NIA ਦੇ ਹੱਥ ਲੱਗੀ ਵੱਡੀ ਸਫਲਤਾ, UAE ਤੋਂ ਖਾਲਿਸਤਾਨੀ ਲੰਡਾ ਦਾ ਭਰਾ ਤਰਸੇਮ ਗ੍ਰਿਫਤਾਰ

Friday, Aug 09, 2024 - 06:43 PM (IST)

NIA ਦੇ ਹੱਥ ਲੱਗੀ ਵੱਡੀ ਸਫਲਤਾ, UAE ਤੋਂ ਖਾਲਿਸਤਾਨੀ ਲੰਡਾ ਦਾ ਭਰਾ ਤਰਸੇਮ ਗ੍ਰਿਫਤਾਰ

ਨੈਸ਼ਨਲ ਡੈਸਕ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਖਾਲਿਸਤਾਨ ਪੱਖੀ ਅੱਤਵਾਦੀ ਨੈਟਵਰਕ ਦੇ ਖਿਲਾਫ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਐੱਨਆਈਏ ਨੇ ਅੱਜ ਸਵੇਰੇ ਖ਼ਤਰਨਾਕ ਵਿਦੇਸ਼ੀ ਅਧਾਰਤ ਅੱਤਵਾਦੀਆਂ ਹਰਵਿੰਦਰ ਸੰਧੂ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਯੂਏਈ ਤੋਂ ਸਫਲਤਾਪੂਰਵਕ ਉਸਦੀ ਹਵਾਲਗੀ ਮਗਰੋਂ ਗ੍ਰਿਫਤਾਰ ਕੀਤਾ ਹੈ।

ਬੱਬਰ ਖਾਲਸਾ ਦੇ ਅੱਤਵਾਦੀ ਤਰਸੀਮ ਸੰਧੂ ਨੂੰ ਦੁਬਈ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਗਿਆ ਹੈ। ਇਹ ਅੱਤਵਾਦੀ ਮੋਹਾਲੀ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਸੀ। ਫੜਿਆ ਗਿਆ ਦੋਸ਼ੀ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਭਰਾ ਹੈ। ਉਹ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ।  15 ਅਗਸਤ ਤੋਂ ਪਹਿਲਾਂ ਸੀਬੀਆਈ ਨੇ ਬੱਬਰ ਖਾਲਸਾ ਮਾਡਿਊਲ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਵੀ ਇਸ ਦੀ ਭਾਲ ਕਰ ਰਹੀ ਸੀ।

ਸੀਬੀਆਈ ਦੇ ਗਲੋਬਲ ਆਪ੍ਰੇਸ਼ਨ ਸੈਂਟਰ ਵਿਭਾਗ ਨੇ ਐਨਆਈਏ ਅਤੇ ਇੰਟਰਪੋਲ ਐਨਸੀਬੀ ਨਾਲ ਤਾਲਮੇਲ ਕੀਤਾ ਹੈ ਅਤੇ ਅੱਤਵਾਦੀ ਨੂੰ ਯੂਏਈ ਤੋਂ ਭਾਰਤ ਲਿਆਂਦਾ ਹੈ। ਅੱਤਵਾਦੀ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਉਸ ਨੂੰ ਅੱਜ 9 ਅਗਸਤ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।

NIA ਨੇ ਅੱਤਵਾਦੀ ਗਤੀਵਿਧੀਆਂ ਦੇ ਚਲਦਿਆਂ CBI ਤੋਂ ਉਸਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, NIA ਦੀ ਬੇਨਤੀ ‘ਤੇ CBI ਨੇ 13 ਨਵੰਬਰ 2023 ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸਾਰੇ ਇੰਟਰਪੋਲ ਮੈਂਬਰਾਂ ਨੂੰ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ ਤਾਂ ਜੋ ਇਸ ਅੱਤਵਾਦੀ ਨੂੰ ਸਥਾਨ ਦਾ ਪਤਾ ਲਗਾ ਕੇ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇੰਟਰਪੋਲ ਵੱਲੋਂ ਅੱਤਵਾਦੀ ਦਾ ਟਿਕਾਣਾ ਯੂ.ਏ.ਈ. ਵਿੱਚ ਸੀ ਅਤੇ ਅੱਜ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਭੇਜ ਦਿੱਤਾ ਗਿਆ ਹੈ।

ਐੱਨਆਈਏ ਦੀ ਜਾਂਚ ਦੇ ਅਨੁਸਾਰ, ਤਰਸੇਮ ਸੰਧੂ ਉਰਫ਼ ਰਿੰਦਾ ਅਤੇ ਲੰਡਾ ਦੇ ਭਾਰਤ-ਅਧਾਰਤ ਸਾਥੀਆਂ ਨੂੰ ਅੱਤਵਾਦੀ ਫੰਡਾਂ ਦਾ ਪ੍ਰਬੰਧ ਕਰਨ ਅਤੇ ਪ੍ਰਦਾਨ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹ ਕਈ ਰੂਟਾਂ ਰਾਹੀਂ ਅੱਤਵਾਦੀ ਫੰਡਾਂ ਦੇ ਚੈਨਲਾਈਜ਼ੇਸ਼ਨ ਵਿੱਚ ਵੀ ਸ਼ਾਮਲ ਸੀ।


author

Baljit Singh

Content Editor

Related News