karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

Wednesday, Nov 04, 2020 - 10:07 AM (IST)

karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

ਜਲੰਧਰ (ਬਿਊਰੋ) - ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਵਿਆਹੁਤਾ ਜਨਾਨੀਆਂ ਸਮੇਤ ਕੁਆਰੀਆਂ ਕੁੜੀਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾਚੌਥ ਮੌਕੇ ਜਨਾਨੀਆਂ 16 ਸ਼ਿੰਗਾਰ ਕਰਕੇ ਖੁਦ ਨੂੰ ਸਜਾਉਂਦੀਆਂ ਹਨ। ਇਸ ਦਿਨ ਜਨਾਨੀਆਂ ਤੜਕੇ ਉੱਠ ਕੇ ਸਰਘੀ ਖਾਣ ਤੋਂ ਬਾਅਦ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰੇ ਰੀਤੀ-ਰਿਵਾਜ਼ਾਂ ਨਾਲ ਵਰਤ ਰੱਖਦੀਆਂ ਹਨ। ਭਾਰਤੀ ਸੰਸਕ੍ਰਿਤੀ 'ਚ ਜਨਾਨੀਆਂ ਦੇ 16 ਸ਼ਿੰਗਾਰ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ। ਵਿਆਹੁਤਾ ਜਦੋਂ ਤੱਕ 16 ਸ਼ਿੰਗਾਰ ਨਹੀਂ ਕਰਦੀ ਉਦੋਂ ਤੱਕ ਕੁਝ ਘਾਟ ਜਿਹੀ ਰਹਿੰਦੀ ਹੈ। ਕਰਵਾਚੌਥ ਦੇ ਵਰਤ ਨੂੰ ਕਰਕੇ ਇਕ ਪਾਸੇ ਜਿੱਥੇ ਪਤੀ-ਪਤਨੀ 'ਚ ਪ੍ਰੇਮ ਅਤੇ ਨਜ਼ਦੀਕੀਆਂ ਆਉਂਦੀਆਂ ਹਨ, ਉਥੇ ਦੂਜੇ ਪਾਸੇ ਪਰਪੰਰਾਵਾਂ ਨੂੰ ਵੀ ਨਿਭਾਇਆ ਜਾਂਦਾ ਹੈ। 

ਜਾਣੋ ਕਿਹੜੇ ਹਨ 16 ਸ਼ਿੰਗਾਰ 
ਕਰਵਾਚੌਥ ਦੇ ਵਰਤ 'ਤੇ ਜਨਾਨੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਸ਼ਿੰਗਾਰ ਕਰਦੀਆਂ ਹਨ। ਬਿੰਦੀ, ਸਿੰਦੂਰ, ਚੂੜੀਆਂ, ਮੁੰਦੀਆਂ, ਹੇਅਰ ਅਸੈਸਰੀਜ਼, ਕਮਰਬੰਦ, ਪਾਇਲ, ਇਤਰ, ਬਾਜੂਬੰਦ ਅਤੇ ਹਾਰ, ਨੱਥ, ਮਾਂਗ ਟਿੱਕਾ, ਵਿਆਹੁਤਾ ਦਾ ਜੋੜਾ ਆਦਿ ਸ਼ਿੰਗਾਰ 'ਚ ਆਉਂਦਾ ਹੈ। ਇਨ੍ਹਾਂ 16 ਚੀਜ਼ਾਂ ਨਾਲ ਸੱਜਣ 'ਤੇ ਜਨਾਨੀਆਂ ਦਾ ਸ਼ਿੰਗਾਰ ਪੂਰਾ ਹੁੰਦਾ ਹੈ, ਜਿਸ ਨਾਲ ਜਨਾਨੀਆਂ ਦੀ ਖੂਬਸੂਰਤੀ ਨੂੰ ਚਾਰ-ਚੰਨ ਲੱਗਦੇ ਹਨ। ਸ਼ਿੰਗਾਰ ਕਰਕੇ ਜਨਾਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਦੀਆਂ ਹਨ। 

