ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, ਇਕ ਦੀ ਮੌਤ

8/11/2020 10:50:49 PM

ਕਪੂਰਥਲਾ,(ਵਿਪਨ ਮਹਾਜਨ)- ਜ਼ਿਲ੍ਹਾ ਕਪੂਰਥਲਾ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੀ ਰਫਤਾਰ ਨੇ ਗਤੀ ਫੜ੍ਹ ਲਈ ਹੈ। ਜਿਸ ਦੇ ਸਿੱਟੇ ਵਜੋਂ ਜ਼ਿਲ੍ਹਾ ਕਪੂਰਥਲਾ 'ਚ ਮੰਗਲਵਾਰ ਨੂੰ 54 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਵਿਅਕਤੀ ਦੀ ਮੌਤ ਹੋਣ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਉੱਥੇ ਹੀ ਥਾਣਾ ਸਿਟੀ ਕਪੂਰਥਲਾ ਦੇ ਐਸ.ਐਚ.ਓ ਤੇ ਹੋਰ ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ ਹੈ। ਫਰੰਟ ਲਾਈਨ ਯੋਧਾ ਦੇ ਪਾਜ਼ੇਟਿਵ ਆਉਣ ਨਾਲ ਸਾਰਾ ਦਿਨ ਜ਼ਿਲ੍ਹੇ 'ਚ ਚਰਚਾ ਛਿੜੀ ਰਹੀ ਕਿ ਜੇਕਰ ਕੋਰੋਨਾ ਨਾਲ ਜੰਗ ਲੜ ਰਹੇ ਫਰੰਟ ਲਾਈਨ ਯੋਧੇ ਹੀ ਸੁਰੱਖਿਅਤ ਨਹੀ ਹਨ ਤਾਂ ਆਮ ਲੋਕਾਂ ਦਾ ਕੀ ਬਣੇਗਾ। ਦੂਜੇ ਪਾਸੇ ਸ਼੍ਰੀ ਕਿਸ਼੍ਰਨ ਜਨਮ ਅਸ਼ਟਮੀ ਮੌਕੇ ਬਾਜ਼ਾਰਾਂ 'ਚ ਪਹਿਲਾਂ ਨਾਲੋਂ ਜਿਆਦਾ ਭੀੜ ਦੇਖੀ ਜਾ ਰਹੀ ਹੈ। ਅਜਿਹੇ ਮਾਹੌਲ 'ਚ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਬੇਹੱਦ ਜ਼ਰੂਰੀ ਹੈ ਨਹੀ ਤਾਂ ਕੋਰੋਨਾ ਕੇਸਾਂ ਦੀ ਰਫਤਾਰ ਇੰਨੀ ਜਲਦੀ ਰੁਕਣ ਵਾਲੀ ਨਹੀਂ ਹੈ।

ਜ਼ਿਲ੍ਹਾ ਕਪੂਰਥਲਾ 'ਚ ਮੰਗਲਵਾਰ ਨੂੰ ਆਏ 54 ਕੇਸਾਂ 'ਚ ਕਪੂਰਥਲਾ ਦੇ 17, ਫਗਵਾੜਾ ਦੇ 17, ਟਿੱਬਾ ਦੇ 4, ਸੁਲਤਾਨਪੁਰ ਲੋਧੀ ਦੇ 2, ਫੱਤੂਢੀਂਗਾ ਦੇ 6, ਬੇਗੋਵਾਲ ਦੇ 6, ਭੁਲੱਥ ਦਾ 1 ਤੇ ਪਾਂਛਟਾ ਦਾ 1 ਕੇਸ ਸ਼ਾਮਲ ਹਨ। ਕਪੂਰਥਲਾ ਦੇ ਪਾਜ਼ੇਟਿਵ ਆਏ ਮਰੀਜ਼ਾਂ 'ਚ 28 ਸਾਲਾ ਮਹਿਲਾ ਭੰਡਾਲ ਬੇਟ (ਫੱਤੂਢੀਂਗਾ), 3 ਸਾਲਾ ਬੱਚਾ ਭੰਡਾਲ ਬੇਟ (ਫੱਤੂਢੀਂਗਾ), 60 ਸਾਲਾ ਮਹਿਲਾ ਭੰਡਾਲ ਬੇਟ (ਫੱਤੂਢੀਂਗਾ), 65 ਸਾਲਾ ਪੁਰਸ਼ ਭੰਡਾਲ ਬੇਟ (ਫੱਤੂਢੀਂਗਾ), 19 ਸਾਲਾ ਪੁਰਸ਼ ਪਰਵੇਜ ਨਗਰ (ਫੱਤੂਢੀਂਗਾ), 40 ਸਾਲਾ ਮਹਿਲਾ ਠੱਟਾ ਨਵਾਂ (ਟਿੱਬਾ), 15 ਸਾਲਾ ਲੜਕੀ ਠੱਟਾ ਨਵਾਂ, 18 ਸਾਲਾ ਲੜਕੀ ਠੱਟਾ ਨਵਾਂ, 13 ਸਾਲਾ ਨੌਜਵਾਨ ਠੱਟਾ ਨਵਾਂ (ਟਿੱਬਾ), 31 ਸਾਲਾ ਮਰਦ ਥਾਣਾ ਕੋਤਵਾਲੀ (ਕਪੂਰਥਲਾ), 45 ਸਾਲਾ ਮਰਦ ਥਾਣਾ ਸਿਟੀ (ਕਪੂਰਥਲਾ), 60 ਸਾਲਾ ਮਰਦ ਅਰਬਨ ਅਸਟੇਟ (ਕਪੂਰਥਲਾ), 48 ਸਾਲਾ ਮਰਦ ਮੁਹੱਲਾ ਸ਼ੇਰਗੜ੍ਹ, 60 ਸਾਲਾ ਮਹਿਲਾ ਫੱਤੂਢੀਂਗਾ, 12 ਸਾਲਾ ਨੌਜਵਾਨ ਫੱਤੂਢੀਂਗਾ, 37 ਸਾਲਾ ਮਹਿਲਾ ਫੱਤੂਢੀਂਗਾ, 30 ਸਾਲਾ ਮਹਿਲਾ ਫੱਤੂਢੀਂਗਾ, 56 ਸਾਲਾ ਪੁਲਸ ਅਧਿਕਾਰੀ (ਕਪੂਰਥਲਾ), 26 ਸਾਲਾ ਨੌਜਵਾਨ ਮਨਸੂਰਵਾਲ ਦੋਨਾ (ਕਪੂਰਥਲਾ) ਤੇ 28 ਸਾਲਾ ਨੌਜਵਾਨ ਕੇਸਰੀ ਬਾਗ ਕਪੂਰਥਲਾ ਸ਼ਾਮਲ ਹਨ। ਮੁਹੱਲਾ ਕੈਮਪੁਰਾ ਵਾਸੀ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਸਿਹਤ ਵਿਭਾਗ ਨੇ ਲਏ ਹੁਣ ਤੱਕ ਦੇ ਸਭ ਤੋਂ ਜਿਆਦਾ ਸੈਂਪਲ : ਸਿਵਲ ਸਰਜਨ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੇ ਹੁਣ ਤੱਕ ਦੇ ਸਭ ਤੋਂ ਜਿਆਦਾ ਸੈਂਪਲ ਲਏ ਹਨ। ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੁੱਲ 572 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਸ 'ਚ ਕਪੂਰਥਲਾ ਦੇ 211, ਫਗਵਾੜਾ ਦੇ 52, ਸੁਲਤਾਨਪੁਰ ਲੋਧੀ ਦੇ 21, ਫੱਤੂਢੀਂਗਾ ਦੇ 50, ਕਾਲਾ ਸੰਘਿਆ ਦੇ 51, ਬੇਗੋਵਾਲ ਦੇ 28,ਭੁਲੱਥ ਦੇ 15, ਟਿੱਬਾ ਦੇ 84, ਪਾਂਛਟਾ ਦੇ 60 ਲੋਕਾਂ ਦੇ ਸੈਂਪਲ ਲਏ ਹਨ। ਉਨ੍ਹਾਂ ਲੋਕਾ ਨੂੰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣ  ਕਰਨ ਦੀ ਅਪੀਲ ਕੀਤੀ।

