ਖੰਨਾ ’ਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚਾਰ ਮੈਂਬਰ ਗ੍ਰਿਫ਼ਤਾਰ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ
Tuesday, Jul 06, 2021 - 10:52 PM (IST)
ਖੰਨਾ (ਵਿਪਨ ਬੀਜਾ) : ਖੰਨਾ ਪੁਲਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਰੱਖਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਿਰੋਹ ਦਾ ਲੀਡਰ ਜਰਮਨੀ ’ਚ ਬੈਠੇ ਹੈਂਡਲਰ ਦੇ ਨਾਲ ਸਬੰਧ ਰੱਖਦਾ ਸੀ ਅਤੇ ਬਾਹਰੋਂ ਫੰਡਿੰਗ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਸ ਨੇ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ’ਚੋਂ ਇਕ ਮੁਲਜ਼ਮ 28 ਅਪ੍ਰੈਲ ਨੂੰ ਆਪਣੇ ਦੋ ਸਾਥੀਆਂ ਸਮੇਤ ਪਟਿਆਲਾ ਜੇਲ ’ਚੋਂ ਫਰਾਰ ਹੋਇਆ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਅਚਾਨਕ ਹਾਦਸੇ ਦੀ ਸ਼ਿਕਾਰ ਹੋਈ ਪੁਲਸ ਥਾਣੇ ਦੀ ਗੱਡੀ, ਜਦੋਂ ਤਲਾਸ਼ੀ ਲਈ ਤਾਂ ਉੱਡੇ ਹੋਸ਼
ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਪ੍ਰਿਸਟਾਇਨ ਮਾਲ ਜੀ.ਟੀ. ਰੋਡ ਖੰਨਾ ਕੋਲ ਪੁਖਤਾ ਨਾਕਾਬੰਦੀ ਕਰਕੇ ਇਕ ਇਟੀਓਸ ਕਾਰ ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ, ਨੇ ਪੁਲਸ ਪਾਰਟੀ ’ਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੂੰਗਾ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਅਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਨੇੜੇ ਰੇਲਵੇ ਫਾਟਕ, ਕਾਲਿਆਵਾਲਾ ਥਾਣਾ ਕਾਲਿਆਵਾਲਾ ਜ਼ਿਲ੍ਹਾ ਸਿਰਸਾ ਦੱਸਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਉਤਰਣ ਵਾਲੇ ਯਾਤਰੀ ਜ਼ਰਾ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਆਪਣੇ ਤੀਜੇ ਸਾਥੀ ਅਤੇ ਗੈਂਗ ਮੁੱਖੀ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਦੱਸਿਆ। ਜਿਸ ਨੂੰ ਵੀ ਤਕਨੀਕੀ ਮਦਦ ਨਾਲ ਸੂਆ ਪੁਲੀ ਮਾਜਰੀ ਦੇ ਨੇੜਿਓਂ ਇਸ ਦੇ ਇਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਨ ਉਰਫ ਕਬੀਰ ਵਾਸੀ ਵਾਲਮੀਕਿ ਬਸਤੀ ਸੂਰਜਕੁੰਡ ਰਾਮਬਾਗ ਮੇਰਠ ਥਾਣਾ ਸਿਵਲ ਲਾਈਨ ਮੇਰਠ ਯੂ.ਪੀ ਸਮੇਤ ਕਾਬੂ ਕਰ ਲਿਆ ਗਿਆ। ਵਾਰਦਾਤ ਵਿਚ ਵਰਤੀ ਗਈ ਕਾਰ ਮਾਰਕਾ ਇਟੀਓਸ ਜਿਸ ’ਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ ਬਰਾਮਦ ਕੀਤੀ ਹੈ। ਮੁਲਜ਼ਮਾਂ ਨੇ ਇਹ ਕਾਰ ਹਥਿਆਰਾਂ ਦੀ ਨੋਕ ’ਤੇ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਸੀ। ਦੌਰਾਨੇ ਪੁੱਛਗਿੱਛ ਗੈਂਗ ਮੁਖੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਦੱਸਿਆ ਕਿ ਉਹ ਕਤਲ ਕੇਸ ਤਹਿਤ ਪਟਿਆਲਾ ਜੇਲ ਵਿਚ ਬੰਦ ਸੀ, ਜੋ ਆਪਣੇ ਦੋ ਸਾਥੀਆਂ ਸਮੇਤ 28 ਅਪ੍ਰੈਲ ਨੂੰ ਪਟਿਆਲਾ ਜੇਲ ਵਿਚੋਂ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਨਵਾਂਸ਼ਹਿਰ ਦੇ ਪਿੰਡ ਮੀਰਪੁਰ ਲੱਖਾ ’ਚ ਫੈਲੀ ਦਹਿਸ਼ਤ, ਐੱਨ. ਆਰ. ਆਈ. ਦੀ ਕੋਠੀ ’ਚ ਮਿਲਿਆ ਹੈਂਡ ਗ੍ਰਨੇਡ
ਨੂਪੀ ਨੇ ਮੰਨਿਆ ਕਿ ਉਸਨੇ ਪਟਿਆਲਾ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਕਾਰ ਇਟੀਓਸ ਹਥਿਆਰਾ ਦੀ ਨੋਕ ’ਤੇ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਸੀ। ਖਰੜ ਵਿਖੇ ਇਕ ਪੈਟਰੋਲ ਪੰਪ ਤੋਂ ਆਪਣੇ ਸਾਥੀਆਂ ਦੀ ਮਦਦ ਨਾਲ 50 ਹਜ਼ਾਰ ਰੁਪਏ ਦੀ ਲੁੱਟ ਵੀ ਕੀਤੀ ਸੀ। ਇਸ ਦੌਰਾਨ ਉਸਦੇ ਕੇ.ਐੱਲ.ਐੱਫ ਸੰਗਠਨ ਦੇ ਹੈਂਡਲਰ (ਜਰਮਨੀ) ਨਾਲ ਗਹਿਰੇ ਸਬੰਧ ਸਥਾਪਤ ਹੋ ਗਏ, ਜੋ ਉਸਨੂੰ ਆਰਥਿਕ ਤੌਰ ’ਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ "ਟਾਰਗੇਟ ਕਿਲਿੰਗ" ਲਈ ਤਿਆਰ ਕਰ ਰਿਹਾ ਸੀ। ਜਿਸ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ/ਮਹੱਤਵਪੂਰਨ ਵਿਅਕਤੀਆ ਦੀ ਰੈਕੀ ਵੀ ਕੀਤੀ। ਕੇ.ਐੱਲ.ਐੱਫ ਸੰਗਠਨ ਨੇ ਉਸਨੂੰ ਵੈਸਟਰਨ ਯੂਨੀਅਨ ਅਤੇ ਪੇ.ਟੀ.ਐੱਮ ਰਾਹੀਂ ਕਾਫੀ ਵਾਰ ਫੰਡਿੰਗ ਕੀਤੀ ਅਤੇ ਉਸਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸ਼ਹਿਰ ਰੂਦਰਪੁਰ, ਉੱਤਰਾਖੰਡ ਤੋਂ ਮੁਹੱਈਆ ਕਰਵਾਏ ਸਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਬਿਜਲੀ ਸਮਝੌਤਿਆਂ ਦੀ ਵਕਾਲਤ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਧਮਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?