ 7 ਮਈ ਤੋਂ ਹਰਿਆਣਾ ’ਚ ‘ਕਿਸਾਨ ਯਾਤਰਾ’ ਸ਼ੁਰੂ ਕਰਨ ਦਾ ਐਲਾਨ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8