ਜਨਰਲ ਜੇ. ਜੇ. ਸਿੰਘ ਦੇ ਸਿਆਸੀ ਸਫਰ 'ਤੇ ਇਕ ਝਾਤ

Friday, Apr 05, 2019 - 04:05 PM (IST)

ਜਨਰਲ ਜੇ. ਜੇ. ਸਿੰਘ ਦੇ ਸਿਆਸੀ ਸਫਰ 'ਤੇ ਇਕ ਝਾਤ

ਖਡੂਰ ਸਾਹਿਬ (ਵੈੱਬ ਡੈਸਕ) : ਸਾਬਕਾ ਫੌਜ ਮੁਖੀ ਜਨਰਲ ਜੇ.ਜੇ. ਸਿੰਘ ਨੂੰ ਅਕਾਲੀ ਦਲ ਟਕਸਾਲੀ ਵਲੋਂ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜਨਰਲ ਜੇ.ਜੇ. ਸਿੰਘ ਦਾ ਜਨਮ 17 ਸਤੰਬਰ 1945 'ਚ ਬਹਾਵਲਪੁਰ, ਪੰਜਾਬ (ਪਾਕਿਸਤਾਨ) 'ਚ ਹੋਇਆ। ਜਨਰਲ ਜੋਗਿੰਦਰ ਜਸਵੰਤ ਸਿੰਘ ਭਾਰਤੀ ਫੌਜ ਦੇ 22ਵੇਂ ਮੁਖੀ ਰਹੇ। ਭਾਰਤੀ ਫੌਜ ਦੇ ਮੁਖੀ ਬਣਨ ਵਾਲੇ ਉਹ ਪਹਿਲੇ ਸਿੱਖ ਹਨ। ਉਨ੍ਹਾਂ ਨੇ 31 ਜਨਵਰੀ 2005 ਤੋਂ 30 ਸਤੰਬਰ 2007 ਤੱਕ ਬਤੌਰ ਮੁਖੀ ਫੌਜ ਦੀ ਕਮਾਨ ਸੰਭਾਲੀ ਸੀ। ਫੌਜ 'ਚੋਂ ਰਿਟਾਇਰਮੈਂਟ ਤੋਂ ਬਾਅਦ ਉਹ 27 ਜਨਵਰੀ 2008 ਵਿੱਚ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਬਣੇ। ਜੇ. ਜੇ. ਸਿੰਘ ਸਾਲ 1961 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀਆਂ ਪਿਛਲੀਆਂ ਦੋ ਪੀੜੀਆਂ ਫੌਜ ਵਿੱਚ ਸਨ। ਜੇ.ਜੇ ਸਿੰਘ ਪਰਮ ਵਸ਼ਿਸ਼ਟ ਸੇਵਾ ਮੈਡਲ, ਅਤਿ ਵਸ਼ਿਸ਼ਟ ਸੇਵਾ ਮੈਡਲ, ਵਸ਼ਿਸ਼ਟ ਸੇਵਾ ਮੈਡਲ ਸਮੇਤ 20 ਮੈਡਲਾਂ ਨਾਲ ਸਨਮਾਨਿਤ ਹਨ। ਜਨਰਲ ਜੇ.ਜੇ ਸਿੰਘ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਦੇ ਤੌਰ 'ਤੇ ਵੀ ਸੇਵਾ ਨਿਭਾ ਚੁੱਕੇ ਹਨ। 

ਸਿਆਸਤ ਦੀ ਸ਼ੁਰੂਆਤ
ਜਨਰਲ ਜੇ. ਜੇ. ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਤੋਂ ਕੀਤੀ ਸੀ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੇ. ਜੇ. ਸਿੰਘ ਨੂੰ ਪਾਰਟੀ 'ਚ ਸ਼ਾਮਲ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਸੀ। ਇਨ੍ਹਾਂ ਚੋਣਾਂ ਵਿਚ ਜੇ. ਜੇ. ਸਿੰਘ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੱਥੋਂ 60609 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ ਸਨ। 

ਅਕਾਲੀ ਦਲ 'ਚੋਂ ਅਸਤੀਫਾ
ਕੈਪਟਨ ਅਮਰਿੰਦਰ ਸਿੰਘ ਹੱਥੋਂ ਮਿਲੀ ਹਾਰ ਤੋਂ ਬਾਅਦ ਅਕਾਲੀ ਦਲ ਦੀ ਸਰਗਰਮ ਸਿਆਸਤ ਤੋਂ ਦੂਰ ਚੱਲ ਰਹੇ ਜੇ. ਜੇ. ਸਿੰਘ ਨੇ ਆਖਿਰਕਾਰ 12 ਦਸੰਬਰ ਨੂੰ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ। ਇਸ ਦਰਮਿਆਨ 6 ਫਰਵਰੀ ਨੂੰ ਜੇ. ਜੇ. ਸਿੰਘ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ। 


 


author

Baljeet Kaur

Content Editor

Related News