ਕੀ ਹੈ ਖ਼ਾਸ ਮਹੱਤਵ ?
16 ਸ਼ਿੰਗਾਰ ਦਾ ਮਹੱਤਵ ਸਿਰਫ-ਸੱਜਣ ਸੰਵਰਨ ਨਾਲ ਨਹੀਂ ਸਗੋਂ ਇਸ ਨਾਲ ਜਨਾਨੀਆਂ ਦੀ ਸਿਹਤ 'ਤੇ ਵੀ ਵਧੀਆ ਪ੍ਰਭਾਵ ਪੈਂਦਾ ਹੈ। ਸ਼ਿੰਗਾਰ ਕਰਨ ਨਾਲ ਪਤੀ-ਪਤਨੀ ਦੇ ਪਿਆਰ 'ਚ ਵਾਧਾ ਹੁੰਦਾ ਹੈ। ਸਮੇਂ ਦੇ ਬਦਲਾਅ ਨਾਲ ਰੋਜ਼ਾਨਾ 16 ਸ਼ਿੰਗਾਰ ਕਰਨ ਦਾ ਸਮਾਂ ਨਾ ਮਿਲ ਪਾਵੇ ਪਰ ਕਰਵਾਚੌਥ ਦੇ ਦਿਨ ਪਤੀ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਗੌਰੀ ਮਾਂ ਦੀ ਪੂਜਾ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਕਰਨ ਦਾ ਫ਼ਲ ਮਿਲਦਾ ਹੈ। 

PunjabKesari

ਮਾਂਗ 'ਚ ਸੰਧੂਰ ਭਰਨਾ
ਮਾਂਗ ਭਰਨਾ ਜਨਾਨੀਆਂ ਦੇ ਵਿਆਹੁਤਾ ਹੋਣ ਦਾ ਪ੍ਰਤੀਕ ਹੈ। ਚੁੱਟਕੀ ਭਰ ਸੰਧੂਰ ਨਾਲ ਦੋ ਲੋਕ ਜਨਮਾਂ-ਜਨਮਾਂ ਦੇ ਸਾਥੀ ਬਣ ਜਾਂਦੇ ਹਨ। ਸ਼ਾਸਤਰਾਂ 'ਚ ਵਿਆਹੁਤਾ ਦੀ ਮਾਂਗ ਭਰਨ ਦੇ ਸੰਸਕਾਰ ਨੂੰ ਸਮੁੰਗਲੀ ਕਿਰਿਆ ਕਹਿੰਦੇ ਹਨ। ਸਰੀਰਕ ਵਿਗਿਆਨ ਅਨੁਸਾਰ ਸੰਧੂਰ 'ਚ ਪਾਰੇ ਵਰਗੀ ਧਾਤੂ ਵੱਧ ਹੋਣ ਦੇ ਕਾਰਨ ਚਿਹਰੇ 'ਤੇ ਝੂਰੜੀਆਂ ਨਹੀਂ ਪੈਂਦੀਆਂ ਹਨ। 

ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਮੰਗਲਸੂਤਰ
ਭਾਰਤੀ ਪਰੰਪਰਾ ਮੁਤਾਬਕ ਜਨਾਨੀਆਂ ਨੂੰ ਆਪਣਾ ਗਲਾ ਕਦੇ ਖ਼ਾਲੀ ਨਹੀਂ ਰੱਖਣਾ ਚਾਹੀਦਾ। ਮੰਗਲਸੂਤਰ ਵਿਚ ਕਾਲੇ ਰੰਗ ਦੇ ਮੋਤੀਆਂ ਦੀ ਲੜੀ ਵਿਚ ਲਾਕੇਟ ਜਾਂ ਮੋਰ ਦੀ ਹਾਜ਼ਰੀ ਜ਼ਰੂਰੀ ਮੰਨੀ ਜਾਂਦੀ ਹੈ। 

ਬਿੰਦੀ ਲਗਾਉਣਾ
ਮੱਥੇ 'ਤੇ ਲੱਗੀ ਹੋਈ ਬਿੰਦੀ ਜਿੱਥੇ ਜਨਾਨੀ ਨੂੰ ਆਕਰਸ਼ਕ ਬਣਾਉਂਦੀ ਹੈ, ਉਥੇ ਪਤੀ ਨੂੰ ਵੀ ਬਹੁਤ ਪਿਆਰੀ ਲੱਗਦੀ ਹੈ। ਬਿੰਦੀ ਲਗਾਉਣ ਵਾਲੇ ਸਥਾਨ 'ਤੇ ਈਸ਼ਵਰ ਊਰਜਾ ਦੇ ਰੂਪ 'ਚ ਸਾਡੇ 'ਚ ਇਕੱਠੇ ਹੋਏ ਸੰਸਕਾਰ ਕ੍ਰੇਂਦਿਤ ਹੁੰਦੇ ਹਨ। ਜੋ ਦਿਮਾਗ ਨੂੰ ਊਰਜਾ ਪ੍ਰਦਾਨ ਕਰਦੇ ਹਨ। ਬਾਜ਼ਾਰ 'ਚ ਸਟੋਨ ਵਰਕ, ਕਲਰਫੁੱਲ ਸਮੇਤ ਕਈ ਤਰ੍ਹਾਂ ਦੀਆਂ ਬਿੰਦੀਆਂ ਹਨ।

