ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਨੂੰ 3 ਹਫ਼ਤੇ ਹੋਰ ਝੱਲਣੀ ਪਵੇਗੀ ਪਰੇਸ਼ਾਨੀ, ਜਾਣੋ ਪੂਰਾ ਮਾਮਲਾ
Thursday, Jul 06, 2023 - 09:59 AM (IST)
ਚੰਡੀਗੜ੍ਹ (ਹਾਂਡਾ) : ਮੋਹਾਲੀ ਅਤੇ ਚੰਡੀਗੜ੍ਹ ਨੂੰ ਜੋੜਦੀ ਮੁੱਖ ਸੜਕ ’ਤੇ ਵਾਈ. ਪੀ. ਐੱਸ. ਚੌਂਕ ’ਤੇ 7 ਮਹੀਨੇ ਤੋਂ ਜੰਮੇ ਬੈਠੇ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਨੂੰ ਹਟਾਉਣ 'ਚ ਸਰਕਾਰ ਅਤੇ ਪੁਲਸ ਕਾਮਯਾਬ ਨਹੀਂ ਹੋ ਪਾ ਰਹੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਵਾਂ ਧਿਰਾਂ ਦੀ ਮੰਗ ’ਤੇ ਗੱਲਬਾਤ ਦੇ ਮਾਧਿਅਮ ਨਾਲ ਧਰਨਾ ਹਟਾਉਣ ਲਈ 3 ਹਫ਼ਤੇ ਦਾ ਸਮਾਂ ਹੋਰ ਦਿੱਤਾ ਹੈ ਭਾਵ ਮੋਹਾਲੀ ਅਤੇ ਚੰਡੀਗੜ੍ਹ ਵਾਸੀਆਂ ਨੂੰ 3 ਹਫ਼ਤੇ ਹੋਰ ਪਰੇਸ਼ਾਨੀਆਂ ਝੱਲਣੀਆਂ ਹੋਣਗੀਆਂ।
ਇਹ ਵੀ ਪੜ੍ਹੋ : CM ਮਾਨ ਦੂਜੀਆਂ ਪਾਰਟੀਆਂ ਨੂੰ ਦੇਣਗੇ ਸਿਆਸੀ ਝਟਕੇ, ਇਸ ਪਲਾਨ 'ਤੇ ਟਿਕੀਆਂ ਹੋਈਆਂ ਨੇ ਨਜ਼ਰਾਂ
ਜਸਟਿਸ ਐੱਚ. ਐੱਸ. ਸੰਧੇਵਾਲੀਆ ’ਤੇ ਆਧਾਰਿਤ ਬੈਂਚ 'ਚ ਹੋਈ ਸੁਣਵਾਈ ਸਮੇਂ ਪੰਜਾਬ ਦੇ ਐਡਵੋਕੇਟ ਜਨਰਲ ਖ਼ੁਦ ਅਦਾਲਤ 'ਚ ਪੇਸ਼ ਹੋਏ ਅਤੇ ਅਦਾਲਤ ਨੂੰ ਦੱਸਿਆ ਕਿ ਮਾਮਲਾ ਧਾਰਮਿਕ ਅਤੇ ਭਾਈਚਾਰੇ ਵਿਸ਼ੇਸ਼ ਨਾਲ ਜੁੜਿਆ ਹੋਣ ਕਾਰਣ ਸੰਵੇਦਨਸ਼ੀਲ ਹੈ।
ਇਸ ਲਈ ਉਨ੍ਹਾਂ ਨੂੰ ਜ਼ਬਰਨ ਉਠਾਉਣਾ ਸਹੀ ਨਹੀਂ ਹੋਵੇਗਾ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਕੌਮੀ ਇਨਸਾਫ਼ ਮੋਰਚੇ ਦੇ ਨੇਤਾਵਾਂ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਅਤੇ ਛੇਤੀ ਹੀ ਧਰਨਾ ਹਟਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