ਨਾਮਧਾਰੀ ਬਜ਼ੁਰਗ ਔਰਤ ਨੇ ਕਾਂਗਰਸੀ ਸਰਪੰਚ ''ਤੇ ਕਕਾਰਾਂ ਦੀ ਬੇਅਦਬੀ ਦੇ ਲਗਾਏ ਦੋਸ਼

Friday, Apr 19, 2019 - 05:23 PM (IST)

ਨਾਮਧਾਰੀ ਬਜ਼ੁਰਗ ਔਰਤ ਨੇ ਕਾਂਗਰਸੀ ਸਰਪੰਚ ''ਤੇ ਕਕਾਰਾਂ ਦੀ ਬੇਅਦਬੀ ਦੇ ਲਗਾਏ ਦੋਸ਼

ਖਡੂਰ ਸਾਹਿਬ (ਵਿਜੇ ਅਰੋੜਾ) : ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਸੰਗਤਪੁਰਾ 'ਚ ਨਾਮਧਾਰੀ ਬਜ਼ੁਰਗ ਮਹਿਲਾ ਨੇ ਕਾਂਗਰਸੀ ਸਰਪੰਚ 'ਤੇ ਕਕਾਰਾਂ ਦੀ ਬੇਅਦਬੀ ਤੇ ਕੁੱਟਮਾਰ ਕਰਕੇ ਕੱਪੜੇ ਪਾੜਨ ਦੇ ਦੋਸ਼ ਲਗਾਏ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਪਹਿਲਾਂ ਭੁਪਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਮੱਝਾਂ ਨੂੰ ਸਰਕਾਰੀ ਜਗ੍ਹਾ 'ਤੇ ਚਾਰ ਰਹੀ ਸੀ ਉਥੇ ਹੀ ਕਾਂਗਰਸੀ ਸਰਪੰਚ ਆ ਗਿਆ ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਇਸ ਦੌਰਾਨ ਜਦੋਂ ਉਸ ਨੇ ਸਰਪੰਚ ਰੋਕਿਆ ਤਾਂ ਉਸ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਕੱਪੜੇ ਪਾੜੇ ਤੇ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਥਾਣਾ ਚੌਹਲਾ ਸਾਹਿਬ ਵਿਖੇ ਦਰਖਾਸਤ ਦਿੱਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਦੂਜੇ ਪਾਸੇ ਕਾਂਗਰਸੀ ਸਰਪੰਚ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਭ ਕੁਝ ਵਿਰੋਧੀਆਂ ਵਲੋਂ ਕਰਵਾਇਆ ਜਾ ਰਿਹਾ ਹੈ।


author

Baljeet Kaur

Content Editor

Related News