ਹੜ੍ਹ ਪੀੜਤਾਂ ਨੂੰ ਪੱਕੇ ਘਰ ਮੁਹੱਈਆ ਕਰਵਾ ਰਹੀ ਹੈ ''ਖਾਲਸਾ ਏਡ'' (ਤਸਵੀਰਾਂ)

12/08/2019 7:09:21 PM

ਰੂਪਨਗਰ (ਸੱਜਣ ਸੈਣੀ)— ਪੰਜਾਬ 'ਚ ਆਏ ਹੜ੍ਹਾਂ ਨਾਲ ਹੋਏ ਆਮ ਜਨਤਾਂ ਦੇ ਨੁਕਸਾਨ ਦਾ ਭਾਵੇਂ ਹਾਲੇ ਤੱਕ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਪਰ ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ 'ਖਾਲਸਾ ਏਡ' ਵੱਲੋਂ ਹੜ੍ਹ ਪੀੜਤਾਂ ਨਾਲ ਮਦਦ ਦੀ ਜੋ ਵਾਅਦੇ ਕੀਤੇ ਗਏ ਸਨ, ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਪੰਜਾਬ 'ਚ ਹੜ੍ਹਾਂ ਦੇ ਨੁਕਸਾਨ ਤੋਂ ਬਾਅਦ ਜਿੱਥੇ ਖਾਲਸਾ ਏਡ ਵੱਲੋਂ ਮੱਝਾਂ, ਟਰੈਕਟਰ, ਰਾਸ਼ਨ, ਖਾਦ ਆਦਿ ਨਾਲ ਮਦਦ ਕੀਤੀ ਗਈ, ਉਥੇ ਹੀ ਹੜ੍ਹਾਂ ਦੀ ਮਾਰ ਨਾਲ ਬੇਘਰ ਹੋਏ ਗਰੀਬਾਂ ਨੂੰ ਖਾਲਸਾ ਏਡ ਵੱਲੋਂ ਪੱਕੇ ਆਸ਼ੀਆਨੇ (ਘਰ) ਬਣਾ ਕੇ ਦਿੱਤੇ ਜਾ ਰਹੇ ਹਨ। ਇਨ੍ਹਾਂ ਘਰਾਂ ਦੇ ਚੱਲ ਰਹੇ ਨਿਰਮਾਣ ਦਾ ਜਾਇਜ਼ਾ ਲੈਣ ਖੁਦ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਜ਼ਿਲਾ ਰੂਪਨਗਰ ਦੇ ਪਿੰਡ ਖੈਰਾਬਾਦ ਪਹੁੰਚੇ। ਇਸੇ ਸਾਲ ਅਗਸਤ ਮਹੀਨੇ 'ਚ ਆਏ ਹੜ੍ਹਾਂ ਦੇ ਨਾਲ ਸਭ ਤੋਂ ਵੱਧ ਤਬਾਹੀ ਜ਼ਿਲਾ ਰੂਪਨਗਰ ਦੇ ਕਰੀਬ 20 ਪਿੰਡਾਂ 'ਚ ਹੋਈ ਸੀ। ਇਨ੍ਹਾਂ 'ਚ ਜ਼ਿਆਦਾ ਪ੍ਰਭਾਵਿਤ ਪਿੰਡ ਖੈਰਾਬਾਦ ਅਤੇ ਫੂਲਖੁਰਦ ਹੋਏ ਸਨ।