ਕਪੂਰਥਲਾ ਜਿਲ੍ਹੇ ਅੰਦਰ ਉੱਚ ਜ਼ੋਖਮ ਵਾਲੇ ਖੇਤਰਾਂ ਵਿਚ ਕੋਰੋਨਾ ਦੀ ਸਮੂਹਿਕ ਟੈਸਟਿੰਗ ਸ਼ੁਰੂ : ਡੀ.ਸੀ.
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ਅੰਦਰ ਕੋਰੋਨਾ ਦੇ ਤੇਜ਼ੀ ਨਾਲ ਵਧ ਰਹੇ ਕੇਸਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਇਲਾਜ ਤੇ ਆਈਸੋਲੇਸ਼ਨ ਲਈ ਉਚ ਜ਼ੋਖਮ ਵਾਲੇ ਖੇਤਰਾਂ ਜਿਵੇਂ ਕਿ ਫੈਕਟਰੀਆਂ/ਕਾਰਖਾਨਿਆਂ/ ਸੰਘਣੀ ਅਬਾਦੀ ਵਾਲੇ ਖੇਤਰਾਂ ਵਿਚ ਸਮੂਹਿਕ ਟੈਸਟਿੰਗ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਮਾਸ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਪਹਿਲਾਂ ਤੇਜ਼ੀ ਨਾਲ ਕੇਸ ਸਾਹਮਣੇ ਆ ਰਹੇ ਹਨ ਅਤੇ ਜ਼ਿਆਦਾਤਾਰ ਕੇਸ ਪਹਿਲੇ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਾਲੇ ਹੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੈਸਟਿੰਗ ਸਮਰੱਥਾ ਵਧਾਉਣ ਲਈ 4 ਜ਼ਿਲ੍ਹਿਆਂ ਵਿਚ ਵਿਸ਼ੇਸ਼ ਲੈਬਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਕਪੂਰਥਲਾ ਜਿਲ੍ਹੇ ਦੇ ਨਮੂਨੇ ਅੰਮ੍ਰਿਤਸਰ ਵਿਖੇ ਹਾਲ ਹੀ ਸ਼ੁਰੂ ਕੀਤੀ ਲੈਬ ਵਿਚ ਟੈਸਟ ਕੀਤੇ ਜਾਣਗੇ। ਉਨਾਂ ਕਿਹਾ ਕਿ ਅਜਿਹੇ ਪਿੰਡ ਜਿੱਥੇ ਪਹਿਲਾਂ ਕਰੋਨਾ ਦੇ ਕੇਸ ਸਾਹਮਣੇ ਆਏ ਹਨ ਵਿਖੇ ਵੀ ਸਮੂਹਿਕ ਪਿੰਡ ਦੀ ਸਕਰੀਨਿੰਗ  ਕਰਨ ਦੇ ਨਾਲ-ਨਾਲ ਪਹਿਲੇ ਪਾਜੀਟਿਵ ਕੇਸਾਂ ਦੇ ਨੇੜਲੇ ਸੰਪਰਕ ਵਾਲਿਆਂ ਦੇ ਨਮੂਨੇ ਇਕੱਤਰ ਕੀਤੇ ਜਾਣਗੇ। 


Deepak Kumar

Content Editor Deepak Kumar