ਕਿਸਾਨਾਂ-ਮਜ਼ਦੂਰਾਂ ''ਤੇ ਕੀਤੇ ਪਰਚੇ ਰੱਦ ਕੀਤੇ ਜਾਣ : ਕਿਸਾਨ ਆਗੂ

Wednesday, Oct 04, 2017 - 03:01 PM (IST)

ਕਿਸਾਨਾਂ-ਮਜ਼ਦੂਰਾਂ ''ਤੇ ਕੀਤੇ ਪਰਚੇ ਰੱਦ ਕੀਤੇ ਜਾਣ : ਕਿਸਾਨ ਆਗੂ

ਤਰਨਤਾਰਨ (ਰਾਜੂ) - ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ 28 ਸਤੰਬਰ ਤੋਂ ਕਿਸਾਨ ਜਥੇਬੰਦੀ ਵੱਲੋਂ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਡੀ. ਸੀ. ਦਫਤਰ ਅੱਗੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲੱਗੇ ਮੋਰਚਿਆਂ 'ਚ ਕੈਪਟਨ ਸਰਕਾਰ ਦਾ ਨਾਂਹ ਪੱਖੀ ਰਵੱਈਆ ਵੇਖਦੇ ਹੋਏ 29 ਸਤੰਬਰ ਨੂੰ ਫਿਰੋਜ਼ਪੁਰ ਜੰਕਸ਼ਨ ਤੇ ਮਾਨਾਵਾਲਾ ਅੰਮ੍ਰਿਤਸਰ ਵਿਖੇ ਮਜਬੂਰੀਵੱਸ ਧਰਨੇ ਦਿੱਤੇ ਗਏ ਸਨ ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ ਪਰ ਕੇਂਦਰ ਤੇ ਪੰਜਾਬ ਸਰਕਾਰ ਦਾ ਕਿਸਾਨਾਂ-ਮਜ਼ਦੂਰਾਂ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। 
ਰੇਲਵੇ ਵਿਭਾਗ ਵੱਲੋਂ 1250 ਕਿਸਾਨਾਂ-ਮਜ਼ਦੂਰਾਂ 'ਤੇ ਪਰਚੇ ਦਰਜ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੀ ਰੇਲਵੇ ਵਿਭਾਗ ਵੱਲੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ 'ਤੇ ਦਰਜਨ ਪਰਚੇ ਕੀਤੇ ਗਏ ਹਨ, ਜੋ ਪੰਜਾਬ ਦੀ ਸਰਕਾਰ ਨੇ ਮੰਨ ਕੇ ਵੀ ਅੱਜ ਤੱਕ ਰੱਦ ਨਹੀਂ ਕੀਤੇ। ਕਿਸਾਨ ਆਗੂਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਅਤੇ ਰੇਲ ਵਿਭਾਗ ਦੀ ਸਖਤ ਨਿਖੇਧੀ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਮੰਨੀ ਹੋਈ ਮੰਗ ਮੁਤਾਬਕ ਪੰਜਾਬ ਤੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਰੇਲਵੇ ਪੁਲਸ ਐਕਟ 'ਚ ਸੋਧ ਕਰਵਾਏ ਤੇ ਅੰਦੋਲਨਕਾਰੀ ਕਿਸਾਨਾਂ-ਮਜ਼ਦੂਰਾਂ 'ਤੇ ਪਹਿਲੇ ਤੇ ਹੁਣ ਵਾਲੇ ਸਾਰੇ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।


Related News