karva chauth 2020 : ਸੁਹਾਗਣਾਂ ਜਾਣਨ ਵਰਤ ਰੱਖਣ ਦਾ ਸਮਾਂ ਅਤੇ ਪੂਜਾ ਕਰਨ ਦਾ ਸ਼ੁੱਭ ਮਹੂਰਤ

ਝਾਂਜਰਾਂ
ਘਰ ਦੀ ਨੂੰਹ ਨੂੰ ਗ੍ਰਹਿ ਲਕਸ਼ਮੀ ਕਹਿ ਕੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਚਾਂਦੀ ਨਾਲ ਬਣੀਆਂ ਝਾਂਜਰਾਂ ਦੇ ਘੁੰਘਰੂ ਦੀ ਛਮ-ਛਮ ਪੂਰੇ ਪਰਿਵਾਰ ਦੀ ਸ਼ਾਂਤੀ ਨੂੰ ਬਣਾ ਕੇ ਰੱਖਣ ਵਿਚ ਗ੍ਰਹਿ ਲਕਸ਼ਮੀ ਨੂੰ ਸਹਿਯੋਗ ਕਰਦੀ ਹੈ। ਮੰਨਿਆ ਜਾਂਦਾ ਹੈ ਝਾਂਜਰਾ ਨੂੰ ਸੋਨੇ 'ਚ ਬਣਵਾ ਕੇ ਪਹਿਨਣਾ ਉੱਚਿਤ ਨਹੀਂ ਹੈ, ਕਿਉਂਕਿ ਸੋਨਾ ਮਾਂ ਲਕਸ਼ਮੀ ਜੀ ਦਾ ਪ੍ਰਤੀਕ ਹੈ। ਸੋਨੇ ਨੂੰ ਸਰੀਰ ਦੇ ਉੱਪਰੀ ਹਿੱਸੇ 'ਚ ਤਾਂ ਧਾਰਨ ਕੀਤਾ ਜਾ ਸਕਦਾ ਹੈ ਪਰ ਪੈਰਾਂ 'ਚ ਨਹੀਂ।

PunjabKesari

ਕੱਜਲ
ਜਨਾਨੀਆਂ ਦੀਆਂ ਅੱਖਾਂ ਨੂੰ ਵੱਖ-ਵੱਖ ਕਵੀਆਂ ਨੇ ਮੱਛੀ ਅਤੇ ਤਿੱਖੀਆਂ ਅੱਖਾਂ ਦਾ ਨਾਂ ਦਿੱਤਾ ਹੈ। ਕੱਜਲ ਜਨਾਨੀਆਂ ਨੂੰ ਅਸ਼ੁੱਭ ਨਜ਼ਰਾਂ ਬਚਾਉਂਦਾ ਹੈ ਤੇ ਅੱਖਾਂ ਦੀ ਸੁੰਦਰਤਾ ਨੂੰ ਚਾਰ-ਚੰਨ ਲਗਾ ਦਿੰਦਾ ਹੈ। ਅੱਜਕੱਲ੍ਹ ਕੱਜਲ ਦੇ ਨਾਲ ਆਈ-ਲਾਈਨਰ ਲਗਾਉਣ ਦਾ ਵੀ ਰਿਵਾਜ਼ ਹੈ, ਜੋ ਹਰੇ, ਨੀਲੇ ਬਰਾਊਨ ਅਤੇ ਕਾਲੇ ਰੰਗ 'ਚ ਮਿਲਦੇ ਹਨ। 

karva chauth 2020 : ਵਰਤ ਵਾਲੇ ਦਿਨ ਜਨਾਨੀਆਂ ਕਦੇ ਨਾ ਕਰਨ ਇਹ ਗ਼ਲਤੀਆਂ, ਪੈ ਸਕਦੀਆਂ ਨੇ ਭਾਰੀ

