ਸਿੱਖਾਂ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ’ਤੇ ਬੁਰੀ ਤਰ੍ਹਾਂ ਘਿਰੀ ਕਿਰਨ ਬੇਦੀ, ਰਾਜਾ ਵੜਿੰਗ ਨੇ ਚੁੱਕੇ ਸਵਾਲ

Tuesday, Jun 14, 2022 - 05:46 PM (IST)

ਸਿੱਖਾਂ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ  ’ਤੇ ਬੁਰੀ ਤਰ੍ਹਾਂ ਘਿਰੀ ਕਿਰਨ ਬੇਦੀ, ਰਾਜਾ ਵੜਿੰਗ ਨੇ ਚੁੱਕੇ ਸਵਾਲ

ਚੰਡੀਗੜ੍ਹ (ਬਿਊਰੋ) : ਦੇਸ਼ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਤੇ ਪੁੱਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਸਿੱਖਾਂ ’ਤੇ ਕੀਤੀ ਟਿੱਪਣੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਇਹ ਟਿੱਪਣੀ ਕਿਰਨ ਬੇਦੀ ਨੇ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੀ ਰਿਲੀਜ਼ ਦੌਰਾਨ ਕੀਤੀ। ਉਨ੍ਹਾਂ ਇਕ ਸਮਾਗਮ ਦੌਰਾਨ ਕਿਤਾਬ ਰਿਲੀਜ਼ ਕਰਨ ਤੋਂ ਪਹਿਲਾਂ ਕਿਹਾ,‘‘ਕੋਈ ਸਰਦਾਰ ਜੀ ਨਹੀਂ ਹੈ ਅਤੇ ਅਜੇ 12 ਵੱਜਣ ’ਚ 20 ਮਿੰਟ ਪਏ ਹਨ ਤੇ ਇਕ ਜੈਂਟਲਮੈਨ ਸਰਦਾਰ ਹਨ।’’ ਉਨ੍ਹਾਂ ਵੱਲੋਂ ਕੀਤੀ ਇਸ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ ’ਚ ਬਹੁਤ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਬੇਨਤੀ

PunjabKesari

ਇਸੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਰਨ ਬੇਦੀ ਦੀ ਇਸ ਟਿੱਪਣੀ ਨੂੰ ਲੈ ਕੇ ਟਵੀਟ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਭਾਈਚਾਰੇ ਦਾ ਮਜ਼ਾਕ ਉਡਾਉਣਾ ਸ਼ਰਮਨਾਕ ਹੈ, ਉਹ ਵੀ ਉਦੋਂ ਜਦੋਂ ਤੁਸੀਂ ਖ਼ੁਦ ਪੰਜਾਬੀ ਹੋ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਗਣੀ ਚਾਹੀਦੀ ਹੈ, ਨਹੀਂ ਤਾਂ ਅਸੀਂ ਸਮਝਾਂਗੇ ਕਿ ਭਾਜਪਾ ਨੇ ਇਹ ਵਿਸ਼ੇਸ਼ ਕੰਮ ਆਪਣੇ ਨੇਤਾਵਾਂ ਨੂੰ ਦਿੱਤਾ ਹੋਇਆ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Manoj

Content Editor

Related News