ਸੁਲਤਾਨਪੁਰ ਲੋਧੀ ਦੇ ਪਿੰਡ 'ਚ ਤੜਕੇ 3 ਵਜੇ ਵਾਪਰੀ ਘਟਨਾ ਨੇ ਪਾਈਆਂ ਭਾਜੜਾਂ, ਪੁਲਸ ਵੀ ਹੈਰਾਨ

07/03/2020 4:25:36 PM

ਸੁਲਤਾਨਪੁਰ ਲੋਧੀ (ਓਬਰਾਏ, ਸੋਢੀ) : ਸੁਲਤਾਨਪੁਰ ਲੋਧੀ ਦੇ ਪਿੰਡ ਮਾਛੀਜੋਆ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਪੂਰਾ ਪਿੰਡ ਦਹਿਸ਼ਤ ਵਿਚ ਹੈ। ਪਿੰਡ ਦੇ ਇਕ ਪਰਿਵਾਰ ਨਾਲ ਅਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਲੋਕ ਤਾਂ ਹੈਰਾਨ ਹਨ ਹੀ ਨਾਲ ਹੀ ਪੁਲਸ ਵੀ ਸ਼ਸ਼ੋਪੰਜ ਵਿਚ ਹੈ। ਦਰਅਸਲ ਪਿੰਡ ਦੇ ਹੀ ਇਕ ਪਰਿਵਾਰ ਕੋਲੋਂ ਰਾਤ ਲਗਭਗ 3 ਵਜੇ ਉਨ੍ਹਾਂ ਦੀ 5 ਸਾਲਾ ਧੀ ਜੈਸਮੀਨ ਨੂੰ ਕੋਈ ਚੁੱਕ ਕੇ ਲੈ ਗਿਆ। ਪਰਿਵਾਰ ਅਨੁਸਾਰ ਦੇਰ ਰਾਤ ਜਦੋਂ ਉਹ ਘਰ ਅੰਦਰ ਸੁੱਤੇ ਪਏ ਸੀ ਤਾਂ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਨਾਲ ਸੁੱਤੀ ਪਈ 5 ਸਾਲਾ ਬੱਚੀ ਨੂੰ ਚੁੱਕ ਕੇ ਲੈ ਗਿਆ। ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਬੱਚੀ ਨੂੰ ਕੁਝ ਘੰਟਿਆਂ 'ਚ ਹੀ ਬਰਾਮਦ ਕਰ ਲਿਆ। 
ਪਰਿਵਾਰ ਨੂੰ ਜਦੋਂ ਇਸ ਦੀ ਭਿਣਕ ਲੱਗੀ ਤਾਂ ਉਹ ਘਰ ਦੀ ਕੰਧ ਟੱਪ ਚੁੱਕਾ ਸੀ। ਪਰਿਵਾਰ ਅਨੁਸਾਰ ਅਣਪਛਾਤੇ ਵਿਅਕਤੀ ਨੇ ਸਿਰ 'ਤੇ ਟੋਪੀ ਪਹਿਨੀ ਹੋਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿੰਡ 'ਚ ਕਿਸੇ ਨਾਲ ਕੋਈ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ।  ਦੂਜੇ ਪਾਸੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਪਿੰਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੂਟੇਜ ਖੰਘਾਲੀ ਜਾ ਰਹੀ ਹੈ ਅਤੇ ਘਰ ਵਿਚੋਂ ਇਕ ਮੋਬਾਇਲ ਵੀ ਅਗਵਾਹਕਾਰ ਆਪਣੇ ਨਾਲ ਲੈ ਗਿਆ ਹੈ। 

ਇਹ ਵੀ ਪੜ੍ਹੋ : ਮੋਗਾ ਸਪੈਸ਼ਲ ਟਾਸਕ ਫੋਰਸ ਦੇ ਅਫ਼ਸਰ ਦੀ ਵਾਇਰਲ ਆਡੀਓ ਨੇ ਪੁਲਸ ਮਹਿਕਮੇ ਨੂੰ ਛੇੜਿਆ ''ਕਾਂਬਾ''

