ਡੀ-ਬਿਟਰਿੰਗ ਤਕਨੀਕ ਨਾਲ ਕਿੰਨੂ ਉਤਪਾਦਕ ਕਿਸਾਨਾਂ ਨੂੰ ਮਿਲੀ ਵੱਡੀ ਰਾਹਤ
Monday, Jan 13, 2020 - 02:44 PM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਨੇ ਸੂਬੇ 'ਚ ਕਿੰਨੂ ਉਤਪਾਦਕਾਂ ਨੂੰ ਉਨ੍ਹਾਂ ਦੀਆਂ ਫਸਲ ਦੀਆਂ ਬਿਹਤਰ ਕੀਮਤਾਂ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਦੇ ਐੱਮ. ਡੀ. ਮਨਜੀਤ ਸਿੰਘ ਬਰਾੜ ਨੇ ਇਥੇ ਜਾਰੀ ਇਕ ਅਹਿਮ ਜਾਣਕਾਰੀ 'ਚ ਦੱਸਿਆ ਕਿ ਫਾਈਵ ਰਿਵਰਜ਼ ਕਿੰਨੂ ਮੈਂਡਾਰੀਨ ਦੀ ਸਭ ਤੋਂ ਚੰਗੀ ਕਿਸਮ ਦੀ ਚੋਣ ਕਰਦੇ ਹੋਏ ਡੀ-ਬਿਟਰਿੰਗ ਤਕਨੀਕ ਨੂੰ ਵਿਕਸਤ ਕਰ ਕੇ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਪੰਜਾਬ ਕਿੰਨੂ ਮੈਂਡਾਰੀਨ ਦੇ ਪ੍ਰੋਡਕਸ਼ਨ ਅਤੇ ਪ੍ਰੋਸੈਸਿੰਗ 'ਚ ਸਭ ਤੋਂ ਮੋਹਰੀ ਹੈ, ਜੋ ਕਿ ਇਸ ਫਲ ਦਾ ਦੂਜੇ ਦੇਸ਼ਾਂ 'ਚ ਭੇਜੇ ਜਾਣ ਦਾ ਮੁੱਖ ਕਾਰਣ ਹੈ। ਮੱਧ ਪੂਰਬੀ ਦੇਸ਼ਾਂ 'ਚ ਕਿੰਨੂ ਮੈਂਡਾਰੀਨ ਦੀ ਚੰਗੀ ਡਿਮਾਂਡ ਹੈ। ਬਰਾੜ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ 'ਚ ਕਿੰਨੂ ਦੀ ਮੰਗ ਅਤੇ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿੰਗ ਮੈਂਡਾਰੀਨ ਐਕਸ ਵਿਲੋ ਲੀਫ ਓਰੇਂਜ ਦਾ ਹਾਈਬ੍ਰੀਡ ਕਿੰਨੂ ਸਾਲ 1915 ਦੌਰਾਨ ਤਿਆਰ ਕੀਤਾ ਗਿਆ ਸੀ।