ਪਤਨੀਆਂ ਦਾ ''ਕਰਵਾਚੌਥ'' ਇਸ ਵਾਰ ਪਤੀਆਂ ''ਤੇ ਪਵੇਗਾ ਭਾਰੀ, ਜਾਣੋ ਕਿਵੇਂ

Tuesday, Oct 03, 2017 - 05:02 PM (IST)

ਪਤਨੀਆਂ ਦਾ ''ਕਰਵਾਚੌਥ'' ਇਸ ਵਾਰ ਪਤੀਆਂ ''ਤੇ ਪਵੇਗਾ ਭਾਰੀ, ਜਾਣੋ ਕਿਵੇਂ

ਚੰਡੀਗੜ੍ਹ (ਨੇਹਾ) : ਕਰਵਾਚੌਥ 'ਤੇ ਆਪਣੀ ਜੇਬ ਜ਼ਿਆਦਾ ਢਿੱਲੀ ਕਰਨ ਲਈ ਤਿਆਰ ਹੋ ਜਾਓ। ਇਸ ਵਾਰ ਪਤਨੀਆਂ ਦਾ ਵਰਤ ਰੱਖਣਾ ਪਤਨੀਆਂ ਦੀ ਜੇਬ ਲਈ ਭਾਰੀ ਪੈਣ ਵਾਲਾ ਹੈ। ਕਰਵਾਚੌਥ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਕੇਂਦਰ ਸਰਕਾਰ ਨੇ ਸਜਣ-ਸੰਵਰਨ ਦੇ ਸਮਾਨ 'ਤੇ ਲਾਏ 28 ਫੀਸਦੀ ਤੱਕ ਜੀ. ਐੱਸ. ਟੀ. ਦੇ ਚੱਲਦਿਆਂ ਇਨ੍ਹਾਂ ਦੀਆਂ ਕੀਮਤਾਂ 'ਚ ਕਾਫੀ ਉਛਾਲ ਆਇਆ ਹੈ। ਆਮ ਤੌਰ 'ਤੇ ਕਰਵਾਚੌਥ 'ਤੇ ਦੁਲਹਨ ਦੀ ਤਰ੍ਹਾਂ ਤਿਆਰ ਹੋਣ ਵਾਲੀਆਂ ਔਰਤਾਂ ਲਈ 28 ਫੀਸਦੀ ਟੈਕਸ ਇਸ ਵਾਰ ਸਿਰਦਰਦ ਬਣ ਚੁੱਕਾ ਹੈ। ਇਸ ਕਰਵਾਚੌਥ 'ਤੇ ਪਤੀਆਂ ਦੀ ਜੇਬ ਕੁਝ ਜ਼ਿਆਦਾ ਹੀ ਢਿੱਲੀ ਹੋਣ ਵਾਲੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਤਿਉਹਾਰ ਦੇ ਇੰਨਾ ਨੇੜੇ ਆ ਜਾਣ ਤੋਂ ਬਾਅਦ ਵੀ ਬਾਜ਼ਾਰਾਂ 'ਚ ਰੌਣਕ ਕੁਝ ਘੱਟ ਨਜ਼ਰ ਆ ਰਹੀ ਹੈ।


Related News