ਜਾਣੋ ਕਿੰਨੇ ਵਜੇ ਵਿਖਾਈ ਦੇਵੇਗਾ ਕਰਵਾਚੌਥ ਵਾਲੇ ਦਿਨ ਚੰਦਰਮਾ

Thursday, Oct 25, 2018 - 01:39 PM (IST)

ਜਾਣੋ ਕਿੰਨੇ ਵਜੇ ਵਿਖਾਈ ਦੇਵੇਗਾ ਕਰਵਾਚੌਥ ਵਾਲੇ ਦਿਨ ਚੰਦਰਮਾ

ਜੈਤੋ – ਸੁਹਾਗਣਾਂ ਦੇ  ਵਿਸ਼ੇਸ਼ ਤਿਉਹਾਰ ਕਰਵਾ ਚੌਥ ਅਤੇ 27 ਅਕਤੂਬਰ ਨੂੰ ਚੰਦਰਮਾ ਰਾਤ ਲਗਭਗ 7.57 ਤੋਂ 8.10 ਦੇ ਦਰਮਿਆਨ ਵੇਖਿਆ ਜਾ ਸਕੇਗਾ। ਇਹ ਚੰਦਰਮਾ ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਸਮੇਂ ’ਤੇ ਨਜ਼ਰ ਆਵੇਗਾ। ਇਹ ਜਾਣਕਾਰੀ ਪ੍ਰਸਿੱਧ ਜੋਤਿਸ਼ਾਚਾਰਿਆ ਸਵ. ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿੱਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਨੇ ਦਿੱਤੀ। ਭਾਰਤ ਵਿਚ ਸਨਾਤਨ ਧਰਮੀ ਔਰਤਾਂ ਇਸ ਵਰਤ ਨੂੰ ਦਿਨ ਭਰ ਬਿਨਾਂ ਖਾਧੇ-ਪੀਤੇ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਦੀਆਂ ਹਨ ਅਤੇ ਚੰਦਰਮਾ ਨੂੰ ਅਰਘ ਦੇ ਕੇ ਹੀ ਆਪਣਾ ਵਰਤ ਖੋਲ੍ਹਦੀਆਂ ਹਨ।

PunjabKesari


Related News