ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨਾਂ ਲਈ ਸਹਿਮਤੀ ਦੇਣ ''ਤੇ ਸਿੱਖ ਸੰਗਤਾਂ ''ਚ ਖੁਸ਼ੀ

Tuesday, Jul 16, 2019 - 02:41 PM (IST)

ਕਰਤਾਰਪੁਰ ਸਾਹਿਬ ਦੇ ਖੁਲ੍ਹੇ ਦਰਸ਼ਨਾਂ ਲਈ ਸਹਿਮਤੀ ਦੇਣ ''ਤੇ ਸਿੱਖ ਸੰਗਤਾਂ ''ਚ ਖੁਸ਼ੀ

ਸੁਲਤਾਨਪੁਰ ਲੋਧੀ (ਸੋਢੀ) : ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਯੂਥ ਆਗੂ ਜਥੇ. ਸੁਖਦੇਵ ਸਿੰਘ ਨਾਨਕਪੁਰ, ਸੀਨੀਅਰ ਅਕਾਲੀ ਆੜ੍ਹਤੀ ਆਗੂ ਸਰਪੰਚ ਜਥੇ. ਤਰਸੇਮ ਸਿੰਘ ਰਾਮੇ, ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲਾ ਮੀਤ ਪ੍ਰਧਾਨ ਅਤੇ ਸਰਪੰਚ ਕੁਲਦੀਪ ਸਿੰਘ ਦੁਰਗਾਪੁਰ ਅਤੇ ਲਾਇਨ ਆਗੂ ਬਲਦੇਵ ਸਿੰਘ ਝੰਡ ਵਾਟਾਂਵਾਲੀ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਮਿਲੀ ਰਾਹਤ ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਅਧਿਕਾਰੀਆਂ ਵਿਚਕਾਰ ਵਾਹਗਾ ਬਾਰਡਰ 'ਤੇ ਹੋਈ ਬੈਠਕ ਦੌਰਾਨ ਇਸ ਗੱਲ 'ਤੇ ਸਹਿਮਤੀ ਬਣ ਗਈ ਹੈ ਕਿ ਰੋਜ਼ਾਨਾ 5000 ਸੰਗਤ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗੀ ਗੁਰਪੁਰਬ ਅਤੇ ਹੋਰ ਵੱਡੇ ਮੌਕਿਆਂ 'ਤੇ 10,000 ਵਧੀਕ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਵੀ ਗੁਆਂਢੀ ਦੇਸ਼ ਵੱਲੋਂ ਚੰਗੇ ਸੰਕੇਤ ਦਿੱਤੇ ਗਏ ਹਨ।

ਜਥੇ. ਨਾਨਕਪੁਰ ਤੇ ਸਰਪੰਚ ਦੁਰਗਾਪੁਰ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋ ਰਹੀ ਹੈ ਅਤੇ ਸੰਗਤਾਂ ਬਿਨਾਂ ਕਿਸੇ ਵੀਜ਼ੇ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਸਿਰਫ ਸਿੱਖ ਸੰਗਤ ਹੀ ਨਹੀਂ ਸਗੋਂ ਦੁਨੀਆ ਦੇ ਹਰੇਕ ਕੋਨੇ ਵਿਚ ਬੈਠੇ ਬਾਬਾ ਨਾਨਕ ਦੇ ਸ਼ਰਧਾਲੂ ਪਾਕਿਸਤਾਨ ਜਾ ਕੇ ਪ੍ਰਸਿੱਧ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਕਿਸੇ ਤਰ੍ਹਾਂ ਦੀ ਕੋਈ ਵੀਜ਼ਾ ਕੋਈ ਫੀਸ ਨਹੀਂ ਦੇਣੀ ਪਵੇਗੀ ਅਤੇ ਹਫਤੇ ਦੇ 7 ਦਿਨ ਤੇ ਪੂਰਾ ਸਾਲ ਚੱਲੇਗੀ। ਸਿੱਖ ਸੰਗਤਾਂ ਵਲੋਂ ਇਹ ਖੁੱਲ੍ਹ ਮਿਲਣ ਤੇ ਖੁਸ਼ੀ ਮਨਾਈ ਜਾ ਰਹੀ ਹੈ ।
 


author

Anuradha

Content Editor

Related News