'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ
Wednesday, Sep 14, 2022 - 01:08 PM (IST)

ਜਲੰਧਰ- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ 19 ਸਤੰਬਰ 2022 ਨੂੰ ਜਲੰਧਰ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣਗੀਆਂ। ਜਾਣਕਾਰੀ ਦਿੰਦੇ ਸਟੇਟ ਹੋਏ ਪਾਵਰਲਿਫਟਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਕੰਵਰਦੀਪ ਸਿੰਘ ਜਿੰਮੀ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹਾ ਜਲੰਧਰ ਤੋਂ ਮੁੰਡੇ/ਕੁੜੀਆਂ ਪਾਵਰਲਿਫਟਿੰਗ ਖਿਡਾਰੀ ਆਲ ਓਵਰ ਚੈਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਉਨ੍ਹਾਂ ਆਖਿਆ ਕਿ ਜਿਹੜੇ ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ, ਉਹ 19 ਸਤੰਬਰ 2022 ਨੂੰ ਸਵੇਰੇ 7 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਰਿਪੋਰਟ ਕਰਨ।
ਇਹ ਵੀ ਪੜ੍ਹੋ: ਮੱਕਾ 'ਚ ਮਹਾਰਾਣੀ ਐਲਿਜ਼ਾਬੈਥ II ਲਈ ਉਮਰਾਹ ਕਰਨ ਪੁੱਜਾ ਸ਼ਖ਼ਸ, ਗ੍ਰਿਫ਼ਤਾਰ
ਕੰਵਰਦੀਪ ਸਿੰਘ ਜਿੰਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਮੀਤ ਹੇਅਰ, ਖੇਡ ਪੰਜਾਬ ਡਾਇਰੈਕਟਰ ਅਤੇ ਖੇਡ ਅਫ਼ਸਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਖੇਡ ਮੇਲੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ, ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਸਹਾਈ ਸਿੱਧ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