ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾਚੌਥ ਦਾ ਵਰਤ ਭਲਕੇ, ਬਾਜ਼ਾਰਾਂ ’ਚ ਲੱਗੀਆਂ ਰੌਣਕਾਂ
Tuesday, Nov 03, 2020 - 11:53 AM (IST)
ਮੋਗਾ (ਗੋਪੀ ਰਾਊਕੇ) - ਸੁਹਾਗ ਦੀ ਲੰਮੀ ਉਮਰ ਲਈ ਰੱਖਿਆ ਜਾਣ ਵਾਲਾ ਵਰਤ ਦਾ ਤਿਉਹਾਰ ਕਰਵਾਚੌਥ ਇਸ ਵਾਰ 4 ਨਵੰਬਰ ਨੂੰ ਦੇਸ਼ ਭਰ ਵਿਚ ਜਨਾਨੀਆਂ ਵਲੋਂ ਮਨਾਇਆ ਜਾ ਰਿਹਾ ਹੈ। ਹਰ ਇਕ ਜਨਾਨੀ ਦੀ ਤਮੰਨਾ ਹੁੰਦੀ ਹੈ ਕਿ ਉਸਦਾ ਪਤੀ ਚੰਦ ਦੀ ਤਰ੍ਹਾਂ ਖੂਬਸੂਰਤ, ਸ਼ੀਤਲ, ਮਨਮੋਹਕ, ਸ਼ਕਤੀਸ਼ਾਲੀ ਅਤੇ ਉਚੀਆਂ ਮੰਜ਼ਿਲਾਂ ਨੂੰ ਸਰ ਕਰਨ ਵਾਲਾ ਹੋਵੇ। ਜਦੋਂ ਕਦੇ ਕਿਸੇ ਸੁਹਾਗਣ ਨੂੰ ਲੰਮੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਮਨ ਤੋਂ ਕਿਸੇ ਨੇ ਆਚਲ ਵਿਚ ਸਾਰੀ ਦੁਨੀਆਂ ਦੀ ਦੌਲਤ ਪਾ ਦਿੱਤੀ ਹੋਵੇ। ਕਰਵਾਚੌਥ ਵਾਲੇ ਦਿਨ ਤਾਂ ਹਰੇਕ ਬਜ਼ੁਰਗ ਇਹੀ ਆਸ਼ੀਰਵਾਦ ਦਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ- ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ
ਕਰਵਾਚੌਥ ਦਾ ਤਿਉਹਾਰ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਜਨਾਨੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਰਵਾਚੌਥ ਹਿੰਦੂ ਸੱਭਿਅਤਾ ਦਾ ਇਕ ਪ੍ਰਮੁੱਖ ਤਿਉਹਾਰ ਹੈ। ਕਰਵਾਚੌਥ ਦਾ ਮਹੱਤਵ ਹੈ ਕਿ ਦਿਨ ਭਰ ਜਨਾਨੀਆਂ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ। ਇਹ ਵਰਤ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਕਰੀਬ 4 ਵਜੇ ਦੇ ਬਾਅਦ ਸ਼ੁਰੂ ਹੋ ਕੇ ਚੰਦਰਮਾ ਦੇ ਨਿਕਲਣ ਦੇ ਸਮੇਂ ਤਕ ਹੁੰਦਾ ਹੈ। ਗ੍ਰਾਮਣ ਜਨਾਨੀਆਂ ਤੋਂ ਲੈ ਕੇ ਆਧੁਨਿਕ ਜਨਾਨੀਆਂ ਤੱਕ ਸਾਰੀਆਂ ਜਨਾਨੀਆਂ ਇਹ ਵਰਤ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਰੱਖਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ- karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ
ਹੁਣ ਅਜਿਹੇ ਸਮੇਂ ਵਿਚ ਕਰਵਾਚੌਥ ਦਾ ਵਰਤ ਜ਼ਿਆਦਾਤਰ ਜਨਾਨੀਆਂ ਆਪਣੇ ਪਰਿਵਾਰ ਵਿਚ ਪ੍ਰਚਲਿਤ ਕਥਾ ਅਨੁਸਾਰ ਹੀ ਮਨਾਉਂਦੀ ਹਨ। ਕਈ ਜਨਾਨੀਆਂ ਵਰਤ ਰੱਖ ਕੇ ਚੰਦਰਮਾ ਦੀ ਉਡੀਕ ਕਰਦੀਆਂ ਹਨ। ਸ਼ਹਿਰ ਵਿਚ ਜਗ੍ਹਾ-ਜਗ੍ਹਾ ’ਤੇ ਜਨਾਨੀਆਂ ਕਰਵਾਚੌਥ ’ਤੇ ਪਾਣੀ ਪੀਣ ਲਈ ਕਰਵੇ ਖ਼ਰੀਦ ਰਹੀਆਂ ਹਨ। ਵਰਤ ਮੌਕੇ ਪਤੀ ਇਸ ਕਰਵੇ ਵਿਚ ਪਾਣੀ ਪਾ ਕੇ ਆਪਣੀ ਪਤਨੀ ਦਾ ਵਰਤ ਤੋੜਦੇ ਹਨ।
ਪੜ੍ਹੋ ਇਹ ਵੀ ਖ਼ਬਰ- karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ
ਮਠਿਆਈਆਂ ਦੀਆਂ ਸਜੀਆਂ ਦੁਕਾਨਾਂ, ਗ੍ਰਾਹਕ ਰਿਹਾ ਨਾ-ਮਾਤਰ
ਕਰਵਾਚੌਥ ਦੀਆਂ ਤਿਆਰੀਆਂ ਨੂੰ ਲੈ ਕੇ ਸਾਰੇ ਬਾਜ਼ਾਰਾਂ ’ਚ ਦੁਕਾਨਾਂ ਖੂਬ ਸਜੀਆਂ ਹੋਈਆਂ ਹਨ ਪਰ ਗਾਹਕ ਨਾ ਮਾਤਰ ਹੋਣ ਕਾਰਣ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਹਨ। ਸ਼ਹਿਰ ਵਿਚ ਜਗ੍ਹਾ-ਜਗ੍ਹਾ ’ਤੇ ਮਹਿੰਦੀ ਵਾਲਿਆਂ ਦੀ ਦੁਕਾਨਾਂ ਅਤੇ ਮਨਿਆਰੀਆਂ ਦੀਆਂ ਦੁਕਾਨਾਂ ਦੇ ਬਾਹਰ ਰੌਣਕ ਘੱਟ ਹੀ ਦਿਖਾਈ ਦਿੱਤੀ। ਪਹਿਲਾਂ ਸ਼ਹਿਰ ਦੀ ਪ੍ਰਸਿੱਧ ਬਾਗ ਗਲੀ, ਮੋਰੀ ਬਾਜ਼ਾਰ ਅਤੇ ਭੀਮ ਨਗਰ ਕੈਂਪ ਮਾਰਕੀਟ, ਤਪਤੇਜ਼ ਸਿੰਘ ਮਾਰਕੀਟ ਆਦਿ ਸਥਾਨਾਂ ’ਤੇ ਜਨਾਨੀਆਂ ਦੀ ਭੀੜ ਅਤੇ ਰੌਣਕ ਬਹੁਤ ਜ਼ਿਆਦਾ ਹੁੰਦੀ ਸੀ ਪਰ ਇਸ ਵਾਰ ਰੌਣਕਾਂ ਬਹੁਤ ਘੱਟ ਸਨ।
ਪੜ੍ਹੋ ਇਹ ਵੀ ਖ਼ਬਰ- ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