ਚੂੜੀਆਂ ਅਤੇ ਕੰਗਨ
ਚੂੜੀਆਂ ਮਨ ਦੀ ਚੰਚਲਤਾ ਨੂੰ ਦਰਸਾਉਂਦੀਆਂ ਹਨ ਤਾਂ ਉਥੇ ਕੰਗਨ ਮਾਤਾਵਾਂ 'ਚ ਜਜ਼ਬਾ ਪੈਦਾ ਕਰਦਾ ਹੈ। ਇਸ ਲਈ ਕੰਗਨ ਦੁਲਹਣਾਂ ਦਾ ਸ਼ਿੰਗਾਰ ਅਤੇ ਚੂੜੀਆਂ ਕੁੜੀਆਂ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਮਾਰਕੀਟ 'ਚ ਕੱਚ, ਪਲਾਸਟਿਕ ਅਤੇ ਮੈਟਲ 'ਚ ਬਹੁਤ ਸਾਰੀਆਂ ਚੂੜੀਆਂ ਉਪਲੱਬਧ ਹਨ। 

ਗੱਜਰਾ
ਵਾਲਾਂ 'ਚ ਗੱਜਰਾ ਲਗਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਜਨਾਨੀਆਂ ਦੇ ਵਾਲਾਂ ਵਿਚ ਲੱਗਿਆ ਗੱਜਰਾ ਉਸ ਦੀ ਤਾਜ਼ਗੀ ਅਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਫੈਸ਼ਨ ਦੇ ਦੌਰ 'ਚ ਜਨਾਨੀਆਂ ਵਾਲ ਖੋਲ ਕੇ ਰੱਖਦੀਆਂ ਹਨ, ਜਦਕਿ ਸ਼ਾਸਤਰਾਂ ਅਨੁਸਾਰ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਤਾਜ਼ੇ ਫੁੱਲਾਂ ਦੇ ਗੱਜਰਿਆਂ ਤੋਂ ਇਲਾਵਾ ਨਕਲੀ ਫੁੱਲਾਂ ਦੇ ਗੱਜਰੇ ਵੀ ਬਾਜ਼ਾਰ ਵਿਚ ਮਿਲਦੇ ਹਨ, ਜਿਨ੍ਹਾਂ ਦੀ ਵਰਤੋਂ ਕਈ ਵਾਰ ਕੀਤੀ ਜਾ ਸਕਦੀ ਹੈ। 

Beauty Tips : ਕਰਵਾਚੌਥ ਦੇ ਮੌਕੇ ਘਰ 'ਚ ਇਸ ਤਰ੍ਹਾਂ ਕਰੋ ‘ਫੇਸ਼ੀਅਲ’, ਚਿਹਰੇ 'ਤੇ ਆਵੇਗੀ ਕੁਦਰਤੀ ਚਮਕ

ਬਿਛੂਆ
ਦੋਵਾਂ ਪੈਰਾਂ ਦੇ ਵਿਚਕਾਰ ਦੀਆਂ 3 ਉਂਗਲੀਆਂ 'ਚ ਬਿਛੂਆ ਪਹਿਨਿਆ ਜਾਂਦਾ ਹੈ। ਸੋਨੇ ਦਾ ਟੀਕਾ ਅਤੇ ਚਾਂਦੀ ਦੇ ਬਿਛੂਏ ਪਹਿਨਣ ਨਾਲ ਸੂਰਜ ਅਤੇ ਚੰਦਰਮਾ ਦੋਵਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ। ਇਹ ਸਰੀਰ ਦੇ ਐਕਿਊਪ੍ਰੈਸ਼ਰ ਦਾ ਕੰਮ ਕਰਦੇ ਹਨ। ਪੈਰ ਦੀਆਂ ਤਲੀਆਂ ਤੋਂ ਲੈ ਕੇ ਧੁੰਨੀ ਤਕ ਦੀ ਸਾਰੀ ਨਾੜੀਆਂ ਅਤੇ ਮਾਸਪੇਸ਼ੀਆਂ ਦੀ ਪੱਕੜ ਬਣਾਈ ਰੱਖਦੇ ਹਨ।

