ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਦਿਵਿਆਂਸ਼ ਸਿੰਘ ਨੇ ਰਚਿਆ ਇਤਿਹਾਸ, ਟੋਕੀਓ ਉਲੰਪਿਕਸ ’ਚ ਬਣਾਈ ਜਗ੍ਹਾ
Friday, Apr 09, 2021 - 11:48 AM (IST)
ਅੰਮ੍ਰਿਤਸਰ (ਜ.ਬ) - ਖ਼ਾਲਸਾ ਕਾਲਜ ਦੇ ਵਿਦਿਆਰਥੀ ਸ਼ੂਟਿੰਗ ਦੇ ਖਿਡਾਰੀ ਦਿਵਿਆਂਸ਼ ਸਿੰਘ ਪੰਵਾਰ ਨੇ ਚਾਰ ਦਹਾਕਿਆਂ ਬਾਅਦ ਇਤਿਹਾਸ ਕਾਇਮ ਕਰਦਿਆਂ ਟੋਕੀਓ ਉਲੰਪਿਕਸ ’ਚ ਜਗ੍ਹਾ ਬਣਾ ਲਈ ਹੈ। ਦਿਵਿਆਂਸ਼ ਟੋਕੀਓ ਉਲੰਪਿਕਸ ’ਚ ਜਾਣ ਵਾਲੇ ਭਾਰਤੀ ਦਲ ਦਾ ਹਿੱਸਾ ਹੋਵੇਗਾ। ਇਸ ਖ਼ਬਰ ਦੇ ਆਉਂਦਿਆਂ ਹੀ ਕਾਲਜ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਇਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਕਾਲਜ ਹਰੇਕ ਖੇਤਰ ਅਤੇ ਵਿਸ਼ੇਸ਼ ਤੌਰ ’ਤੇ ਖੇਡਾਂ ’ਚ ਆਪਣੀ ਇਕ ਵਿੱਲਖਣ ਪਛਾਣ ਰੱਖਦਾ ਹੈ ਅਤੇ ਖ਼ਾਲਸਾ ਕਾਲਜ ਸੰਸਥਾਵਾਂ ਦੇ ਖਿਡਾਰੀਆਂ ਨੂੰ ਹਮੇਸ਼ਾ ਕੌਮਾਂਤਰੀ ਪੱਧਰ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਉਹ ਆਪਣੀ ਖੇਡ ਨੂੰ ਨਿਖਾਰ ਕੇ ਦੁਨੀਆਂ ’ਚ ਨਾਂ ਬੁਲੰਦ ਕਰ ਸਕਣ। ਇਹ ਸਹੂਲਤਾਂ ਅਤੇ ਹੱਲ੍ਹਾਸ਼ੇਰੀ ਦੇਣ ਦਾ ਸਿਲਸਿਲਾ ਅੱਗੇ ਵੀ ਬਾਦਸਤੂਰ ਜਾਰੀ ਰਹੇਗਾ।
ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਵਿਆਂਸ਼ ਕਾਲਜ ਦੇ ਕੰਪਿਊਟਰ ਵਿਭਾਗ ’ਚ ਬੀ. ਸੀ. ਏ. ਪਹਿਲੇ ਸਮੈਸਟਰ ਦਾ ਵਿਦਿਆਰਥੀ ਹੈ, ਜਿਸ ਨੇ ਸਾਲ‐2019 ਬੀਜਿੰਗ ਵਿਸ਼ਵ ਕੱਪ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਵਿਆਂਸ਼ ਨੇ ਓਲੰਪਿਕ ’ਚ ਜਾਣ ਦਾ ਆਪਣਾ ਰਾਹ ਪੱਧਰਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਰਾਈਫ਼ਲ ਐਸੋਸੀਏਸ਼ਨ ਨੇ ਉਸ ਦੀ ਰਾਈਫ਼ਲ ਦੀ ਧਮਕ ਓਲੰਪਿਕਸ ’ਚ ਪਾਉਣ ’ਤੇ ਮੋਹਰ ਲਗਾ ਦਿੱਤੀ ਹੈ। ਐਸੋਸੀਏਸ਼ਨ ਨੇ ਦਿਵਿਆਂਸ਼ ਦਾ ਨਾਮ ਭਾਰਤੀ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)