PunjabKesari

ਚਾਰ ਥਾਣਿਆਂ ਦੀ ਪੁਲਸ ਬੁਲਾ ਕੇ ਤੁਰੰਤ ਕੀਤੀ ਨਾਕਾਬੰਦੀ 
ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਸਾਲ ਦੀ ਬੱਚੀ ਦੀ ਅਗਵਾ ਹੋਣ ਦੀ ਵਾਰਦਾਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਅਧੀਨ ਚਾਰੇ ਪੁਲਸ ਥਾਣਿਆਂ ਦੇ ਮੁੱਖ ਅਫਸਰਾਂ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, ਕਬੀਰਪੁਰ ਤੇ ਫੱਤੂਢੀਂਘਾ ਦੀਆਂ ਪੁਲਸ ਦੀਆਂ ਵੱਖ-ਵੱਖ ਟੀਮਾਂ ਲਗਾ ਕੇ ਸ਼ਹਿਰ ਤੇ ਇਲਾਕੇ ਦੇ ਚਾਰੇ ਪਾਸੇ ਵੱਖ-ਵੱਖ ਥਾਵਾਂ 'ਤੇ ਸਖ਼ਤ ਨਾਕੇਬੰਦੀ ਕਰ ਦਿੱਤੀ ਅਤੇ ਅਗਵਾਕਾਰ ਦੀ ਤਲਾਸ਼ ਲਈ ਮੁਹਿੰਮ ਸ਼ੁਰੂ ਕਰ ਦਿੱਤੀ । ਉਨ੍ਹਾਂ ਦੱਸਿਆ ਕਿ ਅਗਵਾਕਾਰ ਨੂੰ ਪਵਿੱਤਰ ਵੇਈਂ ਨਦੀ ਕਿਨਾਰੇ ਬੱਚੀ ਨੂੰ ਲੈ ਕੇ ਜਾਂਦਿਆਂ ਪੁਲਸ ਨੇ ਕਾਬੂ ਕਰ ਲਿਆ, ਜਿਸ ਤੋਂ ਬਾਅਦ ਬੱਚੀ ਦੀ ਸ਼ਨਾਖਤ ਕੀਤੀ ਤਾਂ ਇਹ ਅਗਵਾ ਹੋਈ ਬੱਚੀ ਜੈਸਮੀਨ ਕੌਰ ਹੀ ਪਾਈ ਗਈ । 

ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼

PunjabKesari

ਬੱਚੀ ਨੂੰ ਝਾੜਖੰਡ ਲਿਜਾ ਕੇ ਪਰਿਵਾਰ ਕੋਲੋਂ ਫਿਰੌਤੀ ਮੰਗਣੀ ਚਾਹੁੰਦਾ ਸੀ ਮੁਲਜ਼ਮ 
ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਸੁਰੇਸ਼ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਚ ਪਤਾ ਲੱਗਾ ਹੈ ਕਿ ਮੁਲਜਮ ਸ਼ੁਰੇਸ਼ ਕੁਮਾਰ ਇਕ ਸਾਲ ਤੋਂ ਕਪੂਰਥਲਾ ਵਿਚ ਰਹਿ ਰਿਹਾ ਸੀ ਤੇ 10 ਕੁ ਦਿਨ ਤੋਂ ਸੁਲਤਾਨਪੁਰ ਲੋਧੀ 'ਚ ਝੁੱਗੀ ਪਾ ਕੇ ਰਹਿ ਰਿਹਾ ਸੀ ।ਮੁਲਜ਼ਮ ਸ਼ੁੱਕਰਵਾਰ ਤੜਕੇ ਪਿੰਡ ਮਾਛੀਜੋਆ 'ਚ ਚੋਰੀ ਕਰਨ ਗਿਆ ਤੇ ਵੱਖ-ਵੱਖ ਘਰਾਂ 'ਚੋਂ ਤਿੰਨ ਮੋਬਾਇਲ ਤੇ 1 ਟੈਬਲੈਟ ਚੋਰੀ ਕੀਤਾ ਪਰ ਜਦ ਪਿੰਦਰ ਕੌਰ ਤੇ ਉਸਦੇ ਪਤੀ ਧਰਮ ਸਿੰਘ ਨੂੰ ਗੂੜ੍ਹੀ ਨੀਂਦਰ ਸੁੱਤੇ ਦੇਖਿਆ ਤਾਂ ਉਨ੍ਹਾਂ ਨਾਲ ਸੁੱਤੀ ਚਾਰ ਸਾਲ ਦੀ ਬੱਚੀ ਜੈਸਮੀਨ ਕੌਰ ਨੂੰ ਚੁੱਕ ਲਿਆ ਤਾਂ ਕਿ ਬਾਅਦ 'ਚ ਉਨ੍ਹਾਂ ਕੋਲੋ ਫਿਰੌਤੀ ਦੀ ਕੁਝ ਥੋੜ੍ਹੀ ਬਹੁਤੀ ਰਕਮ ਹਾਸਲ ਕਰ ਸਕੇ ।

PunjabKesari

ਇਹ ਵੀ ਪੜ੍ਹੋ : ਪ੍ਰੇਮ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮੀ ਦੀ ਮੌਤ ਤੋਂ ਬਾਅਦ ਕੁਝ ਘੰਟਿਆਂ 'ਚ ਪ੍ਰੇਮਿਕਾ ਨੇ ਵੀ ਤੋੜਿਆ ਦਮ      


Gurminder Singh

Content Editor

Related News