ਖੇਮਕਰਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

Tuesday, Oct 04, 2022 - 02:18 AM (IST)

ਖੇਮਕਰਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਖੇਮਕਰਨ (ਸੋਨੀਆ) : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡਾਂ ’ਚ ਆਏ ਦਿਨ ਡਰੋਨ ਰਹੀ ਸਮੱਗਲਿੰਗ ਦੀਆਂ ਖ਼ਬਰਾਂ ਆਮ ਹੀ ਮਿਲਣ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਪੁਲਸ ਵੱਲੋਂ ਨਾਜਾਇਜ਼ ਸਮੱਗਰੀ, ਹਥਿਆਰ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਖਤੀ ਨਾਲ ਕਦਮ ਚੁੱਕੇ ਜਾ ਰਹੇ ਹਨ। ਇਸੇ ਦੇ ਚਲਦਿਆਂ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਸ਼ਾ ਸਮੱਗਲਰਾਂ ਦੇ ਮਨਸੂਬੇ ਨਾਕਾਮ ਕਰਦਿਆਂ ਸਰਹੱਦੀ ਕਸਬਾ ਖੇਮਕਰਨ ਦੀ ਪੁਲਸ ਪਾਰਟੀ ਵੱਲੋਂ ਸਰਹੱਦੀ ਪਿੰਡ ਕਲਸ ’ਚ ਹੈਰੋਇਨ ਪ੍ਰਾਪਤ ਕਰਨ ’ਚ ਵੱਡੀ ਸਫਲਤਾ ਹਾਸਿਲ ਹੋਈ ਹੈ ।

ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ’ਚ ਭਗਵੰਤ ਮਾਨ ਸਰਕਾਰ ਦੇ ਹੱਕ ’ਚ ਸਰਬਸੰਮਤੀ ਨਾਲ ਪਾਸ ਹੋਇਆ ਭਰੋਸਗੀ ਮਤਾ

ਪੁਲਸ ਥਾਣਾ ਖੇਮਕਰਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ .ਪੀ. ਭਿੰਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਕਲਸ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ, ਜੋ ਲੱਗਭਗ ਇਕ ਕਿਲੋ 234 ਗ੍ਰਾਮ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ ਹਮੇਸ਼ਾ ਹੀ ਬਾਰਡਰ ਬੈਲਟ ’ਤੇ ਲਗਾਤਾਰ ਡਰੋਨਾਂ ਰਾਹੀਂ ਪਿਛਲੇ ਕਈ ਦਿਨਾਂ ਤੋਂ ਹਲਚਲ ਕਰ ਰਹੇ ਸਨ ਤੇ ਅੱਜ ਥਾਣਾ ਖੇਮਕਰਨ ਦੀ ਪੁਲਸ ਵੱਲੋਂ ਸਰਚ ਦੌਰਾਨ ਹੈਰੋਇਨ ਦੀ ਖੇਪ ਬਰਾਮਦ ਕੀਤੀ । ਜ਼ਿਕਰਯੋਗ ਹੈ ਕਿ ਪਿੰਡ ਕਲਸ ਹਿੰਦ-ਪਾਕਿ ਸਰਹੱਦ ’ਤੇ ਖੇਮਕਰਨ ਸੈਕਟਰ ’ਚ ਵਸਿਆ ਹੋਇਆ ਆਖਰੀ ਪਿੰਡ ਹੈ , ਜੋ ਬਾਰਡਰ ਬੈਲਟ ਹੋਣ ਕਰਕੇ ਹਮੇਸ਼ਾ ਹੀ ਬੀ. ਐੱਸ. ਐੱਫ. ਦੀ ਨਿਗਰਾਨੀ ਹੇਠ ਰਹਿੰਦਾ ਹੈ ਅਤੇ ਬੀ. ਐੱਸ. ਐੱਫ. ਦੇ ਜਵਾਨ ਹਮੇਸ਼ਾ ਹੀ ਉਥੇ ਤਾਇਨਾਤ ਹੁੰਦੇ ਹਨ ।

PunjabKesari

ਇਹ ਖ਼ਬਰ ਵੀ ਪੜ੍ਹੋ :  CM ਮਾਨ ਦਾ ਅਕਾਲੀ ਦਲ ਤੇ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਗੈਂਗਸਟਰਵਾਦ ਲਈ ਦੋਵੇਂ ਨੇ ਜ਼ਿੰਮੇਵਾਰ

ਇਸ ਦੇ ਬਾਵਜੂਦ ਕੱਲ੍ਹ ਰਾਤ ਹੋਈ ਨਸ਼ੇ ਦੀ ਇਸ ਸਮੱਗਲਿੰਗ ਬਾਰੇ ਬੀ. ਐੱਸ. ਐੱਫ. ਨੂੰ ਬਿਲਕੁਲ ਵੀ ਭਿਣਕ ਨਹੀਂ ਲੱਗੀ । ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਅਤੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਨੇ ਕਿਹਾ ਕਿ ਨਸ਼ੇ ਦੀ ਇਸ ਸਮੱਗਲਿੰਗ ਨੂੰ ਰੋਕਣ ਲਈ ਉਹ ਅਤੇ ਪੁਲਸ ਦਾ ਹਰ ਜਵਾਨ ਹਮੇਸ਼ਾ ਪੱਬਾਂ ਭਾਰ ਰਿਹਾ ਹੈ ਅਤੇ ਰਹੇਗਾ। ਨਸ਼ੇ ਦੀ ਇਸ ਲਾਹਨਤ ਨੂੰ ਰੋਕਣ ਦੇ ਲਈ ਪੰਜਾਬ ਪੁਲਸ ਵੱਲੋਂ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ । ਇਸ ਮੌਕੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ, ਸਾਹਬ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਇੰਦਰਜੀਤ ਸਿੰਘ ,ਹਰਪਾਲ ਸਿੰਘ, ਦਲਵਿੰਦਰ ਸਿੰਘ ਪੁਲਸ ਮੁਲਾਜ਼ਮ ਹਾਜ਼ਰ ਸਨ।


author

Manoj

Content Editor

Related News