ਉਸ ਤੋਂ ਪਹਿਲਾਂ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦਿਆਂ ਦਿਵਿਆਂਸ਼ ਨੇ ਦਿੱਲੀ ਵਿਖੇ ਹੋਏ ਵਿਸ਼ਵ ਸ਼ੂਟਿੰਗ ਮੁਕਾਬਲੇ ’ਚ ਵੀ ਉਹ 10 ਮੀਟਰ ਏਅਰ ਰਾਈਫਲ ਦੇ ਟੀਮ ਮੁਕਾਬਲੇ ’ਚ ਸੋਨੇ ਦਾ ਤਮਗਾ ਅਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੇ ਦਾ ਤਮਗਾ ਆਪਣੀ ਝੋਲੀ ’ਚ ਪਾਇਆ। ਇਸ ਤਰ੍ਹਾਂ ਉਹ ਹੁਣ ਤੱਕ ਵਿਸ਼ਵ ਕੱਪ ’ਚੋਂ ਕੁਲ 5 ਸੋਨੇ, 1 ਚਾਂਦੀ ਅਤੇ 3 ਕਾਂਸੇ ਦੇ ਤਮਗੇ ਜਿੱਤ ਕੇ ਆਪਣੀ ਤਮਗਿਆਂ ਦੀ ਸੂਚੀ ਨੂੰ ਚਮਕਾ ਚੁੱਕਾ ਹੈ। ਮਹਿਜ਼ 18 ਸਾਲਾਂ ਦੀ ਉਮਰ ’ਚ ਓਲੰਪਿਕਸ ’ਚ ਜਾਣ ’ਤੇ ਮੋਹਰ ਲੱਗਣਾ ਹੀ ਉਸ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਹੁਨਰ ਨੂੰ ਮਾਨਤਾ ਦਿੰਦਾ ਹੈ।
ਪੜ੍ਹੋ ਇਹ ਵੀ ਖਬਰ - ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ
ਇਸ ਮੌਕੇ ਪ੍ਰਿੰ. ਡਾ. ਮਹਿਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਮੁਖੀ ਡਾ. ਦਲਜੀਤ ਸਿੰਘ ਤੇ ਸਮੂਹ ਖੇਡ ਵਿਭਾਗ ਨੂੰ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆ ਕਿਹਾ ਕਿ ਦਿਵੀਆਂਸ਼ 10 ਮੀਟਰ ਏਅਰ ਰਾਈਫਲ ਈਵੈਂਟ ’ਚ ਭਾਰਤ ਦਾ ਚੋਟੀ ਦਾ ਖਿਡਾਰੀ ਹੈ। ਸਮੁੱਚੇ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਆਪਣੀ ਨਿਸ਼ਾਨੇਬਾਜ਼ੀ ਦੇ ਹੁਨਰ ਨਾਲ ਉਸ ਨੇ ਕੌਮਾਂਤਰੀ ਪੱਧਰ ਦੇ ਇਸ ਮੁਕਾਬਲੇ ’ਚ ਆਪਣੀ ਥਾਂ ਬਣਾਈ ਹੈ। ਇਹ ਖ਼ਬਰ ਕਾਲਜ ਵਾਸਤੇ ਬਹੁਤ ਫ਼ਖ਼ਰ ਦਾ ਸਬੱਬ ਹੈ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਕਾਲਜ ਦੇ ਖੇਡਾਂ ’ਚ ਪ੍ਰਾਪਤੀਆਂ ਦੇ ਮਾਣਮੱਤੇ ਇਤਿਹਾਸ ਦਾ ਜ਼ਿਕਰ ਕਰਦਿਆਂ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਕਾਲਜ ਨੂੰ ਇਹ ਸਨਮਾਨ ਚਾਰ ਦਹਾਕਿਆਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 1980 ’ਚ ਕਾਲਜ ਦੇ ਵਿਦਿਆਰਥੀ ਰਹੇ ਬਹਾਦਰ ਸਿੰਘ ਨੇ ਮਾਸਕੋ ਓਲੰਪਿਕ ’ਚ ਆਪਣੇ ਗੋਲੇ ਦੀ ਧਮਕ ਗੂੰਜਾਈ ਸੀ। ਹੁਣ ਕਾਲਜ ਦੇ ਖਿਡਾਰੀ ਦਿਵਿਆਂਸ਼ ਦੀ ਰਾਈਫ਼ਲ ਦੀ ਗੂੰਜ ਸੁਣਾਈ ਦੇਵੇਗੀ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਨੋਟ : ਇਸ ਖ਼ਬਰ ਦੇ ਸਬੰਧ ’ਚ ਕੁਮੈਂਟ ਕਰਕੇ ਦਿਓ ਆਪਣੀ ਰਾਏ...