ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ

Saturday, Jan 29, 2022 - 10:02 PM (IST)

ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਤੇ ਨੌਜਵਾਨਾਂ ਨੂੰ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸਿਰਫ਼ 217 ਨੌਕਰੀਆਂ ਪ੍ਰਦਾਨ ਕੀਤੀਆਂ। ਇਹ ਪ੍ਰਗਟਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕੀਤਾ ਹੈ। ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਜੋ ਵੀ ਅੰਕੜੇ ਉਹ ਪੇਸ਼ ਕਰ ਰਹੇ ਹਨ, ਉਹ ਆਰ. ਟੀ. ਆਈ. ਐਕਟ ਤਹਿਤ ਕੇਜਰੀਵਾਲ ਸਰਕਾਰ ਵੱਲੋਂ ਦਿੱਤੇ ਗਏ ਅੰਕੜੇ ਹਨ ਅਤੇ ਜਦੋਂ ਵੀ ਕੇਜਰੀਵਾਲ ਚਾਹੁਣ ਉਹ ਆਪ ਜਾਂ ਆਪਣੇ ਕਿਸੇ ਵੀ ਨੁਮਾਇੰਦੇ ਨੂੰ ਭੇਜ ਕੇ ਉਨ੍ਹਾਂ ਨਾਲ ਸਿੱਧੀ ਤੇ ਖੁੱਲ੍ਹੀ ਬਹਿਸ ਕਰ ਸਕਦੇ ਹਨ।

ਇਹ ਵੀ ਪੜ੍ਹੋ : ਭੈਣ ਵੱਲੋਂ ਲਗਾਏ ਇਲਜ਼ਾਮਾਂ 'ਤੇ ਨਵਜੋਤ ਸਿੱਧੂ ਦਾ ਬਿਆਨ ਆਇਆ ਸਾਹਮਣੇ

ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਕਾਲ ’ਚ ਦੁਨੀਆ ਇਕ-ਇਕ ਪੈਸੇ ਲਈ ਤਰਸ ਰਹੀ ਸੀ, ਉਦੋਂ 151.2 ਕਰੋੜ ਰੁਪਏ ਦੀ ਰਾਸ਼ੀ ਕੇਜਰੀਵਾਲ ਨੇ ਆਪਣੀ ਪਬਲੀਸਿਟੀ ’ਤੇ ਚਰਚ ਕੀਤੇ, ਜਦਕਿ ਅਸਲ ’ਚ ਦਿੱਲੀ ਵਿਚ ਕੋਰੋਨਾ ਸੰਕਟ ’ਚ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਦੀ ਘਾਟ ਦਾ ਵੀ ਸਾਹਮਣਾ ਕਰਨਾ ਪਿਆ ਸੀ। ਬੈਂਸ ਨੇ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ’ਚ ਹਮੇਸ਼ਾ ਵੱਡਾ ਫਰਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਰਾਜਨੀਤੀ ’ਚ ਨਹੀਂ ਆਉਣਗੇ ਤੇ ਫਿਰ ਸਹੁੰ ਚੁੱਕੀ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਹੁੰ ਤੋੜ ਕੇ ਰਾਜਨੀਤੀ ’ਚ ਪ੍ਰਵੇਸ਼ ਵੀ ਕੀਤਾ ਤੇ ਫਿਰ ਕਾਂਗਰਸ ਨਾਲ ਸਮਝੌਤਾ ਕਰ ਕੇ ਸਰਕਾਰ ਵੀ ਬਣਾਈ। ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਸ ਵੱਲੋਂ ਦਿੱਲੀ ’ਚ 1000 ਮੁਹੱਲਾ ਕਲੀਨਿਕ ਬਣਾਏ ਜਾਣਗੇ, ਜਦਕਿ ਸਿਰਫ 169 ਮੁਹੱਲਾ ਕੁਲੀਨਿਕ ਖੋਲ੍ਹੇ ਗਏ, ਜਦਕਿ ਇਨ੍ਹਾਂ ’ਚੋਂ ਇਸ ਵੇਲੇ ਇਨ੍ਹਾਂ ਵਿਚੋਂ ਸਿਰਫ 75 ਫੀਸਦੀ ਮੀਡੀਆ ਨੂੰ ਵਿਖਾਉਣ ਲਈ ਚਲਾਏ ਗਏ ਤੇ ਫਿਰ ਬੰਦ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ

ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਜੂਦਾ ਚੋਣਾਂ ’ਚ ਦਿੱਲੀ ਤੋਂ ਆਇਆ ਲਾਣਾ ਪੰਜਾਬ ’ਚ ਨਿਧੜਕ ਹੋ ਕੇ ਧੜੱਲੇਦਾਰੀ ਨਾਲ ਝੂਠ ਬੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਭੋਲੇ-ਭਾਲੇ ਮੂੰਹ ਬਣਾ ਕੇ ਝੂਠ ਬੋਲੇ ਜਾ ਰਹੇ ਹਨ, ਜੋ ਇਤਿਹਾਸ ’ਚ ਪਹਿਲਾਂ ਕਦੇ ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੋਮੋ ਠੱਗਣੇ ਮੂੰਹ ਬਣਾ ਕੇ ਕੀਤੇ ਗਏ ਇਨ੍ਹਾਂ ਵਾਅਦਿਆਂ ਕਰਕੇ ਅਜਿਹਾ ਜਾਪਦਾ ਹੈ ਕਿ ਇਹ ਲੋਕ ਸੱਚ ਬੋਲ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਇਹ ਲੋਕ ਹਮੇਸ਼ਾ ਠੱਗੀ ਵਾਲੀ ਸੋਚ ਰੱਖਦੇ ਸਨ ਤੇ ਪੰਜਾਬ ਦੇ ਲੋਕਾਂ ਨੂੰ ਵੀ ਠੱਗਣ ਵਾਸਤੇ ਹੀ ਆਏ ਹਨ। 


author

Manoj

Content Editor

Related News