ਹਲਕਾ ਖੇਮਕਰਨ ਦੇ ਪਿੰਡ ਲਾਖਣਾ ਵਿਖੇ ਘਰ ਦੀ ਕੰਧ ਢਾਹ ਰਹੇ ਵਿਅਕਤੀ ਨੂੰ ਮਿਲਿਆ ਬੰਬ, ਫੈਲੀ ਸਨਸਨੀ

Monday, Jul 25, 2022 - 06:19 PM (IST)

ਹਲਕਾ ਖੇਮਕਰਨ ਦੇ ਪਿੰਡ ਲਾਖਣਾ ਵਿਖੇ ਘਰ ਦੀ ਕੰਧ ਢਾਹ ਰਹੇ ਵਿਅਕਤੀ ਨੂੰ ਮਿਲਿਆ ਬੰਬ, ਫੈਲੀ ਸਨਸਨੀ

ਖੇਮਕਰਨ (ਵਿਜੇ, ਧਿਆਣਾ) - ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦੇ ਪਿੰਡ ਲਾਖਣਾ ਵਿਖੇ ਘਰ ਦੀ ਕੰਧ ਢਾਹ ਰਹੇ ਇਕ ਵਿਅਕਤੀ ਨੂੰ ਮਿੱਟੀ ’ਚੋਂ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ’ਚੋਂ ਬੰਬ ਮਿਲਣ ਦੀ ਸੂਚਨਾ ਮਿਲਣ ’ਤੇ ਸਾਰੇ ਪਿੰਡ ’ਚ ਸਨਸਨੀ ਫੈਲ ਗਈ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਉਕਤ ਸਥਾਨ ਦੇ ਨੇੜੇ ਕਿਸੇ ਨੂੰ ਵੀ ਨਹੀਂ ਜਾਣ ਦੇ ਰਹੀ। 

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਖਣਾ ਬਾਬਾ ਜਾਹਰ ਪੀਰ ਜੀ ਦੇ ਨਜਦੀਕ ਪ੍ਰਗਟ ਸਿੰਘ ਪੁੱਤਰ ਡੋਗਰ ਸਿੰਘ ਆਪਣੇ ਘਰ ਦੀ ਕੰਧ ਢਾਹ ਰਿਹਾ ਸੀ। ਇਸ ਦੌਰਾਨ ਉਸ ਨੂੰ ਇੱਕ ਬੰਬ ਮਿਲਿਆ, ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦੇ ਦਿੱਤੀ। ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਉਕਤ ਸਥਾਨ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

 


author

rajwinder kaur

Content Editor

Related News