PunjabKesari

ਦੱਸਣਯੋਗ ਹੈ ਕਿ ਹੜ੍ਹਾਂ ਨਾਲ ਇਥੇ ਕਈ ਗਰੀਬਾਂ ਦੇ ਘਰ ਤੱਕ ਪਾਣੀ ਦੀ ਭੇਟ ਚੜ੍ਹ•ਗਏ ਸਨ। ਹੜ੍ਹਾਂ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ, ਕੱਪੜੇ ਆਦਿ ਦੀ ਮਦਦ ਤਾਂ ਕਾਫੀ ਕੀਤੀ ਪਰਹੜ੍ਹ ਨਾਲ ਬੇਘਰੇ ਹੋਏ ਗਰੀਬ ਲੋਕਾਂ ਨੂੰ ਮੁੜ ਤੋਂ ਪੱਕੀ ਛੱਤ ਦੇਣ ਦੀ ਜਿੰਮੇਵਾਰੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਵੱਲੋਂ ਚੁੱਕੀ ਗਈ ਹੈ। ਖਾਲਸਾ ਏਡ ਵੱਲੋਂ ਪੰਜਾਬ 'ਚ ਕਰੀਬ 48 ਲੋੜਵੰਦ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ, ਜਿਨ੍ਹਾਂ 'ਚ 19 ਘਰ ਜ਼ਿਲਾ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਪ੍ਰਵਾਰ ਹਨ। ਇਨ੍ਹਾਂ ਪਰਿਵਾਰਾਂ 'ਚ ਜ਼ਿਆਦਾਤਰ ਪਰਿਵਾਰ ਮੁਸਲਿਮ ਹਨ ਪਰ ਖਾਲਸਾ ਏਡ ਗੁਰੂ ਸਾਹਿਬ ਦੇ ਦੱਸੇ ਉਪਦੇਸ਼, ''ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ'' 'ਤੇ ਚਲਦੇ ਹੋਏ ਬਿਨ੍ਹਾਂ ਕਿਸੇ ਭੇਦ ਭਾਵ, ਜਾਤ ਪਾਸ ਦੇ ਸਰਬਤ ਦਾ ਭਲਾ ਕਰ ਰਹੀ ਹੈ।

PunjabKesari

ਜਾਇਜ਼ਾ ਲੈਣ ਲਈ ਖੈਰਾਬਾਦ ਪਹੁੰਚੇ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਨੇ ਦੱਸਿਆ ਕਿ ਜੋ ਹੜ੍ਹ ਪੀੜਤਾਂ ਦੇ ਪਰਿਵਾਰਾਂ ਲਈ ਘਰ ਬਣਾਉਣ ਦੀ ਸੇਵਾ ਚੱਲ ਰਹੀ ਹੈ, ਉਸ ਦਾ ਉਹ ਜ਼ਾਇਜਾ ਲੈਣ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਹਾਲੇ 6-7 ਮਹੀਨੇ ਨਿਰਮਾਣ ਕਾਰਜ ਜਾਰੀ ਰਹਿਣਗੇ। ਖਾਲਸਾ ਏਡ ਬੇਘਰ ਹੋਏ ਹੜ੍ਹ ਪੀੜਤ ਪਰਿਵਾਰ ਨੂੰ ਪੱਕੇ ਲੈਂਟਰ ਵਾਲੇ ਘਰ ਬਣਾ ਕੇ ਦੇ ਰਹੀ ਹੈ।  

PunjabKesari

ਇਹ ਸਭ ਸੰਗਤਾਂ ਦੇ ਦਸਵੰਦ ਦੇ ਨਾਲ ਚੱਲ ਰਿਹਾ ਹੈ। ਉਨਾ ਕਿਹਾ ਕਿ ਜੇ ਉਹ 100 ਡਾਲਰ ਸੇਵਾ ਲਈ ਖਰਚ ਕਰ ਰਹੇ ਹਨ ਤਾਂ ਸੰਗਤਾਂ 200 ਡਾਲਰ ਹੋਰ ਦੇ ਰਹੀਆਂ ਹਨ। ਇਸ ਤਰ੍ਹਾਂ ਗੁਰੂ ਸਾਹਿਬ ਵੱਲੋਂ ਸੌਂਪੀ ਗਈ ਸੇਵਾ ਨੂੰ ਨਿਰਵਿਘਨ ਜਾਰੀ ਰੱਖਿਆ ਹੋਇਆ ਹੈ।


shivani attri

Content Editor

Related News