ਰੇਲ ਕੋਚ ਫੈਕਟਰੀ ਦਾ ਇਕ ਹੋਰ ਰਿਕਾਰਡ, ਸਾਲ 2020-21 ’ਚ 1500 ਕੋਚਾਂ ਦਾ ਕੀਤਾ ਉਤਪਾਦਨ

04/02/2021 11:07:47 AM

ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਕਪੂਰਥਲਾ ਨੇ ਵਿੱਤੀ ਸਾਲ 2020-21 ਦੌਰਾਨ ਕੋਚਾਂ ਦੇ ਉਤਪਾਦਨ ’ਚ ਇਕ ਹੋਰ ਰਿਕਾਰਡ ਬਣਾਇਆ ਹੈ। ਰੇਲ ਕੋਚ ਫੈਕਟਰੀ, ਜੋ ਕਿ ਸਭ ਤੋਂ ਵੱਡੀ ਕੋਚ ਨਿਰਮਾਣ ਇਕਾਈ ’ਚੋਂ ਇਕ ਹੈ, ਨੇ ਸਾਲ 2020-21 ਦੌਰਾਨ 1500 ਕੋਚਾਂ ਦਾ ਉਤਪਾਦਨ ਕੀਤਾ ਹੈ, ਜਿਨ੍ਹਾਂ ’ਚ 1497 ਐੱਲ. ਐੱਚ. ਬੀ. ਕੋਚ ਹਨ। ਇਸ ਨੇ ਪਿਛਲੇ ਸਾਲ 2019-20 ਦੌਰਾਨ 1342 ਕੋਚਾਂ ਦਾ ਨਿਰਮਾਣ ਕੀਤਾ ਸੀ, ਜਿਸ ’ਚ 928 ਐੱਲ. ਐੱਚ. ਬੀ. ਕੋਚ ਸ਼ਾਮਲ ਸਨ। ਆਧੁਨਿਕ ਐੱਲ. ਐੱਚ. ਬੀ. ਕੋਚ, ਜੋ ਜਰਮਨ ਤਕਨੀਕ ’ਤੇ ਅਧਾਰਿਤ ਹਨ, ਪਹਿਲੀ ਵਾਰ ਭਾਰਤੀ ਰੇਲਵੇ ਯਾਤਾਯਾਤ ’ਤੇ ਸਾਲ 2000 ’ਚ ਪੇਸ਼ ਕੀਤੇ ਗਏ ਸਨ। ਪਰੰਪਰਿਕ ਆਈ. ਸੀ. ਐੱਫ. ਡਿਜ਼ਾਇਨ ਕੋਚਾਂ ਦੀ ਤੁਲਣਾ ’ਚ ਐੱਲ. ਐੱਚ. ਬੀ. ਕੋਚ ਬਿਹਤਰ, ਸੁਰੱਖਿਅਤ ਅਤੇ ਤਕਨੀਕੀ ਰੂਪ ’ਚ ਉਨਤ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ

ਸਾਲ 2020-21 ’ਚ ਆਰ. ਸੀ. ਐੱਫ. ਨੇ ਕੋਚ ਉਤਪਾਦਨ ’ਚ ਵਾਧੇ ਦੇ ਇਲਾਵਾ ਕਈ ਨਵੀਂ ਤਰ੍ਹਾਂ ਦੇ ਕੋਚਾਂ ਦਾ ਨਿਰਮਾਣ ਕੀਤਾ। ਜਿਨ੍ਹਾਂ ’ਚ ਨਵੀਂ ਸਹੂਲਤਾਂ ਦੇ ਨਾਲ ਇਕ ਨਵਾਂ 83 ਬਰਥ ਏ.ਸੀ.-3 ਟੀਅਰ ਇਕੋਨਾਮੀ ਕੋਚ ਦਾ ਨਿਰਮਾਣ ਸ਼ਾਮਲ ਹੈ। ਇਸ ਕੋਚ ’ਚ ਆਧੁਨਿਕ ਯਾਤਰੀ ਸਹੂਲਤਾਂ ਨੂੰ ਇਕ ਨਵੇਂ ਸਿਖਰ ’ਤੇ ਲਿਜਾਇਆ ਗਿਆ ਹੈ। ਜਿਸ ਨੂੰ ਟਰਾਇਲ ਦੇ ਬਾਅਦ ਰੈਗੂਲਰ ਉਤਪਾਦਨ ਦੇ ਲਈ ਪਾਸ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਰ. ਸੀ. ਐੱਫ. ਨੇ ਆਧੁਨਿਕ ਸਹੂਲਤਾਂ ਨਾਲ ਲੈਸ 120 ਸੀਟਾਂ ਵਾਲੇ ਇਕ ਡਬਲ ਡੈਕਰ ਦਾ ਉਤਪਾਦਨ ਕੀਤਾ, ਜੋ 160 ਕਿਮੀ. ਪ੍ਰਤੀ ਘੰਟੇ ਦੀ ਸਿਖ਼ਰ ਗਤੀ ਨਾਲ ਚੱਲ ਸਕਦਾ ਹੈ। ਆਰ. ਸੀ. ਐੱਫ. ਨੇ ਪਾਰਸਲ ਚੀਜ਼ਾਂ ਦੇ ਪਰਿਵਹਨ ਲਈ ਲਾਈਟ ਵੇਟ ਪਾਰਸਲ ਕੋਚ ਮਾਰਕ-2 ਦਾ ਵੀ ਨਿਰਮਾਣ ਕੀਤਾ।

ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਨੇ ਕਿਹਾ ਕਿ ਪੂਰੀ ਦੁਨੀਆ ’ਚ ਕੋਰੋਨਾ ਸੰਕਟ ਦੇ ਬਾਵਜੂਦ, ਪਿਛਲੇ ਸਾਲਾਂ ਦੀ ਤੁਲਨਾ ’ਚ ਅਸੀਂ ਜੋ ਰਿਕਾਰਡ ਬਣਾਇਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਤਾਲਾਬੰਦੀ ਦੇ ਚੱਲਦੇ ਤੇ ਡੱਬਿਆਂ ’ਚ ਲੱਗਣ ਵਾਲੇ ਸਾਮਾਨ ਦੀ ਸਪਲਾਈ ਚੇਨ ’ਚ ਦਿੱਕਤਾਂ ਦੇ ਬਾਵਜੂਦ ਆਰ. ਸੀ. ਐੱਫ. ਕਰਮਚਾਰੀਆਂ ਨੇ ਬੇਮਿਸਾਲ ਸਮਰਥਾ ਤੇ ਸਮਰਪਨ ਦਾ ਪ੍ਰਦਰਸ਼ਨ ਕੀਤਾ।

ਉਨ੍ਹਾਂ ਕਿਹਾ ਕਿ ਆਰ. ਸੀ. ਐੱਫ. ਨੇ ਨਾ ਸਿਰਫ ਰਿਕਾਰਡ ਉਤਪਾਦਨ ਹਾਸਲ ਕੀਤਾ, ਬਲਕਿ ਐੱਲ. ਵੀ. ਪੀ. ਐੱਚ. ਮਾਰਕ-2, 3 ਟੀਅਰ ਏ. ਸੀ. ਇਕੋਨਾਮੀ ਕਲਾਸ ਤੇ 160 ਕਿ. ਮੀ. ਪ੍ਰਤੀ ਘੰਟੇ ਦੀ ਗਤੀ ਵਾਲੇ ਡਬਲ ਡੈਕਰ ਵਰਗੇ ਨਵੇਂ ਉਤਪਾਦਾਂ ਦਾ ਉਤਪਾਦਨ ਕਰ ਕੇ ਦੇਸ਼ ’ਚ ਵਿਸ਼ੇਸ਼ ਪ੍ਰਸ਼ੰਸਾ ਹਾਸਲ ਕੀਤੀ। ਆਰ. ਸੀ. ਐੱਫ. ਨਵੇਂ ਵਿੱਤੀ ਸਾਲ ’ਚ ਉਤਪਾਦਨ ਨੂੰ ਇਕ ਨਵੇਂ ਸਿਖਰ ਤੇ ਲੈ ਕੇ ਜਾਣ ਲਈ ਵਚਨਬੱਧ ਹੈ ਤੇ ਉਸਦਾ ਟੀਚਾ ਨਵੇਂ ਵਿੱਤੀ ਸਾਲ ’ਚ 2000 ਡੱਬਿਆਂ ਦਾ ਉਤਪਾਦਨ ਹੈ। ਉਨ੍ਹਾਂ ਕਿਹਾ ਕਿ ਆਰ. ਸੀ. ਐੱਫ. ਐੱਲ. ਐੱਚ. ਬੀ. ਜਨਰਲ ਏ. ਸੀ. ਨੈਰੋ ਗੇਜ ਵਿਸਟਾ ਡੋਮ ਤੇ ਨਿਰਯਾਤ ਦੇ ਲਈ ਨੈਰੋ ਗੇਜ ਕੋਚ ਦੇ ਡਿਜ਼ਾਇਨ ਤਿਆਰ ਕਰਨ ਦੇ ਇਲਾਵਾ ਏ. ਸੀ. ਇਕੋਨਾਮੀ ਕਲਾਸ ਕੋਚ ਦਾ ਵਿਸਤਰਿਤ ਉਤਪਾਦਨ ਸ਼ੁਰੂ ਕਰਨ ਨੂੰ ਦ੍ਰਿੜ ਹੈ।

ਇਹ ਵੀ ਪੜ੍ਹੋ : ਸਾਵਧਾਨ! 10 ਮਿੰਟਾਂ 'ਚ ਦੁੱਗਣੇ ਪੈਸੇ ਹੋਣ ਦੇ ਲਾਲਚ 'ਚ ਤੁਸੀਂ ਵੀ ਨਾ ਇੰਝ ਹੋ ਜਾਓ ਕਿਤੇ ਠੱਗੀ ਦਾ ਸ਼ਿਕਾਰ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News