PunjabKesari

ਮਹਿੰਦੀ
ਮਹਿੰਦੀ ਵੀ 16 ਸ਼ਿੰਗਾਰ ਦਾ ਮੁੱਖ ਹਿੱਸਾ ਹੈ, ਜਿਸ ਤੋਂ ਬਿਨਾਂ ਜਨਾਨੀਆਂ ਦਾ ਸ਼ਿੰਗਾਰ ਅਧੂਰਾ ਹੈ। ਮਾਨਤਾ ਮੁਤਾਬਕ ਮਹਿੰਦੀ ਦਾ ਰੰਗ ਜਿੰਨਾ ਵਧ ਹੱਥਾਂ 'ਤੇ ਚੜ੍ਹਦਾ ਹੈ, ਲੜਕੀ ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਓਨਾਂ ਹੀ ਵੱਧ ਪਿਆਰ ਮਿਲਦਾ ਹੈ। ਘਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਤਿਉਹਾਰ ਜਾਂ ਪਾਰਟੀ ਹੋਵੇ ਤਾਂ ਜਨਾਨੀਆਂ ਮਹਿੰਦੀ ਜ਼ਰੂਰ ਲਾਉਂਦੀਆਂ ਹਨ।

ਕਮਰਬੰਦ
ਇਸ ਨੂੰ ਤੜਾਗੀ ਵੀ ਕਿਹਾ ਜਾਂਦਾ ਹੈ। ਚੰਗੀ ਸਿਹਤ ਲਈ ਇਹ ਸਭ ਤੋਂ ਉੱਤਮ ਹੈ। ਇਸ ਨੂੰ ਪਹਿਨਣ ਨਾਲ ਸਰੀਰ 'ਚ ਚੁਸਤੀ ਆਉਂਦੀ ਹੈ। ਇਹ ਵੱਡੀ ਉਮਰ 'ਚ ਮਾਸਪੇਸ਼ੀਆਂ 'ਚ ਖਿਚਾਅ ਅਤੇ ਹੱਡੀਆਂ 'ਚ ਦਰਦ ਨੂੰ ਕੰਟਰੋਲ ਕਰਦਾ ਹੈ।

ਬਾਜੂਬੰਦ
ਕੁਝ ਇਤਿਹਾਸਕਾਰਾਂ ਮੁਤਾਬਕ ਬਾਜੂਬੰਦ ਮੁਗਲਕਾਰਾਂ ਦੀ ਦੇਣ ਹੈ। ਪੌਰਾਣਿਕ ਕਥਾਵਾਂ ਵਿਚ ਇਨ੍ਹਾਂ ਦੀ ਖੂਬ ਚਰਚਾ ਮਿਲਦੀ ਹੈ। ਸੋਨੇ, ਚਾਂਦੀ ਅਤੇ ਮੋਤੀਆਂ ਨਾਲ ਬਣੇ ਬਾਜੂਬੰਦ ਨੂੰ ਵਿਆਹ ਦੇ ਸਮੇਂ ਲਾੜੇ ਪੱਖ ਵੱਲੋਂ ਲਾੜੀ ਨੂੰ ਪਹਿਨਾਇਆ ਜਾਂਦਾ ਹੈ। 

ਨੱਥ
ਸੁਹਾਗਣ ਜਨਾਨੀਆਂ ਲਈ ਨੱਥ ਜਾਂ ਲੌਂਗ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਪ੍ਰੰਪਰਾ ਮੁਤਾਬਕ ਇਸ ਦਾ ਆਕਾਰ ਵੱਡਾ ਜਾਂ ਛੋਟਾ ਹੁੰਦਾ ਹੈ। 

ਕੰਨ ਦੀਆਂ ਵਾਲੀਆਂ
ਕੰਨ ਦੀਆਂ ਨਸਾਂ ਜਨਾਨੀਆਂ ਦੀ ਨਾਭੀ ਤੋਂ ਲੈ ਕੇ ਪੈਰ ਦੇ ਤਲਵੇ ਤੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਬਜ਼ੁਰਗਾਂ ਮੁਤਾਬਕ ਜੇਕਰ ਜਨਾਨੀਆਂ ਦੇ ਨੱਕ ਅਤੇ ਕੰਨ 'ਚ ਛੇਕ ਨਾ ਹੋਵੇ ਤਾਂ ਉਸ ਨੂੰ ਪ੍ਰਸਤ ਦੌਰਾਨ ਵਧ ਦੁੱਖ ਸਹਿਣਾ ਪੈਂਦਾ ਹੈ। ਸੋਨੇ ਦੀਆਂ ਵਾਲੀਆਂ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ।


author

rajwinder kaur

Content Editor

Related News