ਬਾਬਾ ਬੁੱਢਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ
Thursday, Oct 05, 2017 - 05:56 PM (IST)
ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਚਾਨਣ) - ਮਾਝੇ ਦੇ ਪ੍ਰਸਿਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੋਂ ਸਜਾਏ ਗਏ ਅਲੋਕਿਕ 'ਤੇ ਵਿਸ਼ਾਲ ਨਗਰ ਕੀਰਤਨ ਦਾ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਥਾਂ-ਥਾਂ 'ਤੇ ਲੰਗਰ 'ਤੇ ਛਬੀਲਾਂ ਲਗਾਈਆਂ ਗਈਆਂ। ਉਥੇ ਹੀ ਫਲ, ਫਰੂਟ 'ਤੇ ਜੂਸ ਦੇ ਲੰਗਰ ਵੀ ਸੰਗਤਾਂ ਲਈ ਲਗਾਏ ਗਏ। ਇਸ ਮੌਕੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦੀ ਅਗਵਾਈ 'ਚ ਅੱਡਾ ਝਬਾਲ ਵਿਖੇ ਸਰਪੰਚ ਮੋਨੂੰ ਚੀਮਾ ਵੱਲੋਂ ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦੀ ਆਓ ਭਗਤ ਲਈ ਜਿਥੇ ਵਿਸ਼ੇਸ਼ ਪਕਵਾਨਾਂ ਦੇ ਪ੍ਰਬੰਧ ਕੀਤੇ ਗਏ ਉਥੇ ਹੀ ਨਗਰ ਕੀਰਤਨ 'ਚ ਸ਼ਾਮਲ ਸ਼੍ਰੋਮਣੀ ਕਮੇਟੀ ਦੀਆਂ ਪ੍ਰਮੁੱਖ ਸ਼ਖਸੀਅਤਾਂ, ਸੇਵਾ ਪੰਥੀ ਕਾਰਸੇਵਾ ਵਾਲੇ ਸੰਤਾਂ ਮਹਾਪੁਰਖਾਂ ਅਤੇ ਵੱਖ-ਵੱਖ ਸੰਪਰਦਾਇਕ ਦੇ ਆਗੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ 'ਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ 'ਚ ਗੁਰਦੁਆਰਾ ਬੀੜ ਸਾਹਿਬ ਜੀ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਅੱਡਾ ਝਬਾਲ ਵਿਖੇ ਪਹੁੰਚਣ 'ਤੇ ਸਰਪੰਚ ਮੋਨੂੰ ਚੀਮਾ, ਪ੍ਰਸ਼ੋਤਮ ਲਾਲ, ਆੜਤੀ ਲਾਲੀ ਨੰਦਾ ਆਦਿ ਹਾਜ਼ਰ ਸਨ।
