ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, 2 ਕੁਇੰਟਲ ਤੋਂ ਜ਼ਿਆਦਾ ਭੁੱਕੀ ਸਮੇਤ 3 ਲੋਕ ਗ੍ਰਿਫ਼ਤਾਰ

Friday, Jul 28, 2023 - 04:37 PM (IST)

ਖੰਨਾ ਪੁਲਸ ਨੂੰ ਵੱਡੀ ਸਫ਼ਲਤਾ, 2 ਕੁਇੰਟਲ ਤੋਂ ਜ਼ਿਆਦਾ ਭੁੱਕੀ ਸਮੇਤ 3 ਲੋਕ ਗ੍ਰਿਫ਼ਤਾਰ

ਖੰਨਾ (ਵੈੱਬ ਡੈਸਕ, ਵਿਪਨ) : ਖੰਨਾ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 2 ਕੁਇੰਟਲ, 43 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਨਾਜਿੰਦਰ ਸਿੰਘ ਵਾਸੀ ਖੰਨਾ, ਜਵਿੰਦਰ ਸਿੰਘ ਉਰਫ਼ ਲਾਲੂ ਪੁੱਤਰ ਜਗਰੂਪ ਸਿੰਘ ਵਾਸੀ ਬਾਗੜੀਆ, ਮਾਲੇਰਕੋਟਲਾ ਅਤੇ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਟਿਆਲਾ ਵੱਜੋਂ ਹੋਈ ਹੈ। ਇਹ ਤਿੰਨੇ ਦੋਸ਼ੀ ਪੇਸ਼ੇ ਤੋਂ ਡਰਾਈਵਰ ਹਨ।

ਇਹ ਵੀ ਪੜ੍ਹੋ : CM ਮਾਨ ਨੇ ਪੱਕਾ ਕਰਕੇ ਹਜ਼ਾਰਾਂ ਅਧਿਆਪਕ ਕੀਤੇ ਬਾਗੋ-ਬਾਗ, ਵੱਡੇ ਐਲਾਨਾਂ ਨਾਲ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ

ਜਾਣਕਾਰੀ ਮੁਤਾਬਕ ਦੋਰਾਹਾ ਦੀ ਪੁਲਸ ਦੇ ਚੈਕਿੰਗ ਦੌਰਾਨ ਕਾਰ 'ਚ ਜਵਿੰਦਰ ਅਤੇ ਗੁਰਵਿੰਦਰ ਸਿੰਘ ਨੂੰ ਤਲਾਸ਼ੀ ਲਈ ਰੋਕਿਆ ਤਾਂ ਉਨ੍ਹਾਂ ਕੋਲੋਂ 1 ਕੁਇੰਟਲ, 70 ਕਿੱਲੋ ਭੁੱਕੀ-ਚੂਰਾ ਪੋਸਤ ਬਰਾਮਦ ਕੀਤਾ ਗਿਆ ਅਤੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : 2 ਧੀਆਂ ਮਗਰੋਂ ਸੁੱਖਾਂ ਸੁੱਖ ਮਾਂ ਦੀ ਜਾਗੀ ਸੀ ਉਮੀਦ ਪਰ ਹੜ੍ਹ ਨੇ ਦਿੱਤਾ ਨਾ ਭੁੱਲਣ ਵਾਲਾ ਦਰਦ

ਇਸੇ ਤਰ੍ਹਾਂ ਦੂਜੇ ਮਾਮਲੇ 'ਚ ਬੱਸ ਅੱਡੇ ਰੋੜੀਆਂ ਵਿਖੇ ਪੁਲਸ ਨੇ ਜਦੋਂ ਇਕ ਟਰੱਕ ਦੀ ਤਲਾਸ਼ੀ ਲਈ ਤਾਂ ਉਸ 'ਤੇ ਸਵਾਰ ਵਿਅਕਤੀ ਨੇ ਆਪਣਾ ਨਾਂ ਹਰਪ੍ਰੀਤ ਸਿੰਘ ਉਰਫ਼ ਹੈਰੀ ਦੱਸਿਆ। ਟਰੱਕ ਦੀ ਚੈਕਿੰਗ ਦੌਰਾਨ 72 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਫਿਲਹਾਲ ਪੁਲਸ ਨੇ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News