ਕਿਸਾਨ ਸੰਘਰਸ਼ ਕਮੇਟੀ ਨੇ ਮੰਗਾਂ ਸਬੰਧੀ ਸਰਕਾਰ ਦਾ ਪੁਤਲਾ ਫੂਕਿਆ

Monday, Feb 19, 2018 - 01:49 AM (IST)

ਕਿਸਾਨ ਸੰਘਰਸ਼ ਕਮੇਟੀ ਨੇ ਮੰਗਾਂ ਸਬੰਧੀ ਸਰਕਾਰ ਦਾ ਪੁਤਲਾ ਫੂਕਿਆ

ਟਾਂਡਾ ਉੜਮੁੜ, (ਪੰਡਤ, ਸ਼ਰਮਾ, ਮੋਮੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਹੁਸ਼ਿਆਰਪੁਰ ਜ਼ੋਨ ਦਾ ਆਮ ਇਜਲਾਸ ਰੜ੍ਹਾ ਮੰਡ ਦੇ ਪਿੰਡ ਟਾਹਲੀ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਕੀਤਾ ਗਿਆ ਜਿਸ ਵਿਚ ਜ਼ੋਨ ਦੇ ਸਾਰੇ ਡੈਲੀਗੇਟਾਂ ਨੇ ਹਿੱਸਾ ਲਿਆ। 
ਇਸ ਮੌਕੇ ਕਿਸਾਨ ਆਗੂ ਜਥੇਦਾਰ ਸਵਿੰਦਰ ਸਿੰਘ ਠੱਠੀ ਖਾਰਾ ਨੇ ਪਿਛਲੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਜਥੇਬੰਧਕ ਢਾਂਚਾ ਭੰਗ ਕਰਦਿਆਂ ਸਰਬਸੰਮਤੀ ਨਾਲ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ। 
ਨਵੇਂ ਜਥੇਬੰਦਕ ਢਾਂਚੇ ਵਿਚ ਬੀਬੀ ਮਨਜੀਤ ਕੌਰ ਖਾਲਸਾ ਸਰਪ੍ਰਸਤ, ਕੁਲਦੀਪ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਸਕੱਤਰ, ਜਥੇਦਾਰ ਸਵਿੰਦਰ ਸਿੰਘ ਠੱਠੀ ਖਾਰਾ ਸੀਨੀਅਰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਜਥੇਬੰਦਕ ਸਕੱਤਰ, ਸਰਬਜੀਤ ਬੱਲ ਤੇ ਸਤਨਾਮ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਰਾਜਾ ਪ੍ਰੈੱਸ ਸਕੱਤਰ, ਸੁਖਜਿੰਦਰ ਸਿੰਘ ਸੋਨੀ ਖਜ਼ਾਨਚੀ, ਨਿਸ਼ਾਨ ਸਿੰਘ ਮੀਤ ਖਜ਼ਾਨਚੀ, ਬਲਜੀਤ ਸਿੰਘ ਤੇ ਲਾਭ ਸਿੰਘ ਖੋਲੇ, ਸੰਦੇਸ਼ ਕੌਰ, ਕਸ਼ਮੀਰ ਕੌਰ, ਭਜਨ ਕੌਰ, ਰਾਣੀ, ਹਰਬੰਸ ਸਿੰਘ ਬਖਸ਼ੀਸ਼ ਸਿੰਘ ਸਲਾਹਕਾਰ ਚੁਣੇ ਗਏ। ਇਜਲਾਸ ਉਪਰੰਤ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਰੜ੍ਹਾ ਮੰਡ ਦੇ ਕਿਸਾਨਾਂ ਨੂੰ ਜ਼ਮੀਨ ਦੇ ਪੱਕੇ ਮਾਲਕੀ ਹੱਕ ਦਿਵਾਉਣ ਦੀ ਮੰਗ ਨੂੰ ਲੈ ਕੇ ਬਿਆਸ ਪੁਲ ਸ਼੍ਰੀ ਹਰਗੋਬਿੰਦਪੁਰ ਰੋਡ 'ਤੇ ਜਾਮ ਲਾਇਆ ਗਿਆ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ।


Related News