ਡੇਰਾਬੱਸੀ ਨਾਲ ਜੁੜੇ ਕਸ਼ਮੀਰੀ ਅੱਤਵਾਦੀਆਂ ਦੇ ਤਾਰ, ਮੋਹਾਲੀ ਪੁਲਸ ਵਲੋਂ ਛਾਪੇਮਾਰੀ

10/17/2018 6:52:52 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਦੀ ਗੁਲਮਹੋਰ ਸਿਟੀ ਵਿਖੇ ਡੀ. ਐੱਸ. ਪੀ. ਤੇਜਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਪੁੱਜੀ ਪੁਲਸ ਟੀਮ ਨੂੰ ਦੇਖ ਕੇ ਲੋਕਾਂ 'ਚ ਇਕਦਮ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਜਦੋਂ ਪੁੱਛਗਿੱਛ ਹੋਣ ਲੱਗੀ ਤਾਂ ਪਤਾ ਲੱਗਿਆ ਕਿ ਜਲੰਧਰ ਤੋਂ ਫੜ੍ਹੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਦਾ ਸਰਗਣਾ ਸਾਥੀ ਸੁਹੇਲ ਅਹਿਮਦ ਭੱਟ ਲਾਲੜੂ ਦੇ ਯੂਨੀਵਰਸਲ ਇੰਜੀਨੀਅਰਿੰਗ ਕਾਲਜ ਵਿਖੇ ਬੀ. ਟੈੱਕ ਦੂਜੇ ਸਾਲ ਦਾ ਵਿਦਿਆਰਥੀ ਸੀ ਅਤੇ ਡੇਰਾਬੱਸੀ ਦੀ ਗੁਲਮੋਹਰ ਸਿਟੀ ਦੇ ਇਕ ਫਲੈਟ 'ਚ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਰਹਿੰਦਾ ਸੀ।  

ਮੋਹਾਲੀ ਪੁਲਸ ਵਲੋਂ ਉਕਤ ਫਲੈਟ 'ਚ ਛਾਪੇਮਾਰੀ ਕੀਤੀ ਗਈ ਤਾਂ ਫਲੈਟ ਨੂੰ ਤਾਲਾ ਲੱਗਿਆ ਹੋਇਆ ਸੀ, ਜਿੱਥੇ ਸਾਰੇ ਕਸ਼ਮੀਰੀ ਵਿਦਿਆਰਥੀ ਗੈਰ-ਹਾਜ਼ਰ ਪਾਏ ਗਏ। ਇਸ ਕੇਸ 'ਚ ਪੁਲਸ ਨੇ ਮੰਗਲਵਾਰ ਦੁਪਹਿਰ ਬਾਅਦ ਗੁਲਮੋਹਰ ਸਿਟੀ ਦੇ ਬਲਾਕ-2 ਦੀ ਸੈਕਿੰਡ ਫਲੋਰ ਦੇ ਥ੍ਰੀ ਬੀ ਆਰ 29 ਨੰਬਰ ਵਿਖੇ ਛਾਪੇਮਾਰੀ ਕੀਤੀ। ਡੀ. ਐੱਸ. ਪੀ. ਦੀ ਅਗਵਾਈ 'ਚ ਪੁੱਜੀ ਟੀਮ ਨੂੰ ਫਲੈਟ ਨੂੰ ਤਾਲਾ ਲੱਗਿਆ ਹੋਇਆ ਮਿਲਿਆ। ਪੁਲਸ ਨੇ ਤਾਲੇ ਦੀ ਚਾਬੀ ਲਾ ਕੇ ਉਸ ਨੂੰ ਖੁੱਲ੍ਹਵਾਇਆ। ਡੀ. ਐੱਸ. ਪੀ. ਮੁਤਾਬਕ ਕਮਰਿਆਂ ਦੀ ਤਲਾਸ਼ੀ ਲੈਣ 'ਤੇ ਉੱਥੋਂ ਕੁਝ ਵੀ ਇਤਰਾਜ਼ਯੋਗ ਸਮਾਨ ਨਹੀਂ ਮਿਲਿਆ।


Related News