ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਰਿਵਾਰ ਸਮੇਤ ਸ਼੍ਰੀ ਰਾਮਲੱਲਾ ਦੇ ਕੀਤੇ ਦਰਸ਼ਨ
Monday, Feb 12, 2024 - 04:02 PM (IST)
ਅਯੁੱਧਿਆ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਅਯੁੱਧਿਆ ਪਹੁੰਚੇ, ਜਿੱਥੇ ਦੋਵੇਂ ਨੇਤਾ ਨਵੇਂ ਬਣੇ ਸ਼੍ਰੀਰਾਮ ਮੰਦਰ 'ਚ ਭਗਵਾਨ ਸ਼੍ਰੀ ਰਾਮਲੱਲਾ ਦੇ ਦਰਸ਼ਨ ਕੀਤੇ। ਕੇਜਰੀਵਾਲ ਅਤੇ ਮਾਨ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਮੰਦਰ ਨਗਰੀ 'ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਦੇ ਇਸ ਦੌਰੇ ਨਾਲ ਇਕ ਦਿਨ ਪਹਿਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਦੇ 325 ਤੋਂ ਵੱਧ ਮੈਂਬਰਾਂ ਨੇ ਐਤਵਾਰ ਨੂੰ ਮੰਦਰ 'ਚ ਦਰਸ਼ਨ ਕੀਤੇ ਸਨ, ਜਿਸ 'ਚ ਸਮਾਜਵਾਦੀ ਪਾਰਟੀ (ਸਪਾ) ਦੇ ਮੈਂਬਰ ਸ਼ਾਮਲ ਨਹੀਂ ਹੋਏ ਸਨ। 'ਆਪ' ਦੇ ਇਕ ਨੇਤਾ ਨੇ ਦੱਸਿਆ ਕਿ ਕੇਜਰੀਵਾਲ ਅਤੇ ਮਾਨ ਦੁਪਹਿਰ ਕਰੀਬ 2 ਵਜੇ ਅਯੁੱਧਿਆ ਹਵਾਈ ਅੱਡੇ ਪਹੁੰਚੇ। ਦੋਹਾਂ ਨੇਤਾਵਾਂ ਨੇ ਹਵਾਈ ਅੱਡੇ 'ਤੇ ਇਕੱਠੇ ਮੀਡੀਆ ਕਰਮੀਆਂ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਰਾਮ ਜਨਮਭੂਮੀ ਵੱਲ ਚਲੇ ਗਏ। ਦੋਹਾਂ ਮੁੱਖ ਮੰਤਰੀਆਂ ਨੇ ਰਾਮ ਮੰਦਰ 'ਚ ਦਰਸ਼ਨ ਕੀਤੇ। ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਸ਼੍ਰੀ ਰਾਮਲੱਲਾ ਦੇ ਦਰਸ਼ਨ ਕੀਤੇ। ਦੋਹਾਂ ਨੇ ਮੰਦਰ 'ਚ ਕਰੀਬ ਸਵਾ ਘੰਟਾ ਬਿਤਾਇਆ। ਦਰਸ਼ਨ ਤੋਂ ਬਾਅਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੇ ਇਕ ਪੋਸਟ 'ਚ ਕਿਹਾ,''ਮਾਤਾ-ਪਿਤਾ ਅਤੇ ਆਪਣੀ ਪਤਨੀ ਨਾਲ ਅੱਜ ਅਯੁੱਧਿਆ ਪਹੁੰਚ ਕੇ ਸ਼੍ਰੀਰਾਮ ਮੰਦਰ 'ਚ ਰਾਮਲੱਲਾ ਜੀ ਦੇ ਦਰਸ਼ਨ ਕਰਨ ਦਾ ਖੁਸ਼ਕਿਸਮਤੀ ਪ੍ਰਾਪਤ ਹੋਈ।''
ਇਸੇ ਪੋਸਟ 'ਚ ਕੇਜਰੀਵਾਲ ਨੇ ਕਿਹਾ,''ਇਸ ਮੌਕੇ ਭਗਵੰਤ ਜੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਨਾਲ ਰਿਹਾ। ਸਾਰਿਆਂ ਨੇ ਮਿਲ ਕੇ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਦੇ ਦਰਸ਼ਨ ਕੀਤੇ ਅਤੇ ਦੇਸ਼ ਦੀ ਤਰੱਕੀ ਨਾਲ ਮਨੁੱਖਤਾ ਦੇ ਕਲਿਆਣ ਦੀ ਪ੍ਰਾਰਥਾ ਕਤੀ। ਪ੍ਰਭੂ ਸ਼੍ਰੀ ਰਾਮਚੰਦਰ ਜੀ ਸਾਰਿਆਂ ਦਾ ਮੰਗ ਕਰਨ। ਜੈ ਸ਼੍ਰੀਰਾਮ।'' 'ਆਪ' ਦੀ ਉੱਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸਭਾਜੀਤ ਸਿੰਘ ਨੇ ਕਿਹਾ ਕਿ ਦੋਵੇਂ ਨੇਤਾਵਾਂ ਨੇ ਰਾਮ ਮੰਦਰ 'ਚ ਪੂਜਾ ਕੀਤੀ। ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਦੋਵੇਂ ਸਦਨ (ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ) ਦੇ ਕਰੀਬ 325 ਵਿਧਾਇਕਾਂ ਨੇ ਮੁੱਖ ਮੰਤਰੀ ਯੋਗੀ ਨਾਲ ਐਤਵਾਰ ਨੂੰ ਰਾਮ ਮੰਦਰ 'ਚ ਸ਼੍ਰੀ ਰਾਮਲੱਲਾ ਦਾ ਦਰਸ਼ਨ ਪੂਜਨ ਕੀਤਾ। ਅਯੁੱਧਿਆ 'ਚ 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਨਵੇਂ ਬਣੇ ਰਾਮ ਮੰਦਰ 'ਚ ਭਗਵਾਨ ਸ਼੍ਰੀ ਰਾਮ ਦੇ ਬਾਲ ਰੂਪ 'ਸ਼੍ਰੀ ਰਾਮਲੱਲਾ' ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਉਦੋਂ ਤੋਂ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੀਆਂ ਸਿਆਸੀ ਹਸਤੀਆਂ ਅਤੇ ਪ੍ਰਮੁੱਖ ਲੋਕਾਂ ਦਾ ਮੰਦਰ ਆਉਣਾ ਲੱਗਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8