‘ਸਿੱਖਾਂ ਲਈ ਗੁਰਪਤਵੰਤ ਪੰਨੂ ਬਹੁਤ ਵੱਡਾ ਧੱਬਾ : ਸੁੱਖੀ ਚਾਹਲ’

Thursday, Dec 24, 2020 - 02:29 PM (IST)

ਜਲੰਧਰ (ਵਿਸ਼ੇਸ਼) : ਸਿੱਖਾਂ ਦੇ ਨਾਂ ’ਤੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਬਹੁਤ ਵੱਡਾ ਧੱਬਾ ਹੈ। ਉਹ ਖਾਲਿਸਤਾਨ ਦੇ ਨਾਂ ’ਤੇ ਪੈਸੇ ਇਕੱਠੇ ਕਰ ਰਿਹਾ ਹੈ ਅਤੇ ਉਸ ਦੀ ਟੀਮ ’ਚ ਸਾਰੇ ਸਮਾਜ ਵਿਰੋਧੀ ਲੋਕ ਸ਼ਾਮਲ ਹਨ। ਉਕਤ ਵਿਚਾਰ ‘ਦਿ ਖਾਲਸਾ ਟੁਡੇ’ ਦੇ ਸੰਸਥਾਪਕ ਅਤੇ ਪ੍ਰਧਾਨ ਸੁੱਖੀ ਚਾਹਲ ਨੇ ਇਕ ਇੰਟਰਵਿਊ ਦੌਰਾਨ ਜ਼ਾਹਰ ਕੀਤੇ। ਇਸ ਸਮੇਂ ਭਾਰਤ ਦੌਰੇ ’ਤੇ ਆਏ ਸੁੱਖੀ ਚਾਹਲ ਨੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਲਈ ਪੰਨੂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਖਾਲਿਸਤਾਨ ਨੂੰ ਕਿਸਾਨਾਂ ਦੇ ਅੰਦੋਲਨ ਨਾਲ ਜੋੜਿਆ ਗਿਆ ਹੈ। ਖਾਲਿਸਤਾਨ ਨੂੰ ਅਸਲ ਵਿਚ ਮੀਡੀਆ ਨਹੀਂ ਪੰਨੂ ਉਠਾ ਰਿਹਾ ਹੈ। ਪੰਨੂ ਨੇ ਕਿਸਾਨਾਂ ਦੇ ਹੱਕ ਵਿਚ ਅਮਰੀਕਾ ਵਿਚ ਕੀਤੇ ਗਏ ਪ੍ਰਦਰਸ਼ਨ ਨੂੰ ਹਾਈਜੈਕ ਕਰਨ ਦੇ ਵੀ ਦੋਸ਼ ਲਗਾਏ। ਵਾਸ਼ਿੰਗਟਨ ਵਿਚ ਕਿਸਾਨਾਂ ਦੇ ਹੱਕ ਵਿਚ ਕੱਢੀ ਗਈ ਰੈਲੀ ਵਿਚ ਇਹ ਲੋਕ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚ ਗਏ ਅਤੇ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਅਦਬੀ ਕੀਤੀ। ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਕੀ ਭਲਾ ਹੋਇਆ, ਇਹ ਤਾਂ ਇਨ੍ਹਾਂ ਤੋਂ ਹੀ ਪੁੱਛਿਆ ਜਾਣਾ ਚਾਹੀਦਾ ਹੈ। ਅਮਰੀਕਾ ਵਿਚ ਆਈ. ਟੀ, ਕੰਸਲਟਿੰਗ ਫਰਮ ਵੀ ਚਲਾਉਣ ਵਾਲੇ ਸੁੱਖੀ ਨੇ ਕਿਹਾ ਕਿ ਪੰਨੂ ਦੇ ਨਾਲ ਮੁੱਠੀ ਭਰ ਲੋਕ ਹੀ ਜੁਡ਼ੇ ਹਨ ਅਤੇ ਉਸ ਵਿਚ 100 ਲੋਕ ਇਕੱਠੇ ਕਰਨ ਦੀ ਵੀ ਸਮਰੱਥਾ ਨਹੀਂ?

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਪੰਨੂ ਨੇ 1984 ਦਿੱਲੀ ਦੰਗਿਆਂ ਨੂੰ ਲੈ ਕੇ ਵੀ ਵਿਦੇਸ਼ਾਂ ਤੋਂ ਕਾਫ਼ੀ ਪੈਸਾ ਇਕੱਠਾ ਕੀਤਾ ਹੈ ਪਰ ਪੰਨੂ ਨੇ ਕਦੇ ਇਹ ਨਹੀਂ ਕੀਤਾ ਕਿ ਉਹ ਪੈਸਾ ਖਰਚ ਕਰ ਅਦਾਲਤ ਵਿਚ ਵਕੀਲ ਖਡ਼੍ਹਾ ਕਰ ਸਕੇ। ਜਦੋਂ ਸੁੱਖੀ ਤੋਂ ਪੁੱਛਿਆ ਗਿਆ ਕਿ ਤੁਹਾਡੇ ’ਤੇ ਅਜਿਹੇ ਦੋਸ਼ ਲੱਗ ਰਹੇ ਹਨ ਕਿ ਕਿਸਾਨਾਂ ਦੇ ਅੰਦੋਲਨ ਨੂੰ ਅਸਫਲ ਕਰਨ ਲਈ ਤੁਹਾਨੂੰ ਭਾਰਤ ਬੁਲਾਇਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਬਿਲਕੁੱਲ ਨਹੀਂ ਹੈ। ਮੈਂ ਕਿਸਾਨਾਂ ਦੇ ਨਾਲ ਹਾਂ ਜੋ ਲੋਕਤੰਤਰਿਕ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨੀ ਦਾ ਦਰਦ ਦਿਲ ’ਚ ਲੈ ਕੇ ਦੁਨੀਆ ਤੋਂ ਤੁਰ ਗਿਆ ਅਮਰਜੀਤ ਸਿੰਘ

ਨੋਟ : ਇਸ ਖ਼ਬਰ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗਾ, ਕੁਮੈਂਟ ਕਰਕੇ ਦੱਸੋ?

 


Anuradha

Content Editor

Related News