ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ
Friday, May 07, 2021 - 08:46 PM (IST)

ਜਲੰਧਰ (ਸੁਨੀਲ)— ਕਪੂਰਥਲਾ ਤੋਂ ਜਲੰਧਰ ਆਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਸੜਕ ’ਤੇ ਹਾਦਸੇ ਦਾ ਦੋਸ਼ ਲਗਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਵਾਲਾ ਗਿਰੋਹ ਸਰਗਰਮ ਹੋਇਆ ਪਿਆ ਹੈ। ਇਸ ਸਬੰਧ ’ਚ ਕਪੂਰਥਲਾ ਤੋਂ ਰੋਜ਼ਾਨਾ ਜਲੰਧਰ ਆਉਣ ਵਾਲੇ ਨਿਜਾਤਮ ਨਗਰ ਦੇ ਰਹਿਣ ਵਾਲੇ ਮੋਹਨ ਲਾਲ ਨੇ ਦੱਸਿਆ ਕਿ ਜਦੋਂ ਉਹ ਕਪੂਰਥਲਾ ਤੋਂ ਵਾਪਸ ਜਲੰਧਰ ਕਾਰ ’ਤੇ ਆ ਰਿਹਾ ਸੀ ਤਾਂ ਬਸਤੀ ਬਾਵਾ ਖੇਲ ਦੇ ਕੋਲ ਇਕ ਐਕਟਿਵਾ ਚਾਲਕ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕਾਰ ਨੂੰ ਉਥੋਂ ਭਜਾ ਲਿਆ।
ਇਹ ਵੀ ਪੜ੍ਹੋ : ਫਗਵਾੜਾ ’ਚ ਸਰਕਾਰੀ ਅਫ਼ਸਰਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਮੀਟਿੰਗ ਲਈ ਕੀਤਾ ਵੱਡਾ ਇਕੱਠ
ਮੋਹਨ ਲਾਲ ਨੇ ਦੱਸਿਆ ਕਿ ਕਰੀਬ 8 ਮਹੀਨੇ ਪਹਿਲਾਂ ਵੀ ਇਸੇ ਸੜਕ ’ਤੇ ਇਕ ਦੋਪਹੀਆ ਵਾਹਨ ਚਾਲਕ ਨੇ ਉਸ ਨੂੰ ਚਲਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਉਹ ਰੁਕਿਆ ਸੀ ਤਾਂ ਵਾਹਨ ਚਾਲਕ ਉਸ ’ਤੇ ਵਾਹਨ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਦੋਸ਼ ਲਗਾਇਆ ਅਤੇ ਮੁਆਵਜ਼ੇ ਦੇ ਤੌਰ ’ਤੇ ਪੈਸੇ ਮੰਗੇ। ਉਕਤ ਵਿਅਕਤੀ ਜ਼ਬਰਦਸਤੀ ਉਸ ਕੋਲੋਂ ਇਕ ਹਜ਼ਾਰ ਰੁਪਏ ਲੈ ਕੇ ਭੱਜ ਗਿਆ। ਇਸੇ ਤਰ੍ਹਾਂ ਦੀ ਵਾਰਦਾਤ ਅੱਜ ਵੀ ਹੋਣ ਵਾਲੀ ਸੀ। ਉਸ ਨੇ ਇਸ ਸਬੰਧੀ ਬਸਤੀ ਬਾਵਾ ਖੇਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?