ਕੜਵਲ ਵਲੋਂ ਮੁੱਖ ਮੰਤਰੀ ਦਰਬਾਰ ਨਾਲ ਸੰਪਰਕ!

Friday, Jan 03, 2020 - 01:30 PM (IST)

ਕੜਵਲ ਵਲੋਂ ਮੁੱਖ ਮੰਤਰੀ ਦਰਬਾਰ ਨਾਲ ਸੰਪਰਕ!

ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ 'ਚ ਹਲਕਾ ਆਤਮ ਨਗਰ ਦੇ ਇੰਚਾਰਜ ਕਵਲਜੀਤ ਸਿੰਘ ਕੜਵਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਦਫਤਰ ਨਾਲ ਸਿੱਧਾ ਸੰਪਰਕ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਆਉਣ ਵਾਲੇ ਚੰਦ ਦਿਨਾਂ ਵਿਚ ਮਿਲਣ ਦਾ ਸਮਾਂ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿਚ ਪਿਛਲੇ 3 ਸਾਲ ਤੋਂ ਨਗਰ ਨਿਗਮ ਨੇ ਇਕ ਇੱਟ ਵੀ ਨਹੀਂ ਲਾਈ, ਜਿਸ ਕਾਰਨ ਹਲਕੇ ਵਿਚ ਕਾਂਗਰਸੀ ਕੌਂਸਲਰ ਉਨ੍ਹਾਂ ਨੂੰ ਉਲਾਂਭੇ ਦੇ ਰਹੇ ਹਨ ਜਦੋਂਕਿ ਵਿਰੋਧੀ ਕੌਂਸਲਰ ਦੇ ਕੰਮ ਚੱਲ ਰਹੇ ਹਨ।

ਇਸ ਮਾੜੇ ਵਿਵਹਾਰ ਦੀ ਰਿਪੋਰਟ ਉਹ ਮੁੱਖ ਮੰਤਰੀ ਨੂੰ ਦੇਣਗੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਚੈਨਲ ਤੋਂ ਕਾਂਗਰਸੀ ਕੌਂਸਲਰਾਂ ਨੂੰ ਠਿੱਬੀ ਲਗਾਈ ਜਾ ਰਹੀ ਹੈ ਤਾਂ ਜੋ ਭਵਿੱਖ ਵਿਚ ਉਨ੍ਹਾਂ ਦੇ ਕੰਮਾਂ ਅਤੇ ਉਨ੍ਹਾਂ ਦੀ ਪਕੜ ਨੂੰ ਬਰੇਕਾਂ ਲੱਗ ਸਕਣ। ਅੱਜ ਉਨ੍ਹਾਂ ਦੇ ਨਾਲ ਗੁਰਪ੍ਰੀਤ ਗੋਪੀ, ਸੁਖਦੇਵ ਸਿੰਘ ਸੀਰਾ ਤੇ ਹੋਰ ਸਾਥੀ ਮੌਜੂਦ ਸਨ।


author

Babita

Content Editor

Related News