ਟਿਕਟ ਨਾ ਮਿਲਣ ''ਤੇ ਸੁਣੋ ਕਵਿਤਾ ਖੰਨਾ ਦਾ ਬਿਆਨ

Thursday, Apr 25, 2019 - 03:25 PM (IST)

ਗੁਰਦਾਸਪੁਰ (ਹਰਮਨਪ੍ਰੀਤ) : ਲੋਕ ਸਭਾ ਚੋਣਾਂ ਲਈ ਭਾਜਪਾ ਨੇ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਉਮੀਦਵਾਰ ਐਲਾਨਿਆ ਹੈ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਜਪਾ ਗੁਰਦਾਸਪੁਰ ਸੀਟ 'ਤੇ ਸਾਬਕਾ ਸੰਸਦ ਮੈਂਬਰ ਅਤੇ ਸਵ. ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਪਰਿਵਾਰ ਨੂੰ ਟਿਕਟ ਦੇ ਸਕਦੇ ਹਨ ਪਰ ਭਾਜਪਾ ਨੇ ਐਨ ਮੌਕੇ ਸੰਨੀ ਦਿਓਲ 'ਤੇ ਦਾਅ ਖੇਡ ਦਿੱਤਾ। 

ਟਿਕਟ ਨਾ ਮਿਲਣ 'ਤੇ ਕਵਿਤਾ ਖੰਨਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਇਸ ਫੈਸਲੇ ਨਾਲ ਬੇਹੱਦ ਦੁੱਖ ਪਹੁੰਚਿਆ ਹੈ। ਜਿਸ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਕਵਿਤਾ ਖੰਨਾ ਨੇ ਹਾਲ ਦੀ ਘੜੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਸਬੰਧੀ ਤਾਂ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਕਰੀਬ 21 ਸਾਲ ਗੁਰਦਾਸਪੁਰ ਹਲਕੇ ਦੀਆਂ ਲਗਾਤਾਰ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਅਖੀਰਲੇ ਸਮੇਂ ਤੱਕ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਇਹੀ ਕਹਿੰਦੀ ਰਹੀ ਕਿ ਗੁਰਦਾਸਪੁਰ ਤੋਂ ਉਹ ਹੀ ਚੋਣ ਲੜਨਗੇ। ਇੱਥੋਂ ਤੱਕ ਕਿ ਜਦੋਂ ਸੰਨੀ ਦਿਓਲ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਤਾਂ ਵੀ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਸੰਨੀ ਦਿਓਲ ਗੁਰਦਾਸਪੁਰ ਤੋ ਚੋਣ ਲੜਨਗੇ। ਉਨ੍ਹਾਂ ਨੂੰ ਇਸ ਗੱਲ ਦਾ ਰੋਸ ਅਤੇ ਦੁੱਖ ਹੈ ਕਿ ਪਾਰਟੀ ਨੇ ਉਨ੍ਹਾਂ ਦੀਆਂ ਸਾਰੀਆਂ ਸੇਵਾਵਾਂ, ਇਮਾਨਦਾਰੀ ਅਤੇ ਹਲਕੇ ਵਿੱਚ ਕਰਵਾਏ ਕੰਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇਹ ਵੀ ਜ਼ਰੂਰੀ ਨਹੀਂ ਸਮਝਿਆ ਕਿ ਜੇਕਰ ਇਸ ਹਲਕੇ 'ਚ ਕਿਸੇ ਹੋਰ ਨੂੰ ਟਿਕਟ ਦੇਣੀ ਹੈ ਤਾਂ ਘੱਟੋਂ-ਘੱਟ ਉਨ੍ਹਾਂ ਨੂੰ ਅਗਾਊਂ ਜਾਣਕਾਰੀ ਹੀ ਦੇ ਦਿੱਤੀ ਜਾਵੇ।


Anuradha

Content Editor

